ਅਸ਼ੁੱਧ – ਸ਼ੁੱਧ – 4/ Ashudh – Shudh – 4

ਅਸ਼ੁੱਧ – ਸ਼ੁੱਧ – 4/ Ashudh – Shudh – 4

ਜਿਵੇੰ ਕੀ ਅਸੀਂ ਆਪਣੀ ਪੰਜਾਬੀ ਦੀ ਜਮਾਤ ਵਿੱਚ ਕਈ ਵਿਸ਼ੇ ਲੈ ਕੇ ਆਉਂਦੇ ਹਾਂ ਤਾਂ ਜੋ ਆਪਣੀ ਮਾਤ ਭਾਸ਼ਾ ਨੂੰ ਹੋਰ ਵੀ ਅੱਗੇ ਵਧਾਇਆ ਜਾ ਸਕੇ। ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਅਸੀਂ ਦੇਖਦੇ ਹਾਂ, ਪੰਜਾਬੀ ਬੋਲੀ ਦੀ ਪਹਿਚਾਣ ਘੱਟਦੀ ਜਾ ਰਹੀ ਹੈ। ਪਰ ਸਾਡਾ ਉਪਰਾਲਾ ਤਾਂ ਇਹੀ ਰਹੇਗਾ ਕਿ ਆਪਣੀ ਮਾਂ ਬੋਲੀ ਪੰਜਾਬੀ ਨੂੰ ਹੋਰ ਵੀ ਅੱਗੇ ਵਧਾਇਆ ਜਾਵੇ। ਇਸੇ ਵਿਸ਼ੇ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਕੁੱਝ ‘ਅਸ਼ੁੱਧ – ਸ਼ੁੱਧ-4/ Ashudh – Shudh-4’ ਸ਼ਬਦ ਲੈ ਕੇ ਆਏ ਹਾਂ। ਤਾਂ ਜੋ ਪਾਠਕਾਂ ਨੂੰ ਇਸਦਾ ਲਾਭ ਮਿੱਲ ਸਕੇ।

1. ਹਜਾਰ – ਹਜ਼ਾਰ
2. ਸਮਾਦ – ਸਮਾਧ
3. ਸੇਹਰਾ – ਸਿਹਰਾ
4. ਸੇਹਤ – ਸਿਹਤ
5. ਸਿੰਗਣੀ – ਸਿੰਘਣੀ
6. ਸਾਉਣਾ – ਸੌਣਾ
7. ਸਂਤ – ਸੰਤ
8. ਹ੍ਰਿਦਯ – ਹਿਰਦਾ
9. ਹੌਕਾ – ਹੋਕਾ
10. ਕੈਹਣਾ – ਕਹਿਣਾ
11. ਕੈਹਰ – ਕਹਿਰ
12. ਕੈਦਾ – ਕਾਇਦਾ
13. ਕੇਹੜਾ – ਕਿਹੜਾ
14. ਕ੍ਰਮ – ਕਰਮ
15. ਅਪਨਾ – ਆਪਣਾ
16. ਅਬਾਦਤ – ਇਬਾਦਤ
17. ਸਿਰਾਨਾ – ਸਿਰ੍ਹਾਣਾ
18. ਸਮਾਜਿਕ – ਸਮਾਜਕ

ਪੰਜਾਬੀ ਵਿਚ ਵਿਰੋਧੀ ਸ਼ਬਦ ਸਿੱਖਣ ਲਈ ਇੱਥੇ 👉CLICK ਕਰੋ।

19. ਸਮਯ – ਸਮਾਂ
20. ਸਜਾਵਣਾ – ਸਜਾਉਣਾ
21. ਸੈਹਜੋਗ – ਸਹਿਯੋਗ
22. ਸੈਹਮਤ – ਸਹਿਮਤ
23. ਸੁਰਜ – ਸੂਰਜ
24. ਸੁਨਾਨਾ – ਸੁਨਾਉਣਾ
25. ਸੁਨਣਾ – ਸੁਣਨਾ
26. ਸਾਉਦਾ – ਸੌਂਦਾ
27. ਸਰਦਿ – ਸਰਦੀ
28. ਸਫਾਰਸ਼ – ਸਿਫ਼ਾਰਸ਼
29. ਸੰਪਾਦਿਕ – ਸੰਪਾਦਕ
30. ਸਖਸੀਅਤ – ਸ਼ਖ਼ਸੀਅਤ
31. ਸੈਹਜ – ਸਹਿਜ
32. ਹਾਜਿਰ – ਹਾਜ਼ਰ
33. ਹਂਬਲਾ – ਹੰਭਲਾ
34. ਹਰਾਨਾ – ਹਰਾਉਣਾ
35. ਹਲਵਾਇ – ਹਲਵਾਈ
36. ਕਿਉ – ਕਿਉਂ
37. ਕਿਮੇਂ – ਕਿਵੇਂ
38. ਕੋਲੀ – ਕੌਲੀ
39. ਕੁਮਿਆਰ – ਘੁਮਿਆਰ
40. ਕੁੱਭਾ – ਕੁੱਬਾ
41. ਹੈਡ – ਹੈੱਡ
42. ਕਰਣਾ – ਕਰਨਾ
43. ਕਮਾਧ – ਕਮਾਦ
44. ਕਾ – ਕਾਂ
45. ਕਰਾਰ – ਇਕਰਾਰ
46. ਕਹਿਨਾ – ਕਹਿਣਾ
47. ਖੌਤਾ – ਖੋਤਾ
48. ਕ੍ਰਿਤਯ – ਕਿਰਤ
49. ਕੱਨ – ਕੰਨ
50. ਕਉਣ – ਕੌਣ

Loading Likes...

Leave a Reply

Your email address will not be published.