ਦੂਰ ਕਰੋ ਅੱਖਾਂ ਦੇ ਕਾਲੇ ਘੇਰੇ, ਘਰੇਲੂ ਤਰੀਕਿਆਂ ਨਾਲ/ Remove dark circles under the eyes with home remedies

ਦੂਰ ਕਰੋ ਅੱਖਾਂ ਦੇ ਕਾਲੇ ਘੇਰੇ, ਘਰੇਲੂ ਤਰੀਕਿਆਂ ਨਾਲ/ Remove dark circles under the eyes with home remedies

ਕੁਝ ਲੋਕਾਂ ਦੀਆਂ ਅੱਖਾਂ ਦੇ ਹੇਠਾਂ ਹਮੇਸ਼ਾ ਡਾਰਕ ਸਰਕਲਜ਼ ਰਹਿੰਦੇ ਹਨ। ਅਤੇੇ ਕਾਲੇ ਘੇਰੇ ਚਿਹਰੇ ਦੀ ਰੌਣਕ ਵੀ ਘੱਟ ਕਰ ਦਿੰਦੇ ਹਨ। ਜੇਕਰ ਤੁਸੀਂ ਵੀ ਡਾਰਕ ਸਰਕਲਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਅੱਜ ਹੈ, ਵਿਸ਼ੇ ‘ਦੂਰ ਕਰੋ ਅੱਖਾਂ ਦੇ ਕਾਲੇ ਘੇਰੇ ਘਰੇਲੂ ਤਰੀਕਿਆਂ ਨਾਲ/ Remove dark circles under the eyes with home remedies’ ਤੇ ਵਿਚਾਰ ਕਰਨਾ ਤਾਂ ਬੰਦਾ ਹੈ।

ਆਪਣੀ ਸੁੰਦਰਤਾ ਨੂੰ ਹੋਰ ਵੀ ਵਧਾਉਣ ਲਈ ‘ਚੁਕੰਦਰ’ ਦੀ ਵਰਤੋਂ ਬਾਰੇ ਜਾਣਕਾਰੀ ਲਈ ਇੱਥੇ CLICK ਕਰੋ।

ਖੀਰੇ ਦੀ ਵਰਤੋਂ ਨਾਲ ਡਾਰਕ ਸਰਕਲਜ਼ ਨੂੰ ਠੀਕ ਕਰਨਾ/ Curing Dark Circles Using Cucumber :

ਖੀਰੇ ਵਿਚ ਮੌਜੂਦ ਐਂਟੀ – ਆਕਸੀਡੈਂਟ ਨਾ ਸਿਰਫ ਸਕਿਨ ਦਾ ਕਾਲਾਪਣ ਦੂਰ ਕਰਦੇ ਹਨ ਸਗੋਂ ਇਸ ਨਾਲ ਸਕਿਨ ਗਲੋਅ ਵੀ ਕਰਨ ਲੱਗਦੀ ਹੈ।

ਇਸ ਦੀ ਵਰਤੋਂ ਕਰਨ ਦੇ ਲਈ ਖੀਰੇ ਨੂੰ ਧੋ ਕੇ ਦੋ ਮੋਟੇ ਸਲਾਈਸ ਕੱਟ ਲਓ। ਹੁਣ ਇਸ ਨੂੰ ਫਰਿੱਜ਼ ਵਿਚ ਠੰਡਾ ਹੋਣ ਦੇ ਲਈ ਰੱਖ ਦਿਓ। ਅੱਧੇ ਘੰਟੇ ਬਾਅਦ ਖੀਰੇ ਦੇ ਸਲਾਈਸ ਨੂੰ ਫਰਿੱਜ਼ ਤੋਂ ਕੱਢ ਕੇ ਅੱਖਾਂ ਤੇ ਲਗਾਓ ਅਤੇ 10 ਮਿੰਟਾਂ ਬਾਅਦ ਹਟਾ ਦਿਓ ਇਸ ਨਾਲ ਅੱਖਾਂ ਦੇ ਹੇਠਾਂ ਮੌਜੂਦ ਕਾਲੇ ਘੇਰੇ ਘੱਟ ਹੋਣ ਲੱਗਣਗੇ।

ਦੁੱਧ ਅਤੇ ਸ਼ਹਿਦ ਦੀ ਮਦਦ ਡਾਰਕ ਸਰਕਲ ਨੂੰ ਠੀਕ ਕਰਨਾ/ With the help of Milk and honey cure dark circles :

ਦੂਰ ਕਰੋ ਕਾਲੇ ਘੇਰੇ ਘਰੇਲੂ ਤਰੀਕਿਆਂ ਨਾਲ ਜਿਵੇਂ ਕੀ

1 ਚੱਮਚ ਦੁੱਧ ਵਿਚ ਅੱਧਾ ਚੱਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਲਓ। ਹੁਣ ਇਸ ਮਿਕਸਚਰ ਨੂੰ ਅੱਖਾਂ ਦੇ ਨੇੜੇ – ਤੇੜੇ ਲਗਾਓ ਅਤੇ ਕੁਝ ਸਮੇਂ ਬਾਅਦ ਸਾਫ ਪਾਣੀ ਨਾਲ ਫੇਸ ਵਾਸ਼ ਕਰ ਲਓ ਇਸ ਨਾਲ ਅੱਖਾਂ ਦੇ ਕਾਲੇ ਘੇਰੇ ਘੱਟ ਹੋਣ ਲੱਗਣਗੇ।

ਆਲੂ ਦੇ ਜੂਸ ਨਾਲ ਡਾਰਕ ਸਰਕਲਜ਼ ਨੂੰ ਠੀਕ ਕਰਨਾ/ Curing dark circles with potato juice :

ਅੱਖਾਂ ਦੇ ਕਾਲੇ ਘੇਰੇ ਮਿਟਾਉਣ ਦੇ ਲਈ ਆਲੂ ਦੇ ਰਸ ਦੀ ਵਰਤੋਂ ਵੀ ਬੈਸਟ ਹੁੰਦੀ ਹੈ।

ਆਲੂ ਨੂੰ ਛਿੱਲ ਕੇ ਕਦੂਕਸ ਕਰ ਲਓ। ਹੁਣ ਇਸ ਦੇ ਜੂਸ ਨੂੰ ਨਿਚੋੜ ਕੇ ਅਲੱਗ ਕਰ ਲਓ। ਹੁਣ ਪੇਸਟ ਨੂੰ ਆਪਣੀਆਂ ਅੱਖਾਂ ਹੇਠਾਂ ਲਗਾਓ ਅਤੇ 20 ਮਿੰਟ ਬਾਅਦ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਕਾਲੇ ਘੇਰੇ ਠੀਕ ਹੋ ਜਾਣਗੇ।

Loading Likes...

Leave a Reply

Your email address will not be published. Required fields are marked *