ਸਰਦੀਆਂ ‘ਚ ਵਾਲਾਂ ਨੂੰ ਹੈਲਦੀ ਰੱਖਣਾ/ Keeping hair healthy in winter

ਸਰਦੀਆਂ ‘ਚ ਵਾਲਾਂ ਨੂੰ ਹੈਲਦੀ ਰੱਖਣਾ/ Keeping hair healthy in winter

ਮੌਸਮ ਸਾਡੀ ਸਕਿਨ ਅਤੇ ਵਾਲਾਂ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ। ਗਰਮੀਆਂ ਵਿਚ ਵਾਲ ਪਸੀਨੇ ਕਾਰਨ ਜਲਦੀ ਚਿਪਚਿਪੇ ਹੋ ਜਾਂਦੇ ਹਨ। ਉਥੇ ਹੀ ਸਰਦੀ ਵਿਚ ਵਾਲਾਂ ਦੀ ਫ੍ਰਿਜ਼ੀਨੈਸ ਵਧ ਜਾਂਦੀ ਹੈ। ਇਸ ਲਈ ਸੀਜ਼ਨ ਦੇ ਹਿਸਾਬ ਨਾਲ ਹੀ ਦੇਖਭਾਲ ਕਰਨ ਦੇ ਤਰੀਕਿਆਂ ਵਿਚ ਬਦਲਾਅ ਕਰਨਾ ਚਾਹੀਦਾ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅੱਜ ਅਸੀਂ ‘ਸਰਦੀਆਂ ‘ਚ ਵਾਲਾਂ ਨੂੰ ਹੈਲਦੀ ਰੱਖਣਾ/ Keeping hair healthy in winter’ ਵਿਸ਼ੇ ਤੇ ਚਰਚਾ ਕਰਾਂਗੇ।

ਵਾਲਾਂ ਨੂੰ ਧੋਣਾ/ Washing hair :

ਵਾਲਾਂ ਨੂੰ ਸਾਫ ਅਤੇ ਹੈਲਦੀ ਰੱਖਣ ਲਈ ਇਨ੍ਹਾਂ ਨੂੰ ਵਾਸ਼ ਕੀਤਾ ਜਾਂਦਾ ਹੈ। ਵਾਲਾਂ ਨੂੰ ਧੋਣ ਲਈ ਬਾਜ਼ਾਰ ਵਿਚ ਸ਼ੈਂਪੂ ਮਿਲਦੇ ਹਨ। ਹੇਅਰ ਕੰਡੀਸ਼ਨ/ Hair condition ਦੇ ਮੁਤਾਬਕ ਵੀ ਤੁਹਾਨੂੰ ਸ਼ੈਂਪੂ ਮਿਲ ਜਾਣਗੇ।

ਸਾਨੂੰ ਬਹੁਤ ਸੁਣਨ ਵਿੱਚ ਆਉਂਦਾ ਹੈ ਕਿ ਸਰਦੀਆਂ ਵਿੱਚ ਐਂਟੀ ਡੈਂਡਰਫ ਅਤੇ ਹੇਅਰ ਫਾਲ ਨੂੰ ਘੱਟ ਕਰਨ ਵਾਲੇ ਹੇਅਰ ਵਾਸ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪਰ ਉਨ੍ਹਾਂ ਵਿਚ ਕੈਮੀਕਲ ਹੁੰਦੇ ਹਨ ਜੋ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਰ ਕੁੱਝ ਨੈਚੁਰਲ ਚੀਜ਼ਾਂ ਨਾਲ ਵੀ ਵਾਲਾਂ ਨੂੰ ਧੋਤਾ ਜਾ ਸਕਦਾ ਹੈ। ਅੱਜ ਇਸ ਆਰਟੀਕਲ ਵਿਚ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਵਾਲਾਂ ਨੂੰ ਧੋ ਸਕਦੇ ਹੋ।

ਵਾਲਾਂ ਨੂੰ ਧੋਵੋ ਸ਼ਿਕਾਕਾਈ ਨਾਲ/ Wash the hair with Shikakai :

ਬਹੁਤ ਸਮਾਂ ਪਹਿਲਾਂ ਤੋਂ ਹੀ ਵਾਲਾਂ ਨੂੰ ਹੈਲਦੀ ਰੱਖਣ ਲਈ ਸ਼ਿਕਾਕਾਈ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਸ਼ਿਕਾਕਾਈ ਵੀ ਸੈਪੋਨਿਨ ਪਾਇਆ ਜਾਂਦਾ ਹੈ। ਸ਼ਿਕਾਕਾਈ, ਸਕੈਲਪ/ the scalp ਵਿਚ ਸੀਬਮ ਦੇ ਪ੍ਰੋਡਕਸ਼ਨ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਹੈ। ਜੇਕਰ ਤੁਸੀਂ ਸ਼ੈਂਪੂ ਨਾਲ ਆਪਣੇ ਵਾਲ ਨਹੀਂ ਧੋਣਾ ਚਾਹੁੰਦੇ ਹੋ ਤਾਂ ਸ਼ਿਕਾਕਾਈ ਦੀ ਵਰਤੋਂ ਕਰੋ।

ਘਰ ਵਿੱਚ ਹੀ ਬਣਾਓ/ Make it at home :

ਸਿਹਤ ਨਾਲ ਸੰਬੰਧਤ ਹੋਰ ਵੀ ਜਾਨਣ ਲਈ 👉CLICK ਕਰੋ।

ਬਾਜ਼ਾਰ ਵਿਚ ਤੁਹਾਨੂੰ ਸ਼ਿਕਾਕਾਈ ਦਾ ਪਾਊਡਰ ਮਿੱਲ ਜਾਏਗਾ। 2 ਕੱਪ ਪਾਣੀ ਨੂੰ ਗੈਸ ਤੇ ਰੱਖ ਦਿਓ। ਇਸ ਵਿੱਚ 2 – 3 ਚਮਚ ਸ਼ਿਕਾਕਾਈ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਉਬਾਲ ਲਓ। ਹੁਣ ਇਸ ਵਿਚ ਥੋੜ੍ਹਾ – ਜਿਹਾ ਸ਼ਹਿਦ ਅਤੇ ਪਾਣੀ ਪਾਓ।

ਸ਼ਿਕਾਕਾਈ ਨੂੰ ਇਸਤੇਮਾਲ ਕਰਨ ਦਾ ਤਰੀਕਾ/ How to use Shikakai :

  • ਹੇਅਰ ਵਾਸ਼ ਕਰਨ ਸਮੇ ਸ਼ਿਕਾਕਾਈ ਦੇ ਇਸ ਪੇਸਟ ਨੂੰ ਵਾਲਾਂ ਵਿਚ ਲਗਾ ਲਓ।
  • ਇਸ ਦੇ ਬਾਅਦ ਸਾਫ ਪਾਣੀ ਨਾਲ ਵਾਲ ਧੋ ਲਓ।
  • ਹਫਤੇ ਵਿਚ ਦੋ ਵਾਰ ਸ਼ਿਕਾਕਾਈ ਨਾਲ ਵਾਲਾਂ ਨੂੰ ਧੋਣ ਨਾਲ ਤੁਹਾਡੇ ਵਾਲ ਚੰਗੇ ਰਹਿਣਗੇ।

ਸ਼ਿਕਾਕਾਈ ਲਗਾਉਣ ਦੇ ਫਾਇਦੇ/ Advantages of Shikakai:

ਸਰਦੀਆਂ ਵਿਚ ਸੀਕਰੀ ਦੀ ਸਮੱਸਿਆ ਵਧ ਜਾਂਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਆਪਣੇ ਵਾਲਾਂ ਵਿਚ ਸ਼ਿਕਾਕਾਈ ਲਗਾਓਗੇ ਤਾਂ ਡੈਡਰਫ/ ਸੀਕਰੀ ਘੱਟ ਹੋ ਜਾਏਗਾ।

ਸ਼ਿਕਾਕਾਈ ਦੇ ਇਸਤੇਮਾਲ ਨਾਲ ਵਾਲਾਂ ਵਿਚ ਚਮਕ ਆ ਜਾਵੇਗੀ।

ਸਕੈਲਪ/ the scalp ਵਿਚ ਖੁਜਲੀ ਨੂੰ ਵੀ ਘੱਟ ਕਰਨ ਲਈ ਤੁਸੀਂ ਸ਼ਿਕਾਕਾਈ ਦੀ ਵਰਤੋਂ ਕਰ ਸਕਦੇ ਹੋ।

ਨਾਰੀਅਲ ਦਾ ਪਾਣੀ ਅਤੇ ਵਾਲਾਂ ਦੀ ਦੇਖਭਾਲ/ Coconut water and hair care :

ਨਾਰੀਅਲ ਦਾ ਪਾਣੀ ਸਿਹਤ ਲਈ ਲਾਹੇਵੰਦ ਹੁੰਦਾ ਹੈ। ਇਸ ਵਿਚ ਵਿਟਾਮਿਨ, ਮਿਨਰਲ, ਅਮੀਨੋ ਐਸਿਡ ਪਾਇਆ ਜਾਂਦਾ ਹੈ। ਸਰੀਰ ਹੀ ਨਹੀਂ ਤੁਸੀਂ ਇਸਦੀ ਵਰਤੋਂ ਵਾਲਾਂ ਤੇ ਵੀ ਕਰ ਸਕਦੇ ਹੋ। ਨਾਰੀਅਲ ਪਾਣੀ ਵਾਲਾਂ ਨੂੰ ਕਈ ਤਰ੍ਹਾਂ ਨਾਲ ਫਾਇਦੇ ਪਹੁੰਚਾਉਂਦਾ ਹੈ।

ਨਾਰੀਅਲ ਦਾ ਪਾਣੀ ਵਰਤਣ ਦਾ ਤਰੀਕਾ/ How to use coconut water :

ਤੁਸੀਂ ਹੇਅਰ ਟਾਈਪ ਦੇ ਮੁਤਾਬਕ ਨਾਰੀਅਲ ਦੇ ਪਾਣੀ ਵਿਚ ਵੱਖ – ਵੱਖ ਚੀਜ਼ਾਂ ਮਿਲਾ ਸਕਦੇ ਹੋ। ਆਮ ਹੇਅਰ ਵਾਸ਼ ਲਈ ਦੋ ਕੱਪ ਨਾਰੀਅਲ ਦੇ ਪਾਣੀ ਵਿਚ 1 ਕੱਪ ਪਾਣੀ ਮਿਲਾਓ। ਇਸ ਪਾਣੀ ਨਾਲ ਵਾਲਾਂ ਨੂੰ ਗਿੱਲਾ ਕਰ ਲਓ।

ਨਾਰੀਅਲ ਪਾਣੀ ਦਾ ਵਾਲਾਂ ਤੇ ਅਸਰ/ Effect of coconut water on hair :

  •  ਸਰਦੀਆਂ ਵਿਚ ਵਾਲਾਂ ਦਾ ਝੜਣਾ ਕਾਫੀ ਆਮ ਹੋ ਜਾਂਦਾ ਹੈ। ਅਜਿਹੇ ਵਿਚ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਨੈਚੁਰਲ ਚੀਜ਼ਾਂ ਹੀ ਫਾਇਦਾ ਪਹੁੰਚਾਉਂਦੀਆਂ ਹਨ। ਨਾਰੀਅਲ ਦਾ ਪਾਣੀ ਵਾਲਾਂ ਨੂੰ ਵਾਲਿਊਮ ਦਿੰਦਾ ਹੈ।
  • ਸੰਘਣੇ ਵਾਲਾਂ ਲਈ ਵੀ ਤੁਸੀਂ ਨਾਰੀਅਲ ਦੇ ਪਾਣੀ ਨਾਲ ਹੇਅਰ ਵਾਸ਼ ਕਰ ਸਕਦੇ ਹੋ।
  • ਵਾਲ ਜੇਕਰ ਮਜ਼ਬੂਤ ਨਹੀਂ ਹੋਣਗੇ ਤਾਂ ਆਸਾਨੀ ਨਾਲ ਟੁੱਟਣ ਲੱਗਣਗੇ। ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਨਾਰੀਅਲ ਦੇ ਪਾਣੀ ਨਾਲ ਵਾਲਾਂ ਨੂੰ ਧੋ ਸਕਦੇ ਹੋ।
Loading Likes...

Leave a Reply

Your email address will not be published. Required fields are marked *