ਹੋਲੀ ਦੇ ਰੰਗਾਂ ਦਾ ਸਿਹਤ ‘ਤੇ ਪ੍ਰਭਾਵ
ਹੋਲੀ ਦੇ ਸ਼ੁਰੂ ਹੁੰਦੇ ਹੀ ਬਾਜ਼ਾਰ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਰਸਾਇਣਕ ਰੰਗ ਵਿਕਦੇ ਨੇ ਜਿਨ੍ਹਾਂ ਦਾ ਸਾਡੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਸਾਡੀ ਚਮੜੀ ਨੂੰ ਬਹੁਤ ਨੁਕਸਾਨ ਸਹਿਣਾ ਪੈਂਦਾ ਹੈ। ਸਾਨੂੰ ਇਹਨਾਂ ਰਸਾਇਣਕ ਰੰਗਾਂ ਤੋਂ ਬਚਣ ਲਈ ਵੱਧ ਤੋਂ ਵੱਧ ਕੁਦਰਤੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਰਸਾਇਣਕ ਰੰਗਾਂ ਦਾ ਚਮੜੀ ਤੇ ਪੈਂਦਾ ਅਸਰ :
- ਹੋਲੀ ਦੇ ਬਾਅਦ ਇਨ੍ਹਾਂ ਰੰਗਾਂ ਨਾਲ ਸਕਿਨ ਤੇ ਖੁਜਲੀ ਹੋਣ ਲੱਗਦੀ ਹੈ।
- ਰਸਾਇਣਕ ਰੰਗਾਂ ਤੋਂ ਕਈ ਵਾਰ ਸਕਿਨ ਤੇ ਜਖਮ ਹੋ ਜਾਂਦੇ ਹਨ।
- ਕਈ ਵਾਰ ਹੋਲੀ ਦੇ ਕੁਝ ਦਿਨਾਂ ਬਾਅਦ ਸਕਿਨ ਤੇ ਰੰਗਾਂ ਦੇ ਕਾਰਨ ਲਾਲ – ਲਾਲ ਦਾਣੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ।
ਰੰਗਾਂ ਨਾਲ ਕਿਵੇਂ ਕਰੀਏ ਚਮੜੀ ਦੀ ਦੇਖਭਾਲ :
ਹੋਲੀ ਖੇਡਣ ਤੋਂ ਪਹਿਲਾਂ ਆਪਣੀ ਸਕਿਨ ਤੇ ਸਰੋਂ ਦਾ ਤੇਲ ਦੀ ਵਰਤੋਂ ਜ਼ਰੂਰ ਕਰੋ ਤਾਂ ਕਿ ਰੰਗਾਂ ਤੋਂ ਹੋਣ ਵਾਲੀ ਖੁਜਲੀ ਜਾਂ ਇਸ ਤੋਂ ਹੋਣ ਵਾਲੇ ਭੈੜੇ ਅਸਰ ਤੋਂ ਬਚਿਆ ਜਾ ਸਕੇ।
ਜੇਕਰ ਸਕਿਨ ਤੇ ਕੋਈ ਜ਼ਖਮ ਬਣ ਜਾਵੇ ਤਾਂ ਇਸ ਹਾਲਤ ਵਿਚ ਮਾਹਿਰ ਡਾਕਟਰ ਤੋਂ ਸਲਾਹ ਜ਼ਰੂਰ ਲਵੋ।
ਜੇ ਰੰਗਾ ਨੂੰ ਹਟਾਉਣਾ ਹੈ ਤਾਂ ਦਹੀਂ ਦੇ ਲੇਪ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਕਿਨ ਤੇ ਲੱਗੇ ਡੂੰਘੇ ਰੰਗਾਂ ਨੂੰ ਅਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ। ਅਤੇ ਨਾਲ ਹੀ ਸਕਿਨ ਨੂੰ ਰੰਗਾਂ ਤੋਂ ਹੋਣ ਵਾਲੀ ਐਲਰਜੀ ਤੋਂ ਵੀ ਬਚਾਇਆ ਜਾ ਸਕਦਾ ਹੈ।
ਹੋਲੀ ਬੱਚਿਆਂ ਦਾ ਕਿਵੇਂ ਰੱਖੀਏ ਧਿਆਨ:
ਹੋਲੀ ਤੇ ਬੱਚੇ ਸਭ ਤੋਂ ਵੱਧ ਉਤਸ਼ਾਹਿਤ ਹੁੰਦੇ ਹਨ। ਪੂਰਾ ਦਿਨ ਚੱਲਣ ਵਾਲੇ ਇਸ ਤਿਉਹਾਰ ਤੇ ਮਾਂ – ਬਾਪ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਵੀ ਬਚਾਇਆ ਜਾ ਸਕੇ :
ਬੱਚਿਆਂ ਨੂੰ ਤੇਲ ਜਾਂ ਕ੍ਰੀਮ ਲਗਾ ਕੇ ਹੀ ਬਾਜ਼ਾਰ ਭੇਜਿਆ ਜਾਵੇ :
ਰੰਗ ਉਨ੍ਹਾਂ ਦੀ ਸਕਿਨ ਨੂੰ ਨੁਕਸਾਨ ਨਾ ਪਹੁੰਚਾਉਣ, ਇਸ ਲਈ ਉਨ੍ਹਾਂ ਦੇ ਮੂੰਹ, ਬਾਹਾਂ ਅਤੇ ਲੱਤਾਂ ਤੇ ਤੇਲ ਲਗਾਉਣਾ ਨਾ ਭੁੱਲੋ। ਅਜਿਹਾ ਕਰਨ ਨਾਲ ਉਨ੍ਹਾਂ ਤੇ ਲੱਗੇ ਰੰਗਾਂ ਨੂੰ ਵੀ ਅਸਾਨੀ ਨਾਲ ਹਟਾਇਆ ਜਾ ਸਕਦਾ ਹੈ।
ਆਰਗੈਨਿਕ ਰੰਗਾਂ ਦੀ ਵਰਤੋਂ ਕਰੋ ਜ਼ਿਆਦਾ :
- ਹਮੇਸ਼ਾ ਆਰਗੈਨਿਕ ਰੰਗਾਂ ਦੀ ਹੀ ਵਰਤੋਂ ਕਰੋ। ਰੰਗ ਬੱਚਿਆਂ ਦੀਆਂ ਅੱਖਾਂ ਜਾਂ ਮੂੰਹ ਵਿੱਚ ਵੀ ਚਲੇ ਜਾਣ ਤਾਂ ਕੈਮੀਕਲ ਦੇ ਮੁਕਾਬਲੇ ਇਹਨਾਂ ਦਾ ਮਾੜਾ ਅਸਰ ਬਹੁਤ ਘੱਟ ਹੁੰਦਾ ਹੈ ਅਤੇ ਇਹ ਰੰਗ ਅਸਾਨੀ ਨਾਲ ਮਿਲ ਵੀ ਜਾਂਦੇ ਹਨ।
ਪੂਰੀਆਂ ਬਾਹਾਂ ਵਾਲੇ ਪਹਿਨਾਓ ਕੱਪੜੇ :
- ਰੰਗਾਂ ਨੂੰ ਸਿੱਧੇ ਬੱਚਿਆਂ ਦੀ ਸਕਿਨ ਤੋਂ ਬਚਾਉਣ ਲਈ ਪੂਰੀ ਬਾਹਾਂ ਵਾਲੇ ਕੱਪੜੇ ਹੀ ਪਾਓ। ਇਸ ਤਰ੍ਹਾਂ ਸਕਿਨ ਤੇ ਇਹਨਾਂ ਰੰਗਾਂ ਦਾ ਮਾੜਾ ਅਸਰ ਘੱਟ ਜਾਵੇਗਾ।
ਵਾਲਾਂ ਦਾ ਵੀ ਰੱਖੋ ਧਿਆਨ :
- ਬੱਚਿਆਂ ਦੇ ਵਾਲ ਜੇਕਰ ਲੰਬੇ ਹਨ ਤਾਂ ਉਨ੍ਹਾਂ ਨੂੰ ਬੰਨ੍ਹ ਦਿਓ।
ਗਿੱਲੇ ਕੱਪੜੇ ਬਦਲਦੇ ਰਹੋ :
- ਹੋਲੀ ਦੇ ਦਿਨ ਸੁੱਕੇ ਅਤੇ ਗਿੱਲੇ ਦੋਵਾਂ ਤਰ੍ਹਾਂ ਦੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚਿਆਂ ਦੇ ਕੱਪੜੇ ਜੇਕਰ ਗਿੱਲੇ ਹੋ ਜਾਣ ਤਾਂ ਉਨ੍ਹਾਂ ਨੂੰ ਬਦਲਦੇ ਰਹੋ। ਕੱਪੜੇ ਜੇਕਰ ਜ਼ਿਆਦਾ ਦੇਰ ਤੱਕ ਗਿੱਲੇ ਰਹੇ ਤਾਂ ਬੱਚਾ ਬੀਮਾਰ ਪੈ ਸਕਦਾ ਹੈ।
ਰੋਟੀ ਖਾ ਕੇ ਹੀ ਖੇਡਣ ਦਿਓ ਹੋਲੀ :
- ਇਸ ਦਿਨ ਬੱਚੇ ਬਹੁਤ ਖੁਸ਼ ਰਹਿੰਦੇ ਨੇ ਅਤੇ ਖਾਣਾ – ਪੀਣਾ ਭੁੱਲ ਜਾਂਦੇ ਹਨ। ਇਸ ਲਈ ਹੋਲੀ ਦੇ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਖੁਆ -ਪਿਆ ਕੇ ਖੇਡਣ ਲਈ ਕਿਤੇ ਭੇਜੋ।
ਰਸੋਈ ਦੇ ਸਮਾਨ ਨਾਲ ਸਾਫ ਕਰੋ ਰੰਗਾਂ ਨੂੰ :
ਹੁਣ ਅਸੀਂ ਉਹਨਾਂ ਘਰੇਲੂ ਟਿਪਸ ਦਾ ਜਿਕਰ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਚਿਹਰੇ ਅਤੇ ਹੱਥਾਂ – ਪੈਰਾਂ ਤੇ ਲੱਗੇ ਰੰਗ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ।
ਨਿੰਬੂ ਅਤੇ ਵੇਸਣ ਦੀ ਵਤਰੋਂ ਨਾਲ :
ਸਕਿਨ ਤੇ ਲੱਗੇ ਰੰਗ ਨੂੰ ਕੱਢਣ ਲਈ ਵੇਸਣ ‘ਚ ਕੁਝ ਬੂੰਦਾਂ ਨਿੰਬੂ ਦੀਆਂ ਅਤੇ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਪੇਸਟ ਬਣਾ ਲਓ।
ਜਿੱਥੇ ਵੀ ਰੰਗ ਲੱਗਾ ਹੈ, ਉਸ ਜਗ੍ਹਾ ਤੇ ਇਸ ਪੇਸਟ ਨੂੰ 15 ਤੋਂ 20 ਮਿੰਟਾਂ ਤਕ ਲਗਾਈ ਰੱਖੋ। ਫਿਰ ਕੋਸੇ ਪਾਣੀ ਨਾਲ ਧੋ ਕੇ ਸਾਫ ਕਰ ਲਓ।।
ਮੂਲੀ ਦੀ ਵਰਤੋਂ ਨਾਲ :
ਮੂਲੀ ਦੇ ਰਸ ‘ਚ ਥੋੜ੍ਹਾ ਦੁੱਧ ਅਤੇ ਵੇਸਣ ਜਾਂ ਮੈਦਾ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ ਤੇ ਚੰਗੀ ਤਰ੍ਹਾਂ ਲਗਾਓ। ਫਿਰ ਸਾਫ ਪਾਣੀ ਨਾਲ ਧੋ ਲਓ।
ਇਸ ਪੇਸਟ ਨੂੰ ਚਿਹਰੇ ਦੇ ਨਾਲ ਸਰੀਰ ਦੇ ਹੋਰ ਹਿੱਸਿਆਂ ਤੇ ਲੱਗੇ ਰੰਗ ਨੂੰ ਕੱਢਣ ‘ਚ ਵੀ ਇਸਤੇਮਾਲ ਕਰ ਸਕਦੇ ਹੋ।
ਖੀਰੇ ਦੀ ਵਰਤੋਂ ਨਾਲ :
ਖੀਰੇ ਦੇ ਰਸ ਵਿਚ ਥੋੜ੍ਹਾ ਜਿਹਾ ਗੁਲਾਬ ਜਲ ਅਤੇ ਇਕ ਚੱਮਚ ਸਿਰਕਾ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਕੇ ਪਾਣੀ ਨਾਲ ਧੋ ਲਓ। ਇਸ ਨਾਲ ਰੰਗ ਤਾਂ ਨਿਕਲੇਗਾ ਹੀ ਤੁਹਾਡਾ ਚਿਹਰਾ ਵੀ ਨਿੱਖਰ ਜਾਏਗਾ।
Loading Likes...