ਹੋਟਲ ਮੈਨੇਜਮੈਂਟ, ਇੰਸਟੀਚਿਊਟ ਅਤੇ ਭਵਿੱਖ/ Career Options in Hotel Management
ਹੋਟਲ ਇੰਡਸਟਰੀ, ਸੈਲਾਨੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ।
ਹੁਨਰਮੰਦ ਪ੍ਰੋਫੈਸ਼ਨਲਜ਼ ਜੋ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਵੱਧ ਤੋਂ ਵੱਧ ਆਕਰਸ਼ਿਤ ਕਰ ਸਕੇ, ਦੀ ਬਹੁਤ ਮੰਗ ਹੈ।
ਹੋਟਲ ਮੈਨੇਜਮੈਂਟ ਦੇ ਗੁਣਵੱਤਾ ਮਾਪਦੰਡ ਬਹੁਤ ਉੱਚੇ ਹਨ, ਇਸ ਲਈ ਇਸ ਖੇਤਰ ਵਿਚ ਤਨਖਾਹ ਪੈਕੇਜ ਵੀ ਬਹੁਤ ਵਧੀਆ ਹੁੰਦੇ ਨੇ। ਹੋਟਲ ਉਦਯੋਗ ਦੇ ਅਧੀਨ ਉਪਲੱਬਧ ਮੁੱਖ ਨੌਕਰੀਆਂ ਜਿਵੇੰ :
- ਡਾਇਰੈਕਟਰ ਆਫ ਹੋਟਲ ਆਪਰੇਸ਼ਨ
- ਮੈਨੇਜਰ ਆਫ ਹੋਟਲ
- ਸੈਫ਼
- ਫਲੌਰ ਸੁਪਰਵਾਈਜ਼ਰ
- ਹਾਊਸ ਕੀਪਿੰਗ ਮੈਨੇਜਮੈਂਟ
- ਗੈਸਟ ਸਰਵਿਸ ਸੁਪਰਵਾਈਜ਼ਰ
- ਵੈਂਡਿੰਗ ਕੋਆਰਡੀਨੇਟਰ
- ਰੈਸਟੋਰੈਂਟ ਐਂਡ ਫੂਡ ਸਰਵਿਸ ਮੈਨੇਜਰ
- ਫ਼ੂਡ ਐਂਡ ਬੇਵਰੇਜ ਮੈਨੇਜਰ
- ਫਰੰਟ ਆਫਿਸ ਮੈਨੇਜਰ
- ਈਵੈਂਟ ਮੈਨੇਜਰ
- ਕਿਚਨ ਮੈਨੇਜਰ
ਸਾਰੇ ਵਿਦਿਆਰਥੀਆਂ ਦਾ ਧਿਆਨ ਸਿਰਫ ਇਹ ਹੁੰਦਾ ਹੈ ਕਿ ਕੋਈ ਵੀ ਪੜ੍ਹਾਈ ਕਰਨ ਤੋਂ ਬਾਅਦ ਉਸਨੂੰ ਕੀ ਤਨਖਾਹ ਮਿਲੇਗੀ ? ਤੇ ਫੇਰ ਦੌੜ ਸ਼ੁਰੂ ਹੋ ਜਾਂਦੀ ਹੈ ਕਿ ਜਿੰਨਾ ਨਿਵੇਸ਼ ਓਨੀ ਰਿਟਰਨ।
ਹੋਟਲ ਮੈਨੇਜਮੈਂਟ ਕੋਰਸ ਕਰਨ ਤੋਂ ਬਾਅਦ ਜੇ ਕਿਤੇ ਉੱਚ ਕੋਟੀ ਦੇ ਹੋਟਲ ਵਿਚ ਜਗ੍ਹਾ ਮਿਲ ਜਾਵੇ ਤਾਂ ਭਵਿੱਖ ਬਹੁਤ ਹੀ ਵਧੀਆ ਹੋ ਜਾਂਦਾ ਹੈ।
ਦੇਸ਼ ਦੀ ਜੀ.ਡੀ.ਪੀ. ਵਿਚ ਮਹੱਤਵਪੂਰਨ ਯੋਗਦਾਨ ਹੋਣ ਕਰਕੇ, ਇਸ ਵਿਚ ਚੰਗੇ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ ਹੈ।
ਹੋਟਲ ਮੈਨੇਜਮੈਂਟ ਦੇ ਕਈ ਤਰ੍ਹਾਂ ਦੇ ਕੋਰਸ ਕੀਤੇ ਜਾ ਸਕਦੇ ਹਨ ਜਿਵੇਂ:
- ਡਿਪਲੋਮਾ ਇਨ ਫ਼ੂਡ ਐਂਡ ਬੇਵਰੇਜ ਸਰਵਿਸਜ਼।
- ਡਿਪਲੋਮਾ ਇਨ ਫ਼ਰੰਟ ਆਫਿਸ।
- ਡਿਪਲੋਮਾ ਇਨ ਫੂਡ ਪ੍ਰੋਡਕਸ਼ਨ।
- ਡਿਪਲੋਮਾ ਇਨ ਬੇਕਰੀ ਐਂਡ ਕਨਫੈਕਸ਼ਨਰੀ।
- ਡਿਪਲੋਮਾ ਇਨ ਹਾਊਸ ਕੀਪਿੰਗ।
ਜੇ ਅੰਡਰ ਗ੍ਰੈਜੂਏਟ ਕੋਰਸਾਂ ਦੀ ਗੱਲ ਕੀਤੀ ਜਾਵੇ ਤਾਂ
- ਬੈਚੁਲਰ ਆਫ ਹਾਸਪਿਟੈਲੀਟੀ ਮੈਨਜਮੈਂਟ।
- ਬੈਚੁਲਰ ਆਫ਼ ਹੋਟਲ ਮੈਨਜਮੈਂਟ।
- ਬੈਚੁਲਰ ਆਫ਼ ਹੋਟਲ ਮੈਨਜਮੈਂਟ ਇਨ ਫ਼ੂਡ ਐਂਡ ਬੇਵਰੇਜ।
ਹੋਟਲ ਮੈਨਜਮੈਂਟ ਵਿਚ ਅੰਡਰ ਗਰੈਜੂਏਸ਼ਨ ਕੋਰਸ ਤੋਂ ਬਾਅਦ ਪੋਸਟ ਗਰੈਜੂਏਸ਼ਨ ਕੋਰਸ ਕੀਤਾ ਜਾ ਸਕਦਾ ਹੈ ਜਿਵੇੰ:
- ਮਾਸਟਰ ਆਫ਼ ਹੋਟਲ ਮੈਨਜਮੈਂਟ।
- ਮਾਸਟਰ ਆਫ ਬਿਜ਼ਨੈੱਸ ਇਨ ਹਾਸਪਟੈਲੀਟੀ ਮੈਨਜਮੈਂਟ।
- ਮਾਸਟਰ ਆਫ਼ ਬਿਜ਼ਨੈੱਸ ਐਡਮਨਿਸਟ੍ਰੇਸ਼ਨ ਇਨ ਹੋਟਲ ਮੈਨਜਮੈਂਟ।
ਪੋਸਟ ਗਰੈਜੂਏਸ਼ਨ ਡਿਗਰੀ/ ਡਿਪਲੋਮਾ ਦੋ ਸਾਲਾਂ ਦੀ ਮਿਆਦ ਲਈ ਆਯੋਜਿਤ ਕੀਤਾ ਜਾਂਦਾ ਹੈ।
ਹੇਠਾਂ ਕੁਝ ਇੰਸਟੀਚਿਊਟ ਦਿੱਤੇ ਗਏ ਨੇ ਜਿੱਥੇ ਤੁਸੀਂ ਦਾਖਲਾ ਲੈ ਕੇ ਆਪਣਾ ਭਵਿੱਖ ਬਣਾ ਸਕਦੇ ਹੋ:
- ਇੰਸਟੀਚਿਊਟ ਆਫ ਹੋਟਲ ਮੈਨਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ – ਦਿੱਲੀ।
- ਇੰਸਟੀਚਿਊਟ ਆਫ ਹੋਟਲ ਮੈਨਜਮੈਂਟ ਕੈਟਰਿੰਗ ਐਂਡ ਅਪਲਾਇਡ ਨਿਊਟ੍ਰੀਸ਼ਨ – ਮੁੰਬਈ।
- ਇੰਸਟੀਚਿਊਟ ਆਫ ਹੋਟਲ ਮੈਨਜਮੈਂਟ ਕੈਟਰਿੰਗ ਟੈਕਨੋਲੋਜੀ ਐਂਡ ਅਪਲਾਇਡ ਨਿਊਟ੍ਰੀਸ਼ਨ – ਚੇਨਈ।
- ਡਿਪਾਰਟਮੈਂਟ ਆਫ ਹੋਟਲ ਮੈਨੇਜਮੈਂਟ, ਕਰਾਇਸਟ ਯੂਨੀਵਰਸਿਟੀ – ਬੈਂਗਲੁਰੂ।
- ਇੰਸਟੀਚਿਊਟ ਆਫ ਹੋਟਲ ਮੈਨਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ – ਪੰਜਾਬ।