ਚਾਹ ਦੀ ਵਰਤੋਂ ਕਿਵੇਂ ਕਰੀਏ?

ਚਾਹ ਦੀ ਵਰਤੋਂ ਕਿਵੇਂ ਕਰੀਏ?

ਭਾਰਤ ਦਾ ਸਭ ਤੋਂ ਪਿਆਰ ਡ੍ਰਿੰਕ :

ਚਾਹ ਅੱਜ ਦੇ ਸਮੇ ਵਿਚ ਭਾਰਤ ਦਾ ਸਭ ਤੋਂ ਪਿਆਰ ਅਤੇ ਸਭ ਤੋਂ ਜ਼ਿਆਦਾ ਪੀਤੇ ਜਾਣ ਵਾਲਾ ਪੀਓ (ਡਰਿੰਕ) ਹੈ। ਚਾਹ ਭਾਰਤ ਵਿਚ ਹਰ ਘਰ, ਗਲੀ – ਮੋਹੱਲੇ ਵਿਚ ਮਿਲਣ ਵਾਲਾ ਡ੍ਰਿੰਕ ਹੈ। ਜੇ ਅਸੀਂ ਕਿਸੇ ਰਿਸ਼ਤੇਦਾਰ ਦੇ ਘਰ ਵੀ ਜਾਂਦੇ ਹਾਂ ਤੇ ਸਭ ਤੋਂ ਵੱਧ ਪੁੱਛੇ ਜਾਣ ਵਾਲਾ ਅਤੇ ਸਭ ਤੋਂ ਪਹਿਲਾਂ ਪੁੱਛੇ ਜਾਣ ਵਾਲਾ ਇਹੀ ਸ਼ਬਦ ਹੈ ਕਿ ‘ਚਾਹ ਪੀਓਗੇ’। ਚਾਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। ਕਈ ਵਾਰ ਅਸੀਂ ਸਵੇਰੇ ਜ਼ਿਆਦਾ ਚਾਹ ਬਣਾ ਲੈਂਦੇ ਹਾਂ ਇਸੇ ਆਸ ਵਿਚ ਕਿ ਥੋੜੀ ਦੇਰ ਬਾਅਦ ਦੁਬਾਰਾ ਪੀ ਲਵਾਂਗੇ।

ਚਾਹ ਅਸਲ ਵਿਚ ਇਕ ਬੂਟੇ ਦੇ ਪੱਤੇ ਹੁੰਦੇ ਨੇ ਜਿਨ੍ਹਾਂ ਨੂੰ ਸਾਫ ਕਰ ਕੇ ਦਾਣਿਆਂ ਦਾ ਰੂਪ ਦੇ ਦਿੱਤਾ ਜਾਂਦਾ ਹੈ।

ਚਾਹ ਦੀਆਂ ਕਿਸਮਾਂ :

ਇਕ ਕਾਲੀ ਚਾਹ ਹੁੰਦੀ ਹੈ, ਜਿਸਨੂੰ ‘ਬਲੈਕ ਟੀ’ ਕਿਹਾ ਜਾਂਦਾ ਹੈ।

ਦੂਜੀ ਹਰੀ ਚਾਹ ਹੁੰਦੀ ਹੈ, ਜਿਸਨੂੰ ‘ਗ੍ਰੀਨ ਟੀ’ ਕਿਹਾ ਜਾਂਦਾ ਹੈ।

ਤੀਸਰੀ ਚਾਹ ‘ਕਾਲੀ ਚਾਹ’ ਅਤੇ ‘ਹਰੀ ਚਾਹ’ ਨੂੰ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ।

ਚਾਹ ਪੀਣ ਦੇ ਨੁਕਸਾਨ :

  • ਚਾਹ ਵਿਚ ਕੈਫੀਨ ਹੁੰਦੀ ਹੈ। ਇਸੇ ਲਈ ਇਸਨੂੰ ਉਤੇਜਿਤ ਮੰਨਿਆ ਗਿਆ ਹੈ।
  • ਚਾਹ ਬਣਾਉਂਦੇ ਸਮੇ ਜੋ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਦੁੱਧ ਫੈਟ ਫ੍ਰੀ ਹੋਣਾ ਚਾਹੀਦਾ ਹੈ। ਮਤਲਬ ਜੇ ਚਾਹ ਬਣਾਉਂਦੇ ਸਮੇ ਜਾਂ ਬਣਾਉਣ ਤੋਂ ਬਾਅਦ ਛੇਤੀ ਹੀ ਮਲਾਈ ਆ ਜਾਂਦੀ ਹੈ ਤਾਂ ਉਹ ਚਾਹ ਨੁਕਸਾਨਦਾਇਕ ਹੁੰਦੀ ਹੈ। ਦਿਲ ਵਾਸਤੇ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।

ਚਾਹ ਪੀਣ ਦੇ ਫਾਇਦੇ :

  • ਚਾਹ ਵਿਚ ਐਂਟੀਆਕਸੀਡੈਂਟ ਹੁੰਦਾ ਹੈ ਜੋ ਕਿ ਕਿਸੇ ਹੱਦ ਤੱਕ ਸਹੀ ਵੀ ਮੰਨਿਆ ਜਾਂਦਾ ਹੈ।
  • ਚਾਹ ਦਾ ਫਾਇਦਾ ਵਧਾਉਣ ਵਾਸਤੇ ਜੇ ਇਸ ਵਿਚ ਤੁਲਸੀ, ਅਦਰਕ ਮਿਲਾ ਦਿੰਦੇ ਹਾਂ ਤਾਂ ਚਾਹ ਦੀ ਅਮੁਨਿਟੀ ਸ਼ਕਤੀ ਵੱਧ ਜਾਂਦੀ ਹੈ।
  • ਅਰਜਨ ਮਿਲਾ ਦੇਣ ਤੇ ਦਿਲ ਨੂੰ ਸਾਂਭ ਕੇ ਰੱਖਦੀ ਹੈ।
  • ਚਾਹ ਵਿਚ ਜੇ ਦਾਲ ਚੀਨੀ ਮਿਲਾ ਦੇਈਏ ਤਾਂ ਸ਼ੂਗਰ ਦੀ ਬਿਮਾਰੀ ਵਾਸਤੇ ਦਵਾਈ ਬਣ ਜਾਂਦੀ ਹੈ।
  • ਚਾਹ ਵਿਚ ਜੇ ਕਾਲੀ ਮਿਰਚ, ਲੌਂਗ, ਅਦਰਕ ਅਤੇ ਤੁਲਸੀ ਦੇ ਪੱਤੇ ਇੱਕਠੇ ਮਿਲਾ ਲਏ ਜਾਣ ਤਾਂ ਖਾਂਸੀ ਅਤੇ ਜ਼ੁਕਾਮ ਵਾਸਤੇ ਬਹੁਤ ਵਧੀਆ ਦਵਾਈ ਦਾ ਕੰਮ ਕਰਦੀ ਹੈ।
  • ਚਾਹ ਵਿਚ ਦੁੱਧ ਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ।

ਚਾਹ ਪੀਣ ਦੇ ਫਾਇਦੇ ਵੀ ਨੇ ਤੇ ਕੁਝ ਨੁਕਸਾਨ ਵੀ। ਉੱਪਰ ਦਿੱਤੀਆਂ ਚੀਜਾਂ ਮਿਲਾ ਕੇ ਜੇ ਚਾਹ ਪੀਤੀ ਜਾਵੇ ਤਾਂ ਦਵਾਈ ਦਾ ਕੰਮ ਕਰਦੀ ਹੈ।

Loading Likes...

Leave a Reply

Your email address will not be published. Required fields are marked *