How to use Pulses/ Daalan Nu Khaan Da Tareeka

ਦਾਲ (Pulses) ਵਿਚ ਸਾਰੇ ਪੌਸ਼ਟਿਕ ਤੱਤ :

ਦਾਲ ਇਕ ਬਹੁਤ ਆਮ ਹੈ ਜੋ ਕਿ ਸਾਰਿਆਂ ਦੇ ਘਰਾਂ ਵਿਚ ਮਿਲ ਜਾਂਦੀ ਹੈ। ਦਾਲ ਵਿਚ ਲਗਭਗ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਦਾਲ ਵਿਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ।

ਹਰ ਰੋਜ਼ ਅਲੱਗ – ਅਲੱਗ ਦਾਲਾਂ ਦੀ ਵਰਤੋਂ :

ਪਰ ਇਕ ਦਾਲ ਵਿਚ ਸਾਡੇ ਸ਼ਰੀਰ ਨੂੰ ਮਿਲਣ ਵਾਲੇ ਅਮੀਨੋ ਐਸਿਡ (Amino Acids)  ਨਹੀਂ ਮਿਲਦੇ ਹਨ। ਇਹ ਕਿਸੇ ਦਾਲ ਵਿਚ ਕੋਈ ਤੇ ਕਿਸੇ ਦਾਲ ਵਿਚ ਕੋਈ ਹੁੰਦਾ ਹੈ। ਮਤਲਬ ਕਿ ਜੇ ਅਸੀਂ ਇੱਕੋ ਤਰ੍ਹਾਂ ਦੀ ਦਾਲ ਖਾਵਾਂਗੇ ਤਾਂ ਬਾਕੀ ਅਮੀਨੋ ਐਸਿਡ ਦੀ ਕਮੀ ਸ਼ਰੀਰ ਨੂੰ ਹੋ ਜਾਵੇਗੀ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਹਰ ਰੋਜ਼ ਅਲੱਗ – ਅਲੱਗ ਦਾਲ ਖਾਣੀ ਚਾਹੀਦੀ ਹੈ।

ਦਾਲਾਂ ਨੂੰ ਆਪਸ ਵਿਚ ਮਿਲਾ ਕੇ :

ਕਈ ਦਾਲਾਂ ਮਿਲਾਕੇ ਜੇ ਵਰਤੀਆਂ ਜਾਣ ਤਾਂ ਬਹੁਤ ਫਾਇਦਾ ਹੁੰਦਾ ਹੈ ਅਤੇ ਜੋ ਅਮੀਨੋ ਐਸਿਡ ਦੀ ਕਮੀ ਹੁੰਦੀਂ ਹੈ ਉਹ ਵੀ ਪੂਰੀ ਹੋ ਜਾਂਦੀ ਹੈ।

ਦਾਲ ਵਿਚ ਫਾਈਬਰ ਅਤੇ ਪ੍ਰੋਟੀਨ ਵਧੀਆ ਮਾਤਰਾ ਵਿਚ ਹੁੰਦੇ ਹਨ।

ਅਤੇ ਦਾਲ ਦੇ ਸੇਵਣ ਨਾਲ ਕੈਲੋਸਟ੍ਰੋਲ ਵੀ ਘੱਟਦਾ ਹੈ।

ਕਿਹੜੀ – ਕਿਹੜੀ ਦਾਲ ਨੂੰ ਮਿਲਾ ਵਰਤਿਆ ਜਾ ਸਕਦਾ ਹੈ :

ਲਾਲ ਮੂੰਗ ਅਤੇ ਹਰੀ ਮਸੂਰ ਦੀ ਦਾਲ ਨੂੰ,

ਰਾਜਮਾਂਹ ਅਤੇ ਉੜਦ ਨੂੰ,

ਉੜਦ ਅਤੇ ਛੋਲਿਆਂ ਦੀ ਦਾਲ ਨੂੰ,

ਹਰੀ ਮੂੰਗ, ਰਾਜਮਾਂਹ ਅਤੇ ਛੋਲੇ ਨੂੰ,

ਤੇ ਜੇ ਸਰੀਆਂ ਦਾਲਾਂ ਨੂੰ ਮਿਲਾ ਕੇ ਖਾਂਦੇ ਹਾਂ ਤਾਂ ਸੱਭ ਤੋਂ ਵਧੀਆ ਹੁੰਦਾ ਹੀ ਹੈ।

ਦਾਲ ਨੂੰ ਖਾਣ ਦਾ ਤਰੀਕਾ :

ਦਾਲ ਜੇ ਅੰਕੁਰਿਤ (Sprout) ਹੋ ਜਾਵੇ ਤਾਂ ਉਸਦੇ ਫ਼ਾਇਦੇ ਬਹੁਤ ਵੱਧ ਜਾਂਦੇ ਨੇ। ਇਸ ਤਰ੍ਹਾਂ ਵਿਟਾਮਿਨ ਬਹੁਤ ਵੱਧ ਜਾਂਦੇ ਨੇ।

ਦਾਲ ਬਣਾਉਣ ਤੋਂ ਕੁਝ ਸਮਾਂ ਪਹਿਲਾਂ ਇਸਨੂੰ ਭਿਗੋ ਕੇ ਰੱਖਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।

ਦਾਲ ਵਿਚ ਜੇ ਸਬਜ਼ੀਆਂ ਮਿਲਾ ਕੇ ਖਾਦੀਆਂ ਜਾਣ ਤਾਂ ਦਾਲ ਦੇ ਪੌਸ਼ਟਿਕ ਤੱਤ ਲੱਗਭਗ ਪੂਰੇ ਹੋ ਜਾਂਦੇ ਹਨ।

Loading Likes...

Leave a Reply

Your email address will not be published. Required fields are marked *