ਕੀ ‘ਹਲਦੀ’ ਦਵਾਈ ਹੈ?/ Is ‘turmeric’ medicine?

ਕੀ ‘ਹਲਦੀ’ ਦਵਾਈ ਹੈ?/ Is ‘turmeric’ medicine?

ਹਲਦੀ ਨੂੰ ਅਸੀਂ ਆਪਣੀ ਰਸੋਈ ਵਿੱਚ ਵਰਤਦੇ ਹਾਂ। ਪਰ ਅਸੀਂ ਸਧਾਰਣ ਤੌਰ ਤੇ ਇਸ ਨੂੰ ਆਪਣੀ ਸਬਜ਼ੀਆਂ, ਦਾਲਾਂ ਜਾਂ ਕਿਸੇ ਹੋਰ ਖਾਣ ਵਾਲੇ ਪਦਾਰਥਾਂ ਵਿੱਚ ਮਿਲਾ ਕੇ ਖਾਂਦੇ ਹਾਂ। ਪਰ ਇੱਕ ਆਮ ਗੱਲ ਸੁਨਣ ਵਿੱਚ ਆਉਂਦੀ ਹੈ ਕਿ ‘ਕੀ ‘ਹਲਦੀ‘ ਦਵਾਈ ਹੈ?/ Is ‘turmeric‘ medicine?’। ਇਸੇ ਲਈ ਹੀ ਅੱਜ ਅਸੀਂ ਗੱਲ ਕਰਾਂਗੇ ਕਿ ਹਲਦੀ ਵਿੱਚ ਕਿਹੜਾ ਦਵਾਈ ਵਾਲਾ ਗੁਣ ਹੁੰਦਾ ਹੈ? ਅਤੇ ਅਸੀਂ ਇਸ ਨੂੰ ਕਿਵੇਂ ਵਰਤੋਂ ਵਿੱਚ ਲਿਆ ਸਕਦੇ ਹਾਂ।

ਸੱਟ ਲੱਗਣ ਤੇ ਹਲਦੀ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ?/ How can turmeric be used for injuries?

ਕਿਤੇ ਵੀ ਸੱਟ ਲੱਗੀ ਹੋਵੇ, ਸੋਜ ਆਈ ਹੋਵੇ, ਉਦੋਂ ਹਲਦੀ ਅਤੇ ਚੂਨਾ ਮਿਲਾ ਕੇ ਗਰਮ ਕਰ ਕੇ ਲਗਾਉਣਾ ਚਾਹੀਦਾ ਹੈ।

ਅੰਦਰੂਨੀ ਸੱਟ ਲੱਗੀ ਹੈ ਤਾਂ ਕੋਸੇ (ਹਲਕੇ ਗਰਮ) ਗਾਂ ਦੇ ਦੁੱਧ ਵਿਚ ਹਲਦੀ ਮਿਲਾ ਕੇ ਪੀਣ ਨਾਲ ਅੰਦਰੂਨੀ ਸੱਟ ਜਲਦੀ ਠੀਕ ਹੋ ਜਾਂਦੀ ਹੈ।

ਹਲਦੀ ਦੇ ਹੋਰ ਵੀ ਫਾਇਦਿਆਂ ਦੀ ਜਾਣਕਾਰੀ ਲਈ CLICK ਕਰੋ।

ਕੀ ਅੱਖਾਂ ਦੇ ਰੋਗਾਂ ਲਈ ਹਲਦੀ ਦੀ ਵਰਤੋਂ ਕੀਤੀ ਜਾ ਸਕਦੀ ਹੈ?/ Can turmeric be used for eye diseases?

ਅੱਖਾਂ ਤੇ ਹਲਦੀ ਦਾ ਲੇਪ ਲਗਾਉਣ ਨਾਲ ਉਨ੍ਹਾਂ ਦੀ ਲਾਲਗੀ ਹਟ ਜਾਂਦੀ ਹੈ।

ਹਲਦੀ ਨੂੰ ਚੰਗੀ ਤਰ੍ਹਾਂ ਪੀਸ ਕੇ ਸ਼ੀਸ਼ੀ ਵਿਚ ਸੁਰੱਖਿਅਤ ਰੱਖੋ। ਰਾਤ ਨੂੰ ਸੌਂਦੇ ਸਮੇਂ ਇਸ ਨੂੰ ਸਿਲਾਈ ਨਾਲ ਅੱਖਾਂ ਵਿਚ ਪਾਓ, ਅੱਖਾਂ ਦੀ ਰੌਸ਼ਨੀ ਵਧਦੀ ਹੈ।

ਕੀ ਹਲਦੀ ਨੂੰ ਦੰਦਾਂ ਦੇ ਰੋਗ ਵਾਸਤੇ ਵੀ ਵਰਤਿਆ ਜਾ ਸਕਦਾ ਹੈ?/ Can turmeric also be used for toothache?

ਹਲਦੀ, ਨਮਕ ਅਤੇ ਸਰ੍ਹੋਂ ਦਾ ਤੇਲ ਮਿਲਾ ਕੇ ਰੋਜ਼ ਮੰਜਨ ਕਰਨ ਨਾਲ ਦੰਦ ਮਜ਼ਬੂਤ ਹੁੰਦੇ ਹਨ। ਹਲਦੀ ਨੂੰ ਅੱਗ ਤੇ ਭੁੰਨ ਕੇ ਬਾਰੀਕ ਪੀਸ ਲਓ। ਇਸ ਨੂੰ ਮੰਜਨ ਦੇ ਰੂਪ ਵਿਚ ਦਰਦ ਵਾਲੀਆਂ ਦਾੜ੍ਹਾਂ ਜਾਂ ਦੰਦਾ ਤੇ ਮਲਣ ਨਾਲ ਦਰਦ ਦੂਰ ਹੁੰਦਾ ਹੈ।

ਕੀ ਹਲਦੀ ਕੰਨ ਦੇ ਰੋਗ ਦੂਰ ਕਰਨ ਵਿੱਚ ਮਦਦ ਕਰਦੀ ਹੈ?/ Does turmeric help cure ear infections?

ਥੋੜ੍ਹੀ ਹਲਦੀ ਨੂੰ ਦੁੱਗਣੇ ਪਾਣੀ ਵਿਚ ਤਿਲ, ਤੇਲ ਲੈ ਕੇ ਮੱਧਮ ਸੇਕ ਵਿਚ ਪਕਾਓ। ਜਦੋਂ ਤੇਲ ਨਾਮਾਤਰ ਰਹਿ ਜਾਵੇ, ਉਦੋਂ ਇਸ ਨੂੰ ਛਾਣ ਕੇ ਸ਼ੀਸ਼ੀ ਵਿਚ ਰੱਖ ਲਓ। ਕੁਝ ਕੋਸਾ ਕਰ ਕੇ ਸਵੇਰੇ ਸ਼ਾਮ ਕੰਨ ਵਿਚ ਦੋ – ਤਿੰਨ ਬੂੰਦਾਂ ਪਾਓ। ਕੰਨ ਦੇ ਰੋਗਾਂ ਨੂੰ ਰਾਹਤ ਮਿਲੇਗੀ।

ਮੂੰਹ ਦੇ ਰੋਗ ਹੋਣ ਤੇ ਹਲਦੀ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ?/ How can turmeric be used for oral diseases?

ਹਲਦੀ ਇਕ ਤੋਲਾ ਕੁੱਟ ਕੇ ਇਕ ਲਿਟਰ ਪਾਣੀ ਵਿੱਚ ਉਬਾਲੋ। ਜਦੋਂ ਖੂਬ ਉੱਬਲ ਜਾਵੇ ਤਾਂ ਇਸ ਨੂੰ ਠੰਡਾ ਹੋਣ ਦਿਓ।ਇਸ ਨਾਲ ਕੁਰਲੀ ਕਰਨ ਨਾਲ ਗਲੇ, ਤਾਲੂ ਤੇ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ।

ਪੇਟ ਦੇ ਰੋਗਾਂ ਲਈ ਹਲਦੀ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ?/ How can turmeric be used for stomach ailments?

ਪੇਟ ਵਿਚ ਜਦੋਂ ਹਵਾ ਭਰਦੀ ਹੈ, ਉਦੋਂ ਬਹੁਤ ਦੁੱਖ ਹੁੰਦਾ ਹੈ। ਅਜਿਹੀ ਸਥਿਤੀ ਵਿਚ ਪੀਸੀ ਹਲਦੀ ਅਤੇ ਕਾਲਾ ਨਮਕ ਬਰਾਬਰ ਮਾਤਰਾ ਵਿੱਚ ਲੈ ਕੇ ਗਰਮ ਪਾਣੀ ਨਾਲ ਲਓ, ਤੁਰੰਤ ਲਾਭ ਮਿਲੇਗਾ।

ਖਾਂਸੀ ਵਿੱਚ ਕਿਵੇਂ ਹਲਦੀ ਦੀ ਵਰਤੋਂ ਕੀਤੀ ਜਾ ਸਕਦੀ ਹੈ?/ How can turmeric be used in cough?

ਸੁੱਕੀ ਖਾਂਸੀ ਲਈ ਹਲਦੀ ਪੀਸ ਕੇ ਮਟਰ ਦੇ ਬਰਾਬਰ ਸ਼ਹਿਦ ਵਿਚ ਗੋਲੀਆਂ ਬਣਾ ਕੇ ਸਵੇਰੇ ਸ਼ਾਮ ਚੂਸਣ ਨਾਲ ਆਰਾਮ ਮਿਲਦਾ ਹੈ।

Loading Likes...

Leave a Reply

Your email address will not be published. Required fields are marked *