‘ਹਾਜ਼ਮਾ’ ਕਿਵੇਂ ਰੱਖੀਏ ਦਰੁਸਤ?/ How to keep the digestion correct?

‘ਹਾਜ਼ਮਾ’ ਕਿਵੇਂ ਰੱਖੀਏ ਦਰੁਸਤ?/ How to keep the digestion correct?

ਸਾਡੇ ਵਿਚੋਂ ਵੀ ਬਹੁਤੇ ਇਹ ਨਹੀਂ ਜਾਣਦੇ ਕਿ ਲਗਭੱਗ ਹਰ ਬਿਮਾਰੀ ਦੀ ਜੜ੍ਹ,  ਸਾਡੇ ਹਾਜ਼ਮੇ ਦਾ ਖਰਾਬ ਹੋਣਾ ਹੀ ਹੁੰਦਾ ਹੈ। ਪਰ ਫੇਰ ਵੀ ਅਸੀਂ ਇਸ ਵੱਲ ਧਿਆਨ ਨਹੀਂ ਦਿੰਦੇ। ਫੇਰ ਜਦੋਂ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਹਾਂ, ਅਤੇ ਜਾਂਦੇ ਸਾਰ ਹੀ ਡਾਕਟਰ ਸਾਬ੍ਹ ਹਾਜ਼ਮੇ ਬਾਰੇ ਹੀ ਪੁੱਛਦੇ ਹਨ ਕਿ ਹਾਜ਼ਮਾ ਕਿਹੋ ਜਿਹਾ ਹੈ। ਕਿਉਂਕਿ ਉਹ ਜਾਣਦੇ ਨੇ ਕਿ ਨੇ ਹਾਜ਼ਮਾ ਹੀ ਠੀਕ ਨਹੀਂ ਹੈ ਤਾਂ ਕੋਈ ਦਵਾਈ ਅਸਰ ਵੀ ਕਰੇਗੀ, ਇਹ ਵੀ ਪੱਕਾ ਨਹੀਂ ਹੈ। ਇਸ ਲਈ ਪਹਿਲਾਂ ਉਹਨਾਂ ਦੁਆਰਾ ਹਾਜ਼ਮਾ ਠੀਕ ਕੀਤਾ ਜਾਂਦਾ ਹੈ। ਅਤੇ ਫੇਰ ਬਾਕੀ ਦੀ ਦਵਾਈ ਸ਼ੁਰੂ ਕੀਤੀ ਜਾਂਦੀ ਹੈ। ਇਸੇ ਲਈ ਅੱਜ ਅਸੀਂ ‘ਹਾਜ਼ਮਾ’ ਕਿਵੇਂ ਰੱਖੀਏ ਦਰੁਸਤ?/ How to keep the digestion correct?’ ਵਿਸ਼ੇ ਉੱਤੇ ਚਰਚਾ ਕਰਾਂਗੇ।

1. ਢਿੱਡ ਨੂੰ ਸਾਫ ਰੱਖੋ/ Keep the stomach clean :

ਕਬਜ਼ ਤੋਂ ਆਪਣਾ ਬਚਾਅ ਕਰੋ, ਕਿਉਂਕਿ ਇਹ ਆਪਣੇ ਆਪ ਵਿਚ ਇਕ ਬੀਮਾਰੀ ਹੋਣ ਦੇ ਨਾਲ – ਨਾਲ ਪਾਚਨ ਸਬੰਧੀ ਹੋਰ ਸਮੱਸਿਆਵਾਂ ਦਾ ਮੁੱਖ ਕਾਰਨ ਹੈ।

2. ਸਾਦਾ ਭੋਜਨ ਖਾਓ/ Eat simple food:

ਹਮੇਸ਼ਾ ਸਾਦਾ ਅਤੇ ਆਸਾਨੀ ਨਾਲ ਪਚ ਜਾਣ ਵਾਲਾ ਭੋਜਨ ਲਓ। ਜ਼ਿਆਦਾ ਤਲੇ – ਭੁੰਨੇ ਮਿਰਚ ਮਸਾਲੇਦਾਰ ਤੇ ਭਾਰੀ ਪਦਾਰਥ ਨਾ ਲਓ।

3. ਭੁੱਖ ਲੱਗਣ ਦਿਓ/ Let the hunger start :

ਖੁੱਲ੍ਹ ਕੇ ਭੁੱਖ ਲੱਗਣ ਤੇ ਹੀ ਭੋਜਨ ਕਰੋ ਅਤੇ ਭੁੱਖ ਤੋਂ ਥੋੜ੍ਹੀ ਘੱਟ ਮਾਤਰਾ ਵਿਚ ਹੀ ਭੋਜਨ ਲਓ।

4. ਪਾਣੀ ਦੀ ਮਾਤਰਾ ਵਧਾਓ/ Increase the amount of water :

  • ਦਿਨ ਭਰ ਵਿਚ ਘੱਟ ਤੋਂ ਘੱਟ 3 ਲੀਟਰ ਪਾਣੀ ਜਰੂਰ ਪੀਓ।
  • ਹਰ ਘੰਟੇ 1 – 1 ਗਿਲਾਸ ਪਾਣੀ ਪੀਂਦੇ ਰਹੋ ਪਰ ਧਿਆਨ ਰਹੇ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਤੋਂ ਲੈ ਕੇ 1 ਘੰਟਾ ਬਾਅਦ ਤੱਕ ਪਾਣੀ ਨਹੀਂ ਪੀਣਾ ਚਾਹੀਦਾ।

5. ਫਾਈਬਰ ਵਾਲੇ ਪਦਾਰਥ ਵੱਧ ਤੋਂ ਵੱਧ ਲਵੋ/ Eat more fiber :

  • ਫ਼ਲ, ਸਬਜ਼ੀਆਂ, ਸਲਾਦ, ਸੂਪ, ਜੂਸ, ਪੁਗਰੇ ਅਨਾਜ ਆਦਿ ਦਾ ਸੇਵਨ ਕਰੋ। ਫਾਈਬਰ ਭਾਵ ਰੇਸ਼ੇ ਵਾਲੇ ਪਦਾਰਥ ਢਿੱਡ ਨੂੰ ਸਾਫ ਰੱਖਦੇ ਹੋਏ ਪਾਚਨ ਕਿਰਿਆ ਨੂੰ ਵੀ ਬਿਹਤਰ ਬਣਾਈ ਰੱਖਦੇ ਹਨ।
  • ਲੱਸੀ, ਪਪੀਤਾ, ਬੇਸ, ਹਰੜ, ਆਂਵਲਾ ਸਮੇਤ ਕਈ ਅਜਿਹੇ ਫ਼ਲ, ਸਬਜ਼ੀਆਂ, ਜੜੀ – ਬੂਟੀਆਂ ਆਦਿ ਹਨ, ਜਿਨ੍ਹਾਂ ਦੀ ਸਮੁੱਚੀ ਵਰਤੋਂ ਕਰਨ ਨਾਲ ਢਿੱਡ ਨਿਰੋਗ ਰਹਿੰਦਾ ਹੈ।

6. ਐਕਟਿਵ ਰਹਿਣ ਦੀ ਕਰੋ ਕੋਸ਼ਿਸ਼/ Try to stay active :

ਢਿੱਡ ਨੂੰ ਨਿਰੋਗ ਰੱਖਣ, ਪਾਚਨ ਤੰਤਰ ਨੂੰ ਬਿਹਤਰ ਬਣਾਏ ਰੱਖਣ ਲਈ ਐਕਟਿਵ ਰਹੋ, ਰੋਜ਼ਾਨਾ ਥੋੜ੍ਹੀ ਦੇਰ ਵਾਕਿੰਗ, ਜਾਗਿੰਗ, ਆਸਣ ਅਤੇ ਹਲਕੀ – ਫੁਲਕੀ ਕਸਰਤ ਜਰੂਰ ਕਰੋ।

ਆਪਣੀ ਸਿਹਤ ਨੂੰ ਵਧੀਆ ਅਤੇ ਚੁਸਤ ਰੱਖਣ ਲਈ 👉ਇਹਨਾਂ ਚੀਜਾਂ ਦੀ ਕਰੋ ਵਰਤੋਂ।

7. ਇਹਨਾਂ ਚੀਜਾਂ ਤੋਂ ਬਚੋ, ਜਿਵੇਂ/ Avoid things like :

ਚਾਹ ਕੌਫੀ, ਕੋਲਡ ਡ੍ਰਿੰਕ, ਜੰਕ ਫੂਡ, ਫਾਸਟ ਫੂਡ ਆਦਿ ਤੋਂ ਦੂਰੀ ਬਣਾਈ ਰੱਖੋ।

8. ਨਸ਼ੀਲੇ ਪਦਾਰਥਾਂ ਤੋਂ ਬਚੋ/ Avoid drugs :

ਕੋਈ ਵੀ ਨਸ਼ੀਲੇ ਪਦਾਰਥ ਗੁਟਖਾ, ਤੰਬਾਕੂ, ਸ਼ਰਾਬ ਆਦਿ ਨਾ ਲਓ।

9. ਆਪਣੇ ਆਪ ਨੂੰ ਰੱਖੋ ਖੁਸ਼/ Keep yourself happy :

ਹਮੇਸ਼ਾ ਤਣਾਅਮੁਕਤ ਤੇ ਖੁਸ਼ ਰਹੋ, ਜੋ ਲੋਕ ਹਮੇਸ਼ਾ ਤਣਾਅ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਪਾਚਨ ਸਬੰਧੀ ਤਕਲੀਫਾਂ ਅਕਸਰ ਪਰੇਸ਼ਾਨ ਕਰਦੀਆਂ ਰਹਿੰਦੀਆਂ ਹਨ।

Loading Likes...

Leave a Reply

Your email address will not be published. Required fields are marked *