ਮੈਮੋਗ੍ਰਾਫੀ ਦੀ ਲੋੜ ਕਿਉਂ?/ Why is mammography necessary?

ਮੈਮੋਗ੍ਰਾਫੀ ਦੀ ਲੋੜ ਕਿਉਂ?/ Why is mammography necessary?

ਕੈਂਸਰ ਦੁਨੀਆ ਭਰ ਵਿਚ ਭਿਆਨਕ ਅਤੇ ਮੌਤ ਦਾ ਮੁੱਖ ਕਾਰਨ ਬਣ ਰਿਹਾ ਹੈ ਅਤੇ ਮੈਮੋਗ੍ਰਾਫੀ ਨਾਲ ਕੈਂਸਰ ੜਾ ਅਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ। ਇਸੇ ਗੰਭੀਰ ਬਿਮਾਰੀ ਨੂੰ ਦੇਖਦੇ ਹੋਏ ਹੀ ਅੱਜ ਅਸੀਂ ਮੈਮੋਗ੍ਰਾਫੀ ਦੀ ਲੋੜ ਕਿਉਂ?/ Why is mammography necessary? ਵਿਸ਼ੇ ਤੇ ਚਰਚਾ ਕਰਾਂਗੇ।

ਕੈਂਸਰ ਦੇ ਕੁੱਝ ਆਂਕੜੇ/ Some statistics of cancer :

  • ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈ. ਸੀ. ਐੱਮ.ਆਰ.) ਵਲੋਂ ਜਾਰੀ ਇਕ ਰਿਪੋਰਟ ਅਨੁਸਾਰ 10.5 ਫੀਸਦੀ ਤੀਬਰਤਾ ਦੇ ਨਾਲ ਬ੍ਰੈਸਟ ਕੈਂਸਰ, ਫੇਫੜਿਆਂ ਦੇ ਕੈਂਸਰ (10.6 ਫੀਸਦੀ) ਤੋਂ ਬਾਅਦ ਦੂਸਰਾ ਸਭ ਤੋਂ ਆਮ ਕੈਂਸਰ ਹੈ।
  • ਭਾਰਤ ਵਿਚ ਸਾਲ 2021 ਤਕ ਕੈਂਸਰ ਦੇ ਅੰਦਾਜ਼ਨ 2.67 ਕਰੋੜ ਨਵੇਂ ਮਾਮਲੇ ਸਨ।
  • ਸਾਲ 2025 ਤੱਕ ਇਹ ਗਿਣਤੀ ਵਧ ਕੇ 2.98 ਕਰੋੜ ਹੋ ਜਾਵੇਗੀ।

ਔਰਤਾਂ ‘ਚ 30 ਦੀ ਉਮਰ ਦੇ ਨੇੜੇ ਪਹੁੰਚਣ ਤੇ ਬ੍ਰੈਸਟ ਕੈਂਸਰ ਦੀ ਘਟਨਾ ਵਿਚ ਕਾਫੀ ਵਾਧਾ ਦੇਖਿਆ ਗਿਆ ਹੈ।

ਇਹ ਸੁਣਨ ਵਿਚ ਚਿੰਤਾਜਨਕ ਲੱਗਦਾ ਹੈ ਪਰ ਔਰਤਾਂ ਦੀ ਤੰਦਰੁਸਤ ਭਵਿੱਖ ਲਈ 40 ਦੀ ਉਮਰ ਪਾਰ ਹੋਣ ਤੇ ਸਾਲ ਵਿਚ ਇਕ ਵਾਰ ਮੈਮੋਗ੍ਰਾਫੀ ਕਰਵਾ ਲੈਣਾ ਸਹੀ ਹੈ।

ਰੈਗੂਲਰ ਜਾਂਚ ਕਰਾਉਣ ਨਾਲ ਔਰਤਾਂ ਵਿਚ ਬ੍ਰੈਸਟ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਾਫੀ ਘੱਟ ਕੀਤੀ ਜਾ ਸਕਦੀ ਹੈ।

ਮੈਮੋਗ੍ਰਾਫੀ ਕੀ ਹੁੰਦੀਂ ਹੈ?/ What is mammography? :

ਮੈਮੋਗ੍ਰਾਫੀ ਵਿਚ ਮੈਮੋਗ੍ਰਾਮ ਨਾਂ ਦੇ ਇਕ ਸਕਰੀਨਿੰਗ ਉਪਕਰਨ ਨਾਲ ਬ੍ਰੈਸਟ ਕੈਂਸਰ ਅਤੇ ਛਾਤੀ ਦੀਆਂ ਦੂਸਰੀਆਂ ਗੜਬੜੀਆਂ ਦੀ ਸ਼ੰਕਾ ਦੂਰ ਹੋ ਜਾਂਦੀ ਹੈ ਜਾਂ ਜੇਕਰ ਕੁਝ ਹੈ ਤਾਂ ਉਸ ਦਾ ਪਤਾ ਲੱਗ ਜਾਂਦਾ ਹੈ।

ਆਖਿਰ ਮੈਮੋਗ੍ਰਾਫੀ ਹੀ ਕਿਉਂ?/ Why mammography? :

ਔਰਤਾਂ ਵਿਚ ਬ੍ਰੈਸਟ ਕੈਂਸਰ ਦੇ ਕਿਸੇ ਚਿੰਨ੍ਹ ਜਾਂ ਲੱਛਣ ਤੋਂ ਇਲਾਵਾ, ਛਾਤੀ ਵਿਚ ਸੋਜ ਜਾਂ ਗੰਢ ਜਾਂ ਆਰਮਪਿਟ ‘ਚ ਗੰਢ, ਪੂਰੀ ਛਾਤੀ ਵਿਚ ਜਾਂ ਛਾਤੀ ਦੇ ਕਿਸੇ ਹਿੱਸੇ ਵਿਚ ਸੋਜ ਜਾਂ ਗਿਲਟੀ, ਛਾਤੀ ਦੇ ਆਕਾਰ ਅਤੇ ਸਰੂਪ ਵਿਚ ਕੋਈ ਤਬਦੀਲੀ, ਇਕ ਛਾਤੀ ‘ਚ ਭਰਿਪਨ ਦਾ ਤਜਰਬਾ, ਛਾਤੀ ਵਿਚ ਦਰਦ ਆਦਿ ਵਰਗੀ ਸਥਿਤੀ ਹੋਣ ਤੇ ਵੀ ਜਾਂਚ ਦੇ ਰੂਪ ਵਿਚ ਮੈਮੋਗ੍ਰਾਮ ਕੀਤਾ ਜਾ ਸਕਦਾ ਹੈ। ਮੈਮੋਗ੍ਰਾਫੀ ਜਾਂਚ ਵਿਚ ਉਨ੍ਹਾਂ ਔਰਤਾਂ ਦੀਆਂ ਛਾਤੀਆਂ ਵਿਚ ਕੋਈ ਬਦਲਾਅ ਹੈ ਤਾਂ ਉਸ ਦਾ ਪਤਾ ਲੱਗ ਜਾਂਦਾ ਹੈ, ਜਿਨ੍ਹਾਂ ਨੂੰ ਛਾਤੀ ਵਿਚ ਕਿਸੇ ਫਰਕ ਦਾ ਕੋਈ ਚਿੰਨ੍ਹ ਜਾਂ ਮਾੜਾ ਪ੍ਰਭਾਵ ਪ੍ਰਗਟ ਨਹੀਂ ਹੋਇਆ ਹੈ। ਮੈਮੋਗ੍ਰਾਫੀ ਜਾਂਚ ਦਾ ਮਕਸਦ ਕਿਸੇ ਪ੍ਰਤੱਖ ਡਾਕਟਰੀ ਲੱਛਣ ਦੇ ਪ੍ਰਗਟ ਹੋਣ ਦੇ ਪਹਿਲੇ ਕੈਂਸਰ ਦਾ ਜਲਦੀ ਪਤਾ ਲਗਾਉਣਾ ਹੈ।

ਬ੍ਰੈਸਟ ਕੈਂਸਰ ਦੀ ਜਾਣਕਾਰੀ ਅਤੇ ਇਸਦੇ ਇਲਾਜ ਲਈ 👉CLICK ਕਰੋ।

ਮੈਮੋਗ੍ਰਾਫੀ ਨਾਲ ਹੋਣ ਵਾਲੇ ਲਾਭ/ Benefits of mammography :

1. ਰੋਗ ਦਾ ਜਲਦੀ ਪਤਾ ਲੱਗ ਜਾਣ ਨਾਲ ਸਿਹਤਮੰਦ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

2. ਜਲਦੀ ਪਤਾ ਲੱਗ ਜਾਣ ਨਾਲ ਕੈਂਸਰ ਨੂੰ ਛਾਤੀ ਕੱਟ ਕੇ ਹਟਾਉਣ (ਮਾਸਟੇਕਟੋਮੀ) ਦੀ ਲੋੜ ਤੋਂ ਬਿਨਾਂ ਦੂਰ ਕੀਤਾ ਜਾ ਸਕਦਾ ਹੈ।

3. ਜੇਕਰ ਜਲਦੀ ਪਛਾਣ ਹੋ ਜਾਂਦੀ ਹੈ ਤਾਂ ਕੈਂਸਰ ਇਕ ਹੀ ਜਗ੍ਹਾ ਤਕ ਸੀਮਿਤ ਰਹਿੰਦਾ ਹੈ ਅਤੇ ਇਲਾਜ ਦੇ ਜ਼ਿਆਦਾ ਬਦਲ ਉਪਲਬਧ ਰਹਿੰਦੇ ਹਨ।

4. ਹਰ ਸਾਲ ਜਾਂ ਹਰ ਦੋ ਸਾਲ ਤੇ ਮੈਮੋਗ੍ਰਾਮ ਕਰਵਾਉਣ ਨਾਲ ਤੁਹਾਡੀਆਂ ਛਾਤੀਆਂ ਬਾਰੇ ਤੁਹਾਡੇ ਡਾਕਟਰ ਨੂੰ ਲਗਾਤਾਰ ਰਿਕਾਰਡ ਮਿਲਦਾ ਰਹਿੰਦਾ ਹੈ ਅਤੇ ਇਸ ਨਾਲ ਉਹ ਸਮੇਂ ਦੀ ਸਥਿਤੀ ਦਾ ਬਿਹਤਰ ਤੁਲਨਾਤਮਕ ਅਧਿਐਨ ਕਰ ਸਕਦੇ ਹਨ।

5. ਦੋ ਇਮੇਜ ਨੂੰ ਨੇੜੇ – ਨੇੜੇ ਰੱਖ ਕੇ ਤੁਲਨਾ ਕਰਨ ਦੀ ਸਹੂਲਤ ਨਾਲ ਟਿਸ਼ੂਆਂ ਵਿਚ ਬਾਰੀਕ ਫਰਕ ਨੂੰ ਪਛਾਣ ਵਿਚ ਵੀ ਮਦਦ ਮਿਲ ਸਕਦੀ ਹੈ, ਜੋ ਮੁੱਢਲੇ ਪੜਾਅ ਦੇ ਕੈਂਸਰ ਦੇ ਸੰਕੇਤ ਹੋ ਸਕਦੇ ਹਨ।

ਇਲਾਜ ਦੇ ਨਵੇਂ ਬਦਲ/ New treatment options :

ਸ਼ੁਰੂਆਤੀ ਛਾਤੀ ਦੇ ਕੈਂਸਰ ਵਾਲੇ ਮਰੀਜ਼ਾਂ, ਜਿਨ੍ਹਾਂ ਦੇ ਟਿਊਮਰ ‘ਐੱਚ.ਈ. ਆਰ. 2 ਰੀਸੈਪਟਰ’ ਨੂੰ ਜ਼ਿਆਦਾ ਪ੍ਰਗਟ ਕਰਦੇ ਹਨ, ਦਾ ਰੋਗਨਿਦਾਨ ‘ਐੱਚ.ਈ. ਆਰ. 2 ਪਾਜ਼ੇਟਿਵ ਬ੍ਰੈਸਟ’ ਦੇ ਲਈ ਇਲਾਜ ਕਾਫੀ ਬਿਹਤਰ ਹੋ ਗਿਆ ਹੈ।

ਇਲਾਜ ਦੇ ਨਵੇਂ ਬਦਲ ਇਲਾਜ ਦੀ ਤਿਆਰੀ ਅਤੇ ਵਿਵਸਥਾ ਵਿਚ ਲੱਗਣ ਵਾਲੇ ਸਮੇਂ ਅਤੇ ਰੋਗੀ ਦੀ ਉਡੀਕ ਮਿਆਦ ਵਿਚ ਕਮੀ ਕਰਕੇ ਸਿਹਤ ਦੀ ਸੰਭਾਲ ਦੀ ਕਾਰਜਕੁਸ਼ਲਤਾ ਵਿਚ ਵਾਧਾ ਕਰ ਸਕਦੇ ਹਨ। ਇਸ ਨਾਲ ਘੰਟਿਆਂ ਦੀ ਤੁਲਨਾ’ ਵਿਚ ਘੱਟ ਸਮੇਂ ਦੀ ਲੋੜ ਹੁੰਦੀ ਹੈ ਅਤੇ ਇਸ ਨਾਲ ਰੋਗੀਆਂ ਦੀ ਜਾਂਚ ਕਰਾਉਣ ਵਿਚ 90 ਫੀਸਦੀ ਤਕ ਘੱਟ ਸਮਾਂ ਲੱਗਦਾ ਹੈ। ਤੇਜ਼ ਵਿਵਸਥਾ ਨਾਲ ਰੋਗੀਆਂ, ਰੋਗੀਆਂ ਦੀ ਦੇਖਭਾਲ ਕਰਨ ਵਾਲਿਆਂ ਅਤੇ ਡਾਕਟਰਾਂ ਸਮੇਤ ਸਾਰਿਆਂ ਨੂੰ ਫਾਇਦਾ ਹੁੰਦਾ ਹੈ।

ਇਸ ਨਾਲ ਕੈਂਸਰ ਦੇ ਇਲਾਜ ਦੌਰਾਨ ਰੋਗੀ ਦੀ ਜ਼ਿੰਦਗੀ  ਵਿਚ ਸੁਧਾਰ ਹੁੰਦਾ ਹੈ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ। ਅਤੇ ਨਾਲ ਹੀ ਇਲਾਜ ਕੰਬੀਨੇਸ਼ਨ ਥੈਰੇਪੀ ਦੇ ਲਈ ਨਵੇਂ ਮੌਕੇ ਪੇਸ਼ ਕਰਦੇ ਹਨ।

ਮੈਟਾਸਟੈਟਿਕ ਬ੍ਰੈਸਟ ਕੈਂਸਰ (ਦੂਸਰੇ ਅੰਗਾਂ ਤਕ ਫੈਲ ਚੁੱਕਾ ਛਾਤੀ ਦਾ ਕੈਂਸਰ) ਤੋਂ ਪੀੜਤ ਜ਼ਿਆਦਾ ਰੋਗੀ ਕੰਬੀਨੇਸ਼ਨ ਥੈਰੇਪੀ ਦੀ ਬਦੌਲਤ ਵਧ ਸਮੇਂ ਤਕ ਜੀਅ ਰਹੇ ਹਨ।

Loading Likes...

Leave a Reply

Your email address will not be published. Required fields are marked *