ਪਿਛੇਤਰ ਸ਼ਬਦ ਅਤੇ ਇਹਨਾਂ ਵਰਤੋਂ – 6/ Suffix words and their use – 6

ਪਿਛੇਤਰ ਸ਼ਬਦ ਅਤੇ ਇਹਨਾਂ ਵਰਤੋਂ – 6/ Suffix words and their use – 6

ਜਿਵੇੰ ਕਿ ਅਸੀਂ ਪਹਿਲਾਂ ਵੀ ਆਪਣੇ ਪਾਠਕਾਂ ਲਈ ਕੁੱਝ ਨਾ ਕੁੱਝ ਨਵਾਂ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਅਤੇ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਪਾਠਕਾਂ ਨੂੰ ਪੰਜਾਬੀ ਭਾਸ਼ਾ ਦੀ ਵਧੇਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਆਪਣੀ ਪੰਜਾਬੀ ਭਾਸ਼ਾ ਨੂੰ ਹੋਰ ਵੀ ਨਿਖਾਰਿਆ ਜਾ ਸਕੇ। ਕੁੱਝ ਨਵਾਂ ਸਿੱਖਣ ਦੀ ਰਾਹ ਵਿਚ ਹੀ ਅੱਜ ਅਸੀਂ ਕੁਝ ‘ਪਿਛੇਤਰ ਸ਼ਬਦ ਅਤੇ ਇਹਨਾਂ ਵਰਤੋਂ – 6/ Suffix words and their use – 6’ ਸ਼ਬਦਾਂ ਦੀ ਜਾਣਕਾਰੀ ਹਾਸਲ ਕਰਾਂਗੇ। ਉਮੀਦ ਹੈ ਕਿ ਸਾਰੇ ਪੜ੍ਹਨ ਵਾਲਿਆਂ ਨੂੰ ਇਹ ਪਸੰਦ ਆਉਣਗੇ।

1. ਕ – ਲੇਖਕ, ਪਾਠਕ, ਬਾਲਕ, ਭਾਈਚਾਰਕ।
2. ਕਾ – ਲੇਖਿਕਾ, ਸੇਵਿਕਾ, ਝਟਕਾ, ਗਾਇਕਾ, ਨਾਇਕਾ।
3. ਕਾਰ – ਗੀਤਕਾਰ, ਸੰਗੀਤਕਾਰ, ਆਗਿਆਕਾਰ, ਨਾਵਲਕਾਰ, ਕਲਾਕਾਰ।
4. ਕਾਰੀ – ਕਲਾਕਾਰੀ, ਗੁਣਕਾਰੀ, ਲਾਭਕਾਰੀ, ਚਿੱਤਰਕਾਰੀ, ਪੱਤਰਕਾਰੀ।
5. ਕੁਸ਼ੀ – ਖ਼ੁਦਕੁਸ਼ੀ, ਨਸਲਕੁਸ਼ੀ।
6. ਖ਼ਾਨਾ – ਕਾਰਖ਼ਾਨਾ, ਡਾਕਖ਼ਾਨਾ, ਮੁਰਗੀਖ਼ਾਨਾ, ਯਤੀਮਖ਼ਾਨਾ, ਪਟਵਾਰਖ਼ਾਨਾ।
7. ਖੋਰ – ਸੂਦਖੋਰ, ਰਿਸ਼ਵਤਖੋਰ, ਮਾਸਖੋਰ, ਵੱਢੀਖੋਰ, ਚੁਗਲਖੋਰ, ਭੌਂ – ਖੋਰ।
8. ਗਰ – ਨਗਰ, ਕਾਰੀਗਰ, ਜਾਦੂਗਰ, ਸੌਦਾਗਰ, ਬਾਜ਼ੀਗਰ।
9. ਗੀ – ਗੰਦਗੀ, ਹੈਰਾਨਗੀ, ਸ਼ਰਮਿੰਦਗੀ, ਨਰਾਜ਼ਗੀ।
10. ਗਾਰ – ਮਦਦਗਾਰ, ਤਲਬਗਾਰ, ਗੁਨਾਹਗਾਰ, ਪਰਵਰਦਿਗਾਰ।
11. ਗਿਰੀ – ਚਮਚਾਗਿਰੀ, ਦਾਦਾਗਿਰੀ, ਨੇਤਾਗਿਰੀ।
12. ਗਰਦੀ – ਹਨੇਰਗਰਦੀ, ਅਵਾਰਾਗਰਦੀ, ਦਹਿਸ਼ਤਗਰਦੀ, ਜੁੱਗਗਰਦੀ।

ਪੰਜਾਬੀ ਵਿਆਕਰਣ ਦੀ ਕਿਤਾਬ ਲਈ ਇੱਥੇ👉CLICK ਕਰੋ।

13. ਘਰ – ਚਿੜੀਆਘਰ, ਅਜਾਇਬਘਰ, ਜੰਝਘਰ, ਜੋੜਾਘਰ, ਸੁਧਾਰਘਰ।
14. ਘਾਤ – ਆਤਮਘਾਤ, ਵਿਸ਼ਵਾਸਘਾਤ।
15. ਚੀ – ਚੀਚੀ, ਚਾਚੀ, ਖਜਾਨਚੀ, ਇਲਾਇਚੀ, ਨਿਸ਼ਾਨਚੀ।
16. ਚਾਰੀ – ਪ੍ਰਾਹੁਣਚਾਰੀ, ਲੋਕਾਚਾਰੀ, ਲਾਚਾਰੀ, ਕੁੜਮਾਚਾਰੀ, ਬ੍ਰਹਮਚਾਰੀ।
17. ਚਾਲ – ਪੈੜਚਾਲ, ਭੇਡਚਾਲ, ਭੂਚਾਲ, ਹਾਲਚਾਲ।
18. ਜਨਕ – ਹੈਰਾਨੀਜਨਕ, ਅਪਮਾਨਜਨਕ, ਸੰਤੋਖਜਨਕ, ਆਸ਼ਾਜਨਕ।
19. ਣਾ – ਘੋਟਣਾ, ਵੇਲਣਾ, ਖੇਡਣਾ, ਬੋਲਣਾ, ਪਰਖਣਾ।
20. ਣ – ਬਾਲਣ, ਪੰਜਾਬਣ, ਬਦਲਣ, ਗੁਆਂਢਣ, ਬੰਗਾਲਣ।
21. ਤਾ – ਪਿਤਾ, ਖੋਤਾ, ਬੋਤਾ, ਸੁੰਦਰਤਾ, ਮਿੱਤਰਤਾ, ਅਰੋਗਤਾ।
22. ਤ – ਰੰਗਤ, ਸਰਬੱਤ, ਜੁਗਤ, ਮਿੱਠਤ, ਸੰਗਤ, ਬਾਦਸ਼ਾਹਤ, ਬਰਦਾਸ਼ਤ, ਅਪਣੱਤ, ਅਧਾਰਤ, ਚਾਹਤ, ਰਾਹਤ।
23. ਤਰ – ਅਗੇਤਰ, ਪਿਛੇਤਰ, ਜਿਆਦਾਤਰ।
24. ਤੰਤਰ – ਲੋਕਤੰਤਰ, ਗਣਤੰਤਰ, ਪਰਜਾਤੰਤਰ, ਭ੍ਰਿਸ਼ਟਾਤੰਤਰ, ਨਸ਼ਾਤੰਤਰ, ਨੋਟਤੰਤਰ, ਵੋਟਤੰਤਰ।
25. ਤਾਈ – ਵਿਸ਼ੇਸ਼ਤਾਈ, ਮੂਰਖ਼ਤਾਈ, ਮਿੱਤਰਤਾਈ, ਸੂਰਮਤਾਈ।
26. ਦਾਨ – ਰੋਸ਼ਨਦਾਨ, ਫੁੱਲਦਾਨ, ਕਦਰਦਾਨ, ਖ਼ਾਨਦਾਨ।
27. ਦਾਨੀ – ਸੁਰਮੇਦਾਨੀ, ਕਲਮਦਾਨੀ, ਨਮਕਦਾਨੀ, ਮਹਾਂਦਾਨੀ, ਚਾਹਦਾਨੀ।
28. ਦਾਇਕ – ਦੁਖਦਾਇਕ, ਫਲਦਾਇਕ, ਲਾਭਦਾਇਕ, ਅਸਰਦਾਇਕ, ਸਿੱਖਿਆਦਾਇਕ।

ਹੋਰ ਵੀ ਪਿਛੇਤਰ ਸ਼ਬਦਾਂ ਦੀ ਜਾਣਕਾਰੀ ਲਈ CLICK ਕਰੋ।

29. ਦਾਰ – ਇੱਜ਼ਤਦਾਰ, ਸੇਵਾਦਾਰ, ਜਗੀਰਦਾਰ, ਹੱਕਦਾਰ, ਫ਼ਲਦਾਰ।
30. ਦਾਰੀ – ਠੇਕੇਦਾਰੀ, ਜੱਥੇਦਾਰੀ, ਵਫ਼ਾਦਾਰੀ, ਇਮਾਨਦਾਰੀ, ਦੁਕਾਨਦਾਰੀ।
31. ਦਿਲ – ਤੰਗਦਿਲ, ਦਰਿਆਦਿਲ, ਖ਼ੁਸ਼ਦਿਲ, ਫ਼ਰਾਖਦਿਲ।
32. ਦਾਰਨੀ – ਠਾਣੇਦਾਰਨੀ, ਠੇਕੇਦਾਰਨੀ, ਸਰਦਾਰਨੀ, ਸੇਵਾਦਾਰਨੀ, ਜੈਲਦਾਰਨੀ, ਸੂਬੇਦਾਰਨੀ।
33. ਧਰ – ਕਲਗੀਧਰ, ਗੰਗਾਧਰ, ਮੁਰਲੀਧਰ।
34. ਧਾਰ – ਮੋਹਲੇਧਾਰ, ਖੰਡੇਧਾਰ, ਜਟਾਧਾਰ, ਧੂੰਆਂਧਾਰ।
35. ਧਾਰੀ – ਜਟਾਧਾਰੀ, ਦੁੱਧਾਧਾਰੀ, ਸਹਿਜਧਾਰੀ, ਅੰਮ੍ਰਿਤਧਾਰੀ, ਨਾਮਧਾਰੀ, ਸੱਤਾਧਾਰੀ, ਇੱਛਾਧਾਰੀ।
36. ਨਾ – ਸੁਣਨਾ, ਪੜ੍ਹਨਾ, ਗਿਣਨਾ, ਕਰਨਾ, ਮਰਨਾ, ਜਰਨਾ, ਦੌੜਨਾ।
37. ਨ – ਮਨ, ਅਮਨ, ਚੈਨ, ਮਰਨ, ਭਰਨ, ਤਰਨ।
38. ਨੀ – ਸ਼ੇਰਨੀ, ਫਕੀਰਨੀ, ਜਾਦੂਗਰਨੀ, ਹੈਰਾਨੀ, ਨਾਨੀ, ਹਿਰਨੀ।
39. ਨਾਕ – ਸ਼ਰਮਨਾਕ, ਦਰਦਨਾਕ, ਖੌਫ਼ਨਾਕ, ਹੌਲਨਾਕ, ਖਤਰਨਾਕ।
40. ਪ – ਸੱਪ, ਖੱਪ, ਚੁੱਪ, ਕੱਪ, ਹੜੱਪ।

Loading Likes...

Leave a Reply

Your email address will not be published. Required fields are marked *