ਛੱਡ ਲੋੜ ਦਿਲਾ ਤੂੰ ਸੱਜਣ ਦੀ/ Chadd lod dila tun sajjan di
ਪੰਜਾਬੀ ਗੀਤਾਂ ਦੀ ਆਪਣੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ‘ਪ੍ਰੇਮ ਪਰਦੇਸੀ’ ਜੀ ਦਾ ਅਗਲਾ ਗੀਤ ‘ ਛੱਡ ਲੋੜ ਦਿਲਾ ਤੂੰ ਸੱਜਣ ਦੀ/ Chadd lod dila tun sajjan di’ ਤੁਹਾਡੇ ਰੂਬਰੂ ਲੈ ਕੇ ਆਏ ਹਾਂ। ਉਮੀਦ ਹੈ ਕਿ ਸਾਰੇ ਪਾਠਕਾਂ ਨੂੰ ਪਸੰਦ ਆਵੇਗਾ।
ਛੱਡ ਲੋੜ ਦਿਲਾ ਤੂੰ ਸੱਜਣ ਦੀ
ਛੱਡ ਲੋੜ ਦਿਲਾ ਤੂੰ ਸੱਜਣ ਦੀ,
ਬਹਿ ਸੱਜਣ ਦੇ ਨਾਲ ਫੱਬਣ ਦੀ।
ਇਹ ਨੈਣੀ ਪਿਆਰ ਦਾ ਸੂਰਮਾ ਪਾ ਜਾਂਦੇ
ਕਰ ਵਾਇਦੇ ਤੇ ਵਾਇਦੇ ਤੇ ਨਹੀਂ ਆਉਂਦੇ
ਰੁੱਸ ਜਾਂਦੇ ਨੇ ਸੱਭ ਹਾਸੇ, ਦਿੱਲ ਭੁੱਲੇ ਹਸਰਤ ਹੱਸਣ ਦੀ
ਛੱਡ ਲੋੜ ਦਿਲਾ ਤੂੰ…..
ਪ੍ਰੇਮ ਪਰਦੇਸੀ ਜੀ ਦੁਵਾਰਾ ਲਿਖੇ ਗਏ ਹੋਰ ਵੀ ਗੀਤਾਂ ਲਈ ਇੱਥੇ 👉CLICK ਕਰੋ
ਰੱਬ ਵੀ ਨਾ ਅਰਜ਼, ਦੁਆ ਸੁਣਦਾ
ਸੋਚਾਂ ਦਾ ਤਾਣਾ ਦਿਲ ਬੁਣਦਾ
ਗੱਲ ਹੁੰਦੀਂ ਨਾ ਕੁਝ ਕੋਲੇ
ਜਾ ਕੋਲ ਕਿਸੇ ਦੇ ਦੱਸਣ ਦੀ
ਛੱਡ ਲੋੜ ਦਿਲਾ ਤੂੰ…..
ਰੌਂਦੇ ਨੈਣ ਤਮਾਸ਼ਾ ਜੱਗ ਬਣਦਾ
ਤੋਹਮਤਾਂ ਸਿਰ ਮੜ੍ਹਦਾ
ਜਿਹੜੀ ਹੋਵ ਯਾਦਾਂ ਦੀ ਡੋਲੀ
ਉਹ ਵੀ ਕੋਸ਼ਿਸ਼ ਕਰਦੀ ਡੱਸਣੇ ਦੀ
ਛੱਡ ਲੋੜ ਦਿਲਾ ਤੂੰ…..
ਬਣ ਸੱਜਣ ਦੁਨੀਆਂ, ਪ੍ਰੇਮ ਕਰੇ ਠੱਗੀਆਂ
ਮੁੱਕੇ ਜਿੰਦ ਤਮਾਸ਼ਾ ਕਰਨ ਬਦੀਆਂ
ਗ਼ਮ ਖੈਹੜਾ ਨਹੀਂ ਛੱਡਦੇ
ਕਰਾਂ ਕੋਸ਼ਿਸ਼ ਮੈਂ ਤੇ ਨੱਸਣ ਦੀ
ਛੱਡ ਲੋੜ ਦਿਲਾ ਤੂੰ ਸੱਜਣ ਦੀ,
ਬਹਿ ਸੱਜਣ ਦੇ ਨਾਲ ਫੱਬਣ ਦੀ।
ਪ੍ਰੇਮ ਪਰਦੇਸੀ ਜੀ ਦੁਵਾਰਾ ਲਿਖੇ ਗਏ ਹੋਰ ਵੀ ਗੀਤਾਂ ਲਈ ਇੱਥੇ 👉CLICK ਕਰੋ।
ਉਮੀਦ ਹੈ ਕਿ ਤੁਹਾਨੂੰ ਗੀਤ ਪਸੰਦ ਆਇਆ ਹੋਵੇਗਾ। ਪ੍ਰੇਮ ਪਰਦੇਸੀ ਜੀ ਦੇ ਹੋਰ ਵੀ ਗੀਤਾਂ ਲਈ ਤੁਸੀਂ www.bloggingbazaar.net ਤੇ ਜਾਂਦੇ ਰਹੋ।