ਨਿਖਾਰੋ ਚਿਹਰੇ ਦਾ ਰੂਪ – ਰੰਗ

ਨਿਖਾਰੋ ਚਿਹਰੇ ਦਾ ਰੂਪ – ਰੰਗ

ਵੇਸਣ ਦੀ ਵਰਤੋਂ/ Use of Besan

ਵੇਸਣ ਵਿਚ ਕਈ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਕਿ ਤੁਹਾਡੀ ਸਿਹਤ ਤੋਂ ਲੈ ਕੇ ਸਕਿਨ ਲਈ ਵਧੀਆ ਮੰਨੇ ਜਾਂਦੇ ਹਨ। ਵੇਸਣ ਦੀ ਵਰਤੋਂ ਪੁਰਾਣੇ ਸਮੇਂ ਤੋਂ ਹੀ ਸਕਿਨ ਕੇਅਰ ਵਿਚ ਕੀਤੀ ਜਾਂਦੀ ਰਹੀ ਹੈ। ਵੇਸਣ ਦੀ ਮਦਦ ਨਾਲ ਤੁਹਾਡੇ ਚਿਹਰੇ ਤੇ ਡੈੱਡ ਸਕਿਨ ਨੂੰ ਹਟਾਉਣ ਵਿਚ ਮਦਦ ਮਿਲਦੀ ਹੈ। ‘ਨਿਖਾਰੋ ਚਿਹਰੇ ਦਾ ਰੂਪ – ਰੰਗ’ ਸਿਰਲੇਖ ਹੇਠਾਂ ਅੱਜ ਅਸੀਂ ਗੱਲ ਕਰਾਂਗੇ ਕਿ ਬੇਸਣ ਦੀ ਵਰਤੋਂ ਨਾਲ ਘਰ ਵਿਚ ਹੀ ਕਿਵੇਂ ਤੁਸੀ ਆਪਣਾ ਰੂਪ ਰੰਗ ਨਿਖਾਰ ਸਕਦੇ ਹੋ।

ਵੇਸਣ ਨਾਲ ਬਣਿਆ ਬਾਡੀ ਸਕ੍ਰਬ :

ਅੱਜ ਅਸੀਂ ਤੁਹਾਨੂੰ ਵੇਸਣ ਬਾਡੀ ਸਕ੍ਰਬ ਬਾਰੇ ਦੱਸ ਰਹੇ ਹਾਂ। ਇਸ ਸਕ੍ਰਬ ਦੀ ਵਰਤੋਂ ਨਾਲ ਤੁਹਾਡੀ ਸਕਿਨ ਦੀ ਟੋਨਿੰਗ, ਛਾਈਆਂ, ਪਿੰਪਲਸ ਅਤੇ ਐਕਸਟ੍ਰਾ ਆਇਲ ਨੂੰ ਹਟਾਉਣ ਵਿਚ ਮਦਦ ਮਿਲਦੀ ਹੈ। ਇਸ ਨਾਲ ਤੁਹਾਡੀ ਸਕਿਨ ਤੇ ਨੈਚੁਰਲ ਨਿਖਾਰ ਨਜ਼ਰ ਆਉਣ ਲੱਗਦਾ ਹੈ।

ਵੇਸਣ ਬਾਡੀ ਸਕ੍ਰਬ ਬਣਾਉਣ ਲਈ ਜ਼ਰੂਰੀ ਸਮੱਗਰੀ :

1. ਵੇਸਣ

2. ਕੌਫੀ

3. ਕੋਕੋਨਟ ਆਇਲ

ਵੇਸਣ ਬਾਡੀ ਸਕ੍ਰਬ ਬਣਾਉਣ ਦੀ ਵਿਧੀ :

  1. ਸਭ ਤੋਂ ਪਹਿਲਾਂ ਇਕ ਬਾਊਲ ਲਓ।
  2. ਇਸ ਵਿੱਚ ਲੋੜ ਅਨੁਸਾਰ ਕੌਫੀ ਅਤੇ ਵੇਸਣ ਪਾਓ।
  3. ਫੇਰ ਲੋੜ ਦੇ ਅਨੁਸਾਰ ਕੋਕੋਨਟ ਆਇਲ ਪਾਓ।
  4. ਫਿਰ ਤੁਸੀਂ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ।

ਆਪਣੀ ਦਿੱਖ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਇੱਥੇ CLICK ਕਰੋ।

ਵੇਸਣ ਬਾਡੀ ਸਕ੍ਰਬ ਨੂੰ ਵਰਤਣ ਦਾ ਤਰੀਕਾ :

1. ਵੇਸਣ ਬਾਡੀ ਸਕ੍ਰਬ ਨੂੰ ਨਹਾਉਂਦੇ ਸਮੇਂ ਵਰਤਿਆ ਜਾਂਦਾ ਹੈ।

2. ਇਸ ਦੇ ਬਾਅਦ ਤੁਸੀਂ ਸਕ੍ਰਬ ਨੂੰ ਲਗਭਗ 5 ਤੋਂ 10 ਮਿੰਟਾਂ ਤੱਕ ਲਾ ਕੇ ਸਕ੍ਰਬ ਕਰਨਾ ਹੁੰਦਾ ਹੈ।

3. ਫਿਰ ਇਸ ਨੂੰ ਪਾਣੀ ਦੀ ਮਦਦ ਨਾਲ ਸਾਫ ਕਰ ਲਓ।

4. ਚੰਗੇ ਰਿਜ਼ਲਟ ਲਈ ਤੁਸੀਂ ਸਕ੍ਰਬ ਨੂੰ ਹਫਤੇ ਵਿਚ 2 ਜਾਂ 3 ਵਾਰ ਵਰਤ ਸਕਦੇ ਹੋ।

Loading Likes...

Leave a Reply

Your email address will not be published. Required fields are marked *