ਪਿਛੇਤਰ ਸ਼ਬਦਾਂ ਦੀ ਵਰਤੋਂ – 5/ Use of Suffixes – 5

ਪਿਛੇਤਰ ਸ਼ਬਦਾਂ ਦੀ ਵਰਤੋਂ – 5/ Use of Suffixes – 5

ਜਿਹੜੇ ਸ਼ਬਦ ਮੂਲ ਦੇ ਪਿੱਛੇ ਲੱਗ ਕੇ ਨਵੇਂ ਸ਼ਬਦਾਂ ਦੀ ਰਚਨਾ ਕਰਨ, ਉਨ੍ਹਾਂ ਨੂੰ ਪਿਛੇਤਰ ਆਖਦੇ ਹਨ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪਿਛੇਤਰ ਹਮੇਸ਼ਾ ਸਾਰਥਕ ਸ਼ਬਦਾਂ ਨਾਲ ਹੀ ਲੱਗਦਾ ਹੈ, ਨਿਰਾਰਥਕ ਨਾਲ ਨਹੀਂ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅੱਜ ਅਸੀਂ ਆਪਣੇ ਵਿਸ਼ੇ ਤੋਂ ਇੱਕ ਹੋਰ ਕਦਮ ਅੱਗੇ ਜਾਂਦੇ ਹੋਏ ‘ ਪਿਛੇਤਰ ਸ਼ਬਦਾਂ ਦੀ ਵਰਤੋਂ – 5/ Use of Suffixes – 5’ ਦਾ ਅਭਿਆਸ ਕਰਾਂਗੇ।

1. – ਕਮਾਊ, ਡਾਕੂ, ਭੇਡ, ਗੁਆਊ, ਚਲਾਊ।
2. – ਪਿਉ, ਖਾਉ, ਜਾਉ, ਪਾਉ, ਲੜਾਉ, ਚਲਾਉ।
3. – ਕਮਾਓ, ਬਣਾਓ, ਜਗਾਓ, ਸੁਲਾਓ, ਬਚਾਓ।
4. ਊਂਗੜਾ – ਬਲੂੰਗੜਾ, ਬਚੂੰਗੜਾ, ਮਰੂੰਗੜਾ।
5. – ਸੱਚਾ, ਜੂਠਾ, ਪਿਆਰਾ, ਬੱਚਾ, ਰਸੋਈਆ, ਰੋੜਾ, ਖੜਕਾ, ਲਿਖਾ।
6. ਅਈ – ਝਟਕਈ, ਮਲਵਈ, ਸ਼ਰੱਈ, ਸੁਰਮਈ।
7. ਆਓ – ਵਿਖਾਓ, ਸੁਣਾਓ, ਲਿਖਾਓ, ਪੜ੍ਹਾਓ, ਹਸਾਓ, ਵਰਤਾਓ, ਘੁਮਾਓ।
8. ਆਊ – ਭੜਕਾਊ, ਠਗਾਊ, ਕਮਾਊ, ਨਚਾਊ, ਵਿਕਾਊ, ਡਰਾਊ, ਵੰਡਾਊ, ਕੰਬਾਊ।

ਪੰਜਾਬੀ ਭਾਸ਼ਾ ਨੂੰ ਹੋਰ ਵੀ ਸਿੱਖਣ ਲਈ 👉ਇੱਥੇ ਕਲਿੱਕ ਕਰੋ।

9. ਅਹਿਰਾ – ਇਕਹਿਰਾ, ਕਛਹਿਰਾ, ਸੁਨਹਿਰਾ, ਦੁਸਹਿਰਾ।
10. ਆਨੀ – ਜਿਸਮਾਨੀ, ਨੂਰਾਨੀ, ਰੂਹਾਨੀ, ਬਰਫ਼ਾਨੀ, ਜ਼ਿੰਦਗਾਨੀ, ਮਰਦਾਨੀ।
11. ਆਰੀ – ਖਿਡਾਰੀ, ਲਿਖਾਰੀ, ਭਿਖਾਰੀ, ਉਡਾਰੀ।
12. ਆੜੀ – ਅਗਾੜੀ, ਪਿਛਾੜੀ, ਦਿਹਾੜੀ।
13. ਅਚਾਰੀ – ਕੁੜਮਾਚਾਰੀ, ਪ੍ਰਾਹੁਣਚਾਰੀ, ਭ੍ਰਿਸ਼ਟਾਚਾਰੀ, ਸ਼ਿਸ਼ਟਾਚਾਰੀ, ਸਦਾਚਾਰੀ, ਲੋਕਾਚਾਰੀ।
14. ਆਤਮਾ – ਧਰਮਾਤਮਾ, ਜੀਵ-ਆਤਮਾ, ਪ੍ਰੇਤ- ਆਤਮਾ।
15. ਅਹਾਰੀ – ਮਾਸਾਹਾਰੀ, ਫਲਾਹਾਰੀ, ਪੌਣਾਹਾਰੀ, ਸ਼ਾਕਾਹਾਰੀ।

ਪੰਜਾਬੀ ਪੁਸਤਕ ਪੜ੍ਹਨ ਲਈ CLICK ਕਰੋ।

16. ਆਵਟ – ਥਕਾਵਟ, ਸਜਾਵਟ, ਰੁਕਾਵਟ, ਬਣਾਵਟ, ਲਿਖਾਵਟ, ਸਿਖਾਵਟ।
17. ਆਕਲ – ਡਰਾਕਲ, ਸ਼ਰਮਾਕਲ।
18. ਆਈ – ਚੰਗਿਆਈ, ਬੁਰਾਈ, ਪੜ੍ਹਾਈ, ਪਕਿਆਈ, ਵਡਿਆਈ।
19. ਆਣੀ – ਪੰਡਤਾਣੀ, ਜੇਠਾਣੀ, ਦਿਓਰਾਣੀ, ਪਟਰਾਣੀ।
20. ਆਹਟ – ਮੁਸਕਰਾਹਟ, ਹਿਚਕਚਾਹਟ, ਘਬਰਾਹਟ।
21. ਆਕ – ਦਰਦਨਾਕ, ਸ਼ਰਮਨਾਕ, ਖ਼ਤਰਨਾਕ।
22. ਆਰ – ਲੁਹਾਰ, ਸੁਨਿਆਰ, ਦਾਤਾਰ।
23. – ਲਿਖਾਈ, ਪੜ੍ਹਾਈ, ਪਿਲਾਈ, ਰੁਲਾਈ, ਸਿਲਾਈ।
24. ਈਨ – ਸ਼ੌਕੀਨ, ਰੰਗੀਨ, ਨਮਕੀਨ, ਮਸ਼ੀਨ, ਮਲੀਨ।
25. ਇਆ – ਸੁਆਇਆ, ਖਾਇਆ, ਖੁਆਇਆ, ਧਿਆਇਆ, ਪੜ੍ਹਿਆ, ਲਿਖਿਆ, ਦੌੜਿਆ, ਚੰਬੜਿਆ, ਡਰਿਆ, ਵੇਖਿਆ।
26. ਇਆਈ – ਵਡਿਆਈ, ਚੰਗਿਆਈ, ਮਠਿਆਈ, ਬੁਰਿਆਈ, ਸਚਿਆਈ, ਗੁਰਿਆਈ, ਪਕਿਆਈ, ਭਲਿਆਈ।

27. ਇਆਰਾ – ਸੁਨਿਆਰਾ, ਸਚਿਆਰਾ, ਗਲਿਆਰਾ, ਅੰਗਿਆਰਾ।
28. ਇਲਾ – ਅਣਖੀਲਾ, ਭੜਕੀਲਾ, ਜੋਸ਼ੀਲਾ, ਸ਼ਰਮੀਲਾ, ਰਸੀਲਾ, ਸੁਰੀਲਾ, ਚਮਕੀਲਾ, ਨੁਕੀਲਾ।
29. ਏਲੀ – ਹਥੇਲੀ, ਨਵੇਲੀ।
30. – ਉਦਾਸ, ਮਿਠਾਸ, ਖਟਾਸ, ਪਾਸ, ਪਿਆਸ।
31. ਸਰ – ਅੰਮ੍ਰਿਤਸਰ, ਰਾਮਸਰ, ਕੌਲਸਰ।
32. ਸਤਾਨ – ਹਿੰਦੁਸਤਾਨ, ਪਾਕਿਸਤਾਨ, ਬਲੋਚਿਸਤਾਨ, ਅਫ਼ਗਾਨਿਸਤਾਨ।
33. ਸਾਰ – ਮਿਲਣਸਾਰ, ਸਵੇਰਸਾਰ, ਹੰਢਣਸਾਰ, ਚੱਲਣਸਾਰ, ਘੁਲਨਸਾਰ।
34. ਸਾਜ਼ – ਜਾਲਸਾਜ਼, ਘੜੀਸਾਜ਼, ਜਿਲਦਸਾਜ਼।
35. ਸ਼ਾਲਾ – ਪਾਠਸ਼ਾਲਾ, ਗਊਸ਼ਾਲਾ, ਧਰਮਸ਼ਾਲਾ।
36. ਸ਼ਾਲੀ – ਸ਼ਕਤੀਸ਼ਾਲੀ, ਪ੍ਰਤਿਭਾਸ਼ਾਲੀ, ਪ੍ਰਭਾਵਸ਼ਾਲੀ, ਨਿਆਂਸ਼ਾਲੀ।
37. ਸ਼ੀਲ – ਪ੍ਰਗਤੀਸ਼ੀਲ, ਸਹਿਣਸ਼ੀਲ, ਨਿਆਂਸ਼ੀਲ, ਵਿਕਾਸਸ਼ੀਲ, ਬਲਣਸ਼ੀਲ, ਘੁਲਣਸ਼ੀਲ।
38. ਹਾਰੀ – ਬਲਿਹਾਰੀ, ਪੋਠੋਹਾਰੀ, ਟੂਣੇਹਾਰੀ।
39. ਹਾਰਾ – ਲੱਕਡ਼ਹਾਰਾ, ਸਹਾਰਾ, ਲਿਖਣਹਾਰਾ।
40. ਹੀਣ – ਉਦਾਸਹੀਣ, ਨੇਤਰਹੀਣ, ਬਲਹੀਣ, ਅੰਗਹੀਣ, ਉਤਸ਼ਾਹ – ਹੀਣ।

Loading Likes...

Leave a Reply

Your email address will not be published. Required fields are marked *