ਪੂਰੀ ਨੀਂਦ ਨਾਲ ਬਿਹਤਰ ਯਾਦਸ਼ਕਤੀ

ਪੂਰੀ ਨੀਂਦ ਨਾਲ ਬਿਹਤਰ ਯਾਦਸ਼ਕਤੀ

     ਯਾਦਸ਼ਕਤੀ ਦੀ ਕਮਜ਼ੋਰੀ ਇਕ ਬਹੁਤ ਵੱਡੀ ਸਮੱਸਿਆ ਹੈ, ਜੋ ਕਿ ਹਰ ਕਿਸੇ ਨੂੰ ਵੀ ਪ੍ਰੇਸ਼ਾਨ ਕਰ ਸਕਦੀ ਹੈ। ਯਾਦਸ਼ਕਤੀ ਨੂੰ ਤੇਜ਼ ਕਰਨ ਦੇ ਲਈ ਲੋਕ ਬਹੁਤ ਕੁਝ ਕਰਦੇ ਹਨ। ਕਈ ਵਾਰ ਤਾਂ ਸਪਲੀਮੈਂਟਸ ਵੀ ਵਰਤੇ ਜਾਂਦੇ ਹਨ।

ਭਰਪੂਰ ਨੀਂਦ ਇਕ ਬੇਹਤਰ ਟਾਨਿਕ :

     ਪਰ ਕਈ ਵਾਰ ਅਸੀਂ ਸਪਲੀਮੈਂਟ ਲੈਂਦੇ ਰਹਿੰਦੇ ਹਾਂ ਪਰ ਯਾਦਸ਼ਕਤੀ ਵਿਚ ਕੋਈ ਫਰਕ ਨਹੀਂ ਪੈਂਦਾ, ਕਾਰਣ ਸਿਰਫ ਇਕ ਹੀ ਹੁੰਦਾ ਹੈ ਨੀਂਦ ਦਾ ਪੂਰਾ ਨਾ ਹੋਣਾ। ਜਿਸ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ। ਸਾਡੀ ਨੀਂਦ ਦਾ ਸਾਡੀ ਯਾਦਦਾਸ਼ਤ ਨਾਲ ਬਹੁਤ ਗੂੜਾ ਰਿਸ਼ਤਾ ਹੈ। ਭਰਪੂਰ ਨੀਂਦ ਯਾਦਾਸ਼ਤ ਲਈ ਇਕ ਬਿਹਤਰ ਟਾਨਿਕ ਹੁੰਦੀਂ ਹੈ। ਜੋ ਕਿ ਸਭ ਸਪਲੀਮੈਂਟ ਤੋਂ ਉੱਤਮ ਹੁੰਦੀਂ ਹੈ।

ਮਨ ਤੇ ਵੀ ਮਾੜਾ ਅਸਰ :

     ਅੱਜ ਦੇ ਸਮੇਂ ਵਿਚ ਅਸੀਂ ਐਂਨੇ ਮਸ਼ਰੂਫ ਹੋ ਗਏ ਹਾਂ ਕਿ ਪੂਰੀ ਨੀਂਦ ਤੱਕ ਨਹੀਂ ਲੈ ਪਾਉਂਦੇ। ਜਿਸਦਾ ਕਿ ਅਸਰ ਸਾਡੇ ਸਰੀਰ ਹੀ ਨਹੀਂ ਸਾਡੇ ਮਨ ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਭਰਪੂਰ ਨੀਂਦ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਮਜ਼ਬੂਤੀ ਹੁੰਦੀਆਂ ਹਨ , ਜਿਸ ਨਾਲ ਯਾਦਸ਼ਕਤੀ ਬਿਹਤਰ ਬਣੀ ਰਹਿੰਦੀ ਹੈ। ਇਸ ਲਈ ਰੋਜ਼ਾਨਾ 7 – 8 ਘੰਟੇ ਦੀ ਨੀਂਦ  ਲੈਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ।

     ਜੇ ਚੰਗੀ ਨੀਂਦ ਲੈਣ ਵਿਚ ਕੋਈ ਦਿਕੱਤ ਆ ਰਹੀ ਹੈ, ਕੁਝ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਚੰਗੀ ਨੀਂਦ ਲੈਣ ਵਿਚ ਸਫ਼ਲ ਹੋ ਸਕਦੇ ਹਾਂ, ਜੋ ਕਿ ਹੇਠਾਂ ਦਿੱਤੀਆਂ ਗਈਆਂ ਹਨ :

1. ਜੇਕਰ ਅਸੀਂ ਰੋਜ਼ਾਨਾ ਹਲਕੀ – ਫੁਲਕੀ ਕਸਰਤ ਕਰਦੇ ਹਾਂ ਤਾਂ ਫਿਜ਼ੀਕਲ ਐਕਟਿਵਿਟੀ ਹੋਣ ਕਾਰਣ ਰਾਤ ਨੂੰ ਨੀਂਦ ਬਹੁਤ ਵਧੀਆ ਆਉਂਦੀ ਹੈ।

2. ਜਿਸ ਵੇਲੇ ਤੁਹਾਨੂੰ ਪਤਾ ਹੈ ਕਿ ਹੁਣ 1 – 2 ਘੰਟੇ ਵਿਚ ਸੌਣਾ ਹੈ ਤਾਂ ਕੋਸ਼ਿਸ਼ ਕਰੋ ਕਿ ਟੀ. ਵੀ. ਅਤੇ ਮੋਬਾਇਲ ਆਦਿ ਤੋਂ ਪਹਿਲਾਂ ਹੀ ਦੂਰੀ ਬਣਾ ਲਓ।

3. ਦਿਨ ਦੇ ਮੁਕਾਬਲੇ ਰਾਤ ਦਾ ਖਾਣਾ ਹਲਕਾ ਹੋਣਾ ਚਾਹੀਦਾ ਹੈ ਉਹ ਵੀ ਸੌਣ ਤੋਂ 2 ਘੰਟੇ ਪਹਿਲਾਂ।

4. ਚਾਹ, ਕਾਫੀ ਵੀ ਸੌਣ ਤੋਂ 2 ਘੰਟੇ ਪਹਿਲਾਂ ਤੱਕ ਨਾ ਲਵੋ।

5. ਜੇ ਹੋ ਸਕੇ ਤਾਂ ਮੈਡੀਟੇਸ਼ਨ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾ ਲਵੋ। ਜੇ ਮੈਡੀਟੇਸ਼ਨ ਨਹੀਂ ਕਰ ਸਕਦੇ ਤਾਂ ਮਿੱਠਾ ਸੰਗੀਤ ਜ਼ਰੂਰ ਸੁਣੋ।

6. ਸੌਣ ਤੋਂ ਪਹਿਲਾਂ ਹੱਥ – ਪੈਰ ਧੋ ਕੇ, ਪੈਰਾਂ ਦੇ ਥੱਲੇ ਮਾਲਿਸ਼ ਕਰੋ, ਨੀਂਦ ਲਿਆਉਣ ਦਾ ਇਹ ਇਕ ਬਹੁਤ ਵਧੀਆ ਤਰੀਕਾ ਹੈ।

7. ਜੇ ਹੋ ਸਕੇ ਤਾਂ ਸੌਣ ਤੋੰ ਪਹਿਲਾਂ ਸਾਰੇ ਸ਼ਰੀਰ ਦੀ ਮਾਲਿਸ਼ ਕਰੋ। ਮਾਲਿਸ਼ ਨਾਲ ਵੀ ਚੰਗੀ ਨੀਂਦ ਆਉਂਦੀ ਹੈ।

8. ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਦੁੱਧ ਪੀਓ। ਦੁੱਧ ਪੀਣ ਨਾਲ ਨੀਂਦ ਵੀ ਵਧੀਆ ਆਉਂਦੀ ਹੈ ਤੇ ਕੋਸਾ ਦੁੱਧ ਪੇਟ ਵਾਸਤੇ ਵੀ ਸਹੀ ਮੰਨਿਆ ਗਿਆ ਹੈ।

9. ਹੋ ਸਕੇ ਤਾਂ ਇਕ ਤੈਅ ਸਮੇਂ ਤੇ ਹੀ ਬਿਸਤਰ ਤੇ ਜਾਓ। ਸਵੇਰੇ ਦੇਰ ਤੱਕ ਸੌਣ ਦੀ ਆਦਤ ਨੂੰ ਬੰਦ ਕਰ ਦਿਓ। ਚੰਗਾ ਹੋਵੇਗਾ ਜੇ ਸੌਣ ਅਤੇ ਜਾਗਣ ਲਈ ਇਕ ਪੱਕਾ ਸਮਾਂ ਤੈਅ ਕਰ ਲਿਆ ਜਾਵੇ।

11. ਦਿਨ ‘ਚ ਸੌਣਾ ਘੱਟ ਕਰ ਦਿਓ। ਦਿਨ ਵਿਚ ਸੌਣ ਨਾਲ ਰਾਤ ਨੂੰ ਨੀਂਦ ਆਉਣ ‘ਚ ਪ੍ਰੇਸ਼ਾਨੀ ਹੁੰਦੀਂ ਹੈ।

12. ਅਜਿਹੀ ਥਾਂ ਨਾ ਚੁਣੋ ਜਿੱਥੇ ਤੁਹਾਨੂੰ ਸੌਣ ‘ਚ ਪ੍ਰੇਸ਼ਾਨੀ ਹੁੰਦੀ ਹੋਵੇ।

13. ਸੌਣ ਵਾਲੇ ਕਮਰੇ ਵਿਚ ਸ਼ਾਂਤੀ ਹੋਣੀ ਚਾਹੀਦੀ ਹੈ। ਕਮਰੇ ਦਾ ਤਾਪਮਾਨ, ਕਮਰੇ ਵਿਚ ਰੌਸ਼ਨੀ ਆਦਿ ਆਪਣੇ ਮੁਤਾਬਕ ਸੰਤੁਲਿਤ ਕਰ ਲੈਣੀ ਚਾਹੀਦੀ ਹੈ।

14. ਜੇਕਰ ਤੁਹਾਨੂੰ ਬਿਸਤਰ ਤੇ ਜਾਣ ਤੋਂ ਬਾਅਦ ਵੀ ਨੀਂਦ ਨਹੀਂ ਆ ਰਹੀ ਤਾਂ ਉੱਠ ਕੇ ਠੰਡਾ ਪਾਣੀ ਪੀ ਲਵੋ। ਥੋੜਾ ਘੁੰਮ ਲਵੋ ਅਤੇ ਵਾਪਿਸ ਬਿਸਤਰ ਤੇ ਚਲੇ ਜਾਓ।

Loading Likes...

Leave a Reply

Your email address will not be published. Required fields are marked *