ਪ੍ਰੈਗਨੈਂਸੀ ਦੌਰਾਨ ਵੀ ਰਹੋ ਖੁਸ਼/ Be happy even during pregnancy

ਪ੍ਰੈਗਨੈਂਸੀ ਦੌਰਾਨ ਵੀ ਰਹੋ ਖੁਸ਼/ Be happy even during pregnancy :

ਕਈ ਤਰ੍ਹਾਂ ਦੇ ਬਦਲਾਅ/ Many kinds of changes :

ਪ੍ਰੈਗਨੈਂਸੀ ਦੌਰਾਨ ਕਈ ਬਦਲਾਵ ਆਉਂਦੇ ਨੇ, ਪਰ ਪ੍ਰੈਗਨੈਂਸੀ ਦੌਰਾਨ ਵੀ ਰਹੋ ਖੁਸ਼/ Be happy even during pregnancy ਸਿਰਲੇਖ ਅਧੀਨ ਅਸੀਂ ਅੱਜ ਕਈ ਹੋਰ ਨਵੀਆਂ ਜਾਣਕਾਰੀਆਂ ਹਾਸਲ ਕਰਾਂਗੇ, ਜੋ ਕਿ ਹੇਠਾਂ ਦਿੱਤੀਆਂ ਗਈਆਂ ਹਨ :

ਹਰ ਲੜਕੀ ਦਾ ਸੁਪਨਾ ਹੁੰਦਾ ਹੈ ਮਾਂ ਬਣਨ ਦਾ। ਪਹਿਲੀ ਵਾਰ ਮਾਂ ਬਣਨ ਵਾਲੀ ਕੁੜੀ  ਮਨ ਵਿਚ ਕਈ ਉਲਝਣਾਂ ਹੁੰਦੀਆਂ ਹਨ। ਆਪਣੀ ਸਿਹਤ ਅਤੇ ਚਮੜੀ ਨੂੰ ਲੈ ਕੇ ਉਹ ਅਕਸਰ ਚਿੰਤਾ ਵਿਚ ਰਹਿੰਦੀ ਹੈ। ਗਰਭ ਅਵਸਥਾ ਦੌਰਾਨ ਔਰਤਾਂ ‘ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ।

ਗਰਭ ਅਵਸਥਾ ਵਿਚ ਸਰੀਰਕ ਤਬਦੀਲੀਆਂ ਦਾ ਔਰਤ ਦੀ ਚਮੜੀ ਤੇ ਵੀ ਕਾਫੀ ਅਸਰ ਪੈਂਦਾ ਹੈ। ਇਨ੍ਹਾਂ ਦਿਨਾਂ ਵਿਚ ਕਈ ਔਰਤਾਂ ਦੇ ਚਿਹਰੇ ਅਤੇ ਸਰੀਰ ਦੀ ਚਮੜੀ ਤੇ ਇਕ ਖਾਸ ਤਰ੍ਹਾਂ ਦੀ ਚਮਕ ਆ ਜਾਂਦੀ ਹੈ।

ਗਰਭ ਅਵਸਥਾ ਵਿੱਚ ਚਮੜੀ ਦੇ ਰੰਗ ਵਿਚ ਬਦਲਾਅ ਦੇ ਆਉਣ ਦਾ ਮੂਲ ਕਾਰਨ ਸਰੀਰ ਵਿੱਚ ਖੂਨ ਸੰਚਾਰ ਦਾ ਘਟਣਾ, ਵਧਣਾ ਜਾਂ ਗਰਭ ਅਵਸਥਾ ਦੌਰਾਨ ਸਰੀਰ ਵਿਚ ਐਸਟ੍ਰੋਜਨ ਦੀ ਮਾਤਰਾ ਵਿਚ ਅਸੰਤੁਲਨ ਹੋਣਾ ਹੁੰਦਾ ਹੈ। ਜਿਸ ਦੀ ਵਜ੍ਹਾ ਨਾਲ ਕਿਸੇ ਔਰਤ ਦੇ ਚਿਹਰੇ ਤੇ ਦਾਣੇ, ਮੁਹਾਸੇ ਜਾਂ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

ਚਮੜੀ ਦਾ ਸੰਵੇਦਨਸ਼ੀਲ ਹੋਣਾ/ Sensitivity of the skin :

ਗਰਭ ਅਵਸਥਾ ਦੌਰਾਨ ਸਨਸਕ੍ਰੀਨ ਲੋਸ਼ਨ/ Sunscreen lotion ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿਚ ਚਮੜੀ ਬੇਹੱਦ ਸੰਵੇਦਨਸ਼ੀਲ ਹੋ ਜਾਂਦੀ ਹੈ। ਜਿਸ ਨਾਲ ਸੂਰਜ ਦੀਆਂ ਘਾਤਕ ਅਲਟ੍ਰਾਵਾਇਲੇਟ/ Ultraviolet ਕਿਰਨਾਂ ਚਮੜੀ ਨੂੰ ਖੁਸ਼ਕ ਅਤੇ ਬੇਜ਼ਾਨ ਬਣਾ ਦਿੰਦੀਆਂ ਹਨ, ਜਿਸ ਕਾਰਨ ਚਮੜੀ ਤੇ ਝੁਰੜੀਆਂ ਪੈ ਜਾਂਦੀਆਂ ਹਨ। ਇਸ ਲਈ ਇਨ੍ਹਾਂ ਦਿਨਾਂ ਵਿਚ ਚਮੜੀ ਦੀ ਸਾਫ – ਸਫਾਈ ਤੇ ਵਿਸ਼ੇਸ਼ ਧਿਆਨ ਦਿਓ।

ਖਾਣ ਦਾ ਰੱਖੋ ਖ਼ਾਸ ਧਿਆਨ/ Pay special attention to eating :

ਗਰਭਵਤੀ ਔਰਤ ਨੂੰ ਸ਼ੁਰੂ ਦੇ ਦਿਨਾਂ ਵਿਚ ਖਾਣ ਪੀਣ ਵਿਚ ਅਰੁਚੀ ਹੋ ਜਾਂਦੀ ਹੈ। ਉਲਟੀ ਆਉਣ ਵਰਗਾ ਮਨ ਕਰਦਾ ਹੈ। ਮੂੰਹ ਦਾ ਸਵਾਦ ਵੀ ਬਿਗੜ ਜਾਂਦਾ ਹੈ। ਇਸੇ ਕਰਕੇ ਖੱਟਾ ਖਾਣ ਦੀ ਇੱਛਾ ਹੁੰਦੀ ਹੈ।

ਗਰਭਵਤੀ ਔਰਤ ਨੂੰ ਮੌਸਮੀ ਫਲ, ਕੱਚੇ ਸਲਾਦ ਅਤੇ ਹਲਕੇ ਪਦਾਰਥਾਂ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕਰਨਾ ਚਾਹੀਦਾ ਹੈ, ਤਾਂਕਿ ਪਾਚਨ ਸ਼ਕਤੀ ਤੇ ਜ਼ਿਆਦਾ ਬੋਝ ਨਾ ਪਵੇ।

ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਵਿਟਾਮਿਨ, ਪ੍ਰੋਟੀਨ, ਆਇਰਨ ਆਦਿ ਲੈਣੇ ਚਾਹੀਦੇ ਹਨ।

ਹਰੀਆਂ ਪੱਤੇਦਾਰ ਸਬਜ਼ੀਆਂ, ਦੁੱਧ, ਫਲ, ਜੂਸ ਦਾ ਸੇਵਨ ਨਿਯਮਿਤ ਰੂਪ ਨਾਲ ਕਰਨਾ ਚਾਹੀਦਾ ਹੈ।

ਫਾਸਟ ਫੂਡ, ਆਇਲੀ ਸਪਾਇਸੀ ਫੂਡ ਨਹੀਂ ਕਰਨਾ ਚਾਹੀਦਾ।

ਫੋਲਿਕ ਐਸਿਡ, ਡੀ. ਐੱਚ.ਏ. ਟੈਬਲੇਟ ਵੀ ਜ਼ਰੂਰੀ ਰੂਪ ਨਾਲ ਲੈਣੇ ਚਾਹੀਦੇ ਹਨ।

ਕਿਹੜੀਆਂ ਸਾਵਧਾਨੀ ਰੱਖਣਾ ਬਹੁਤ ਜ਼ਰੂਰੀ?/ What precautions are important?

ਪ੍ਰੈਗਨੈਂਸੀ ਦੌਰਾਨ ਥਾਈਰਾਈਡ, ਬਲੱਡ ਪ੍ਰੈੱਸ਼ਰ, ਸ਼ੂਗਰ ਦਾ ਰੈਗੂਲਰ ਚੈੱਕਅਪ ਕਰਵਾਉਂਦੇ ਰਹੋ।

ਕੋਈ ਵੀ ਪ੍ਰੇਸ਼ਾਨੀ ਆਉਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਇਸ ਦੌਰਾਨ ਜਿੰਨਾ ਹੋ ਸਕੇ ਦੂਰੀ ਦੇ ਸਫਰ ਤੋਂ ਬਚਣਾ ਚਾਹੀਦਾ ਹੈ।

ਸਬਜ਼ੀਆਂ ਭਰਪੂਰ ਮਾਤਰਾ ਵਿੱਚ ਖਾਓ/ Eat plenty of vegetables :

8 ਤੋਂ 9 ਵੇਂ ਹਫਤਿਆਂ ‘ਚ ਬੱਚੇ ਦੀਆਂ ਅੱਖਾਂ ਦਾ ਵਿਕਾਸ ਹੁੰਦਾ ਹੈ। ਇਸ ਲਈ ਸੰਤੁਲਿਤ ਭੋਜਨ ਨੂੰ ਪਹਿਲ ਦਿਓ। ਇਹਨਾਂ ਵਿੱਚ ਵਿਟਾਮਿਨ ਏ ਅਤੇ ਸੀ ਦੇ ਨਾਲ ਹੋਰ ਵਿਟਾਮਿਨ/Vitamins, ਮਿਨਰਲਸ/ Minerals, ਫਾਈਬਰ/ Fiber ਕਾਂਸਟੀਪੇਸ਼ਨ ਨੂੰ ਦੂਰ ਕਰਨ ‘ਚ ਸਹਾਈ ਹੁੰਦੇ ਹਨ।

ਵਿਟਾਮਿਨ ਸੀ ਯੁਕਤ ਆਹਾਰ ਜਿਵੇਂ ਗੋਭੀ, ਗ੍ਰੀਨ ਬੀਨਸ ਆਦਿ ਦਾ ਸੇਵਨ ਕਰ ਸਕਦੇ ਹੋ।

ਸਹੀ ਫਿੱਟਨੈੱਸ ਪ੍ਰੋਗਰਾਮ/ The right fitness program :

ਸਹੀ ਫਿੱਟਨੈੱਸ ਪ੍ਰੋਗਰਾਮ ਗਰਭਵਤੀ ਔਰਤ ਦੀ ਕਈ ਤਰ੍ਹਾਂ ਨਾਲ ਮਦਦ ਕਰਦਾ ਹੈ। ਅਤੇ ਇਹ ਪ੍ਰੋਗਰਾਮ ਔਰਤ ਦੀ ਸਿਹਤ ਤੇ ਮੈਡੀਕਲ ਹਿਸਟਰੀ ਦੇ ਅਨੁਸਾਰ ਹੋਣਾ ਚਾਹੀਦਾ ਹੈ। ਇਸ ਲਈ ਕੋਈ ਵੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਫਿਜ਼ੀਸ਼ੀਅਨ ਦੀ ਸਲਾਹ ਜ਼ਰੂਰ ਲਵੋ।

ਹੋਰ ਵੀ ਗਰਭਵਤੀ ਔਰਤਾਂ ਦੀ ਸਿਹਤ ਨਾਲ ਸੰਬੰਧਿਤ ਜਾਣਕਾਰੀ ਲਈ ਇੱਥੇ 👉 CLICK ਕਰੋ।

Loading Likes...

Leave a Reply

Your email address will not be published. Required fields are marked *