ਕਿੱਥੋਂ ਭੁੱਲਦੇ ਨੇ/ kitthon bhulde ne
ਕਿੱਥੋਂ ਭੁੱਲਦੇ ਨੇ ਉਹ ਪੁਰਾਣੇ
ਯਾਰ ਬੇਲੀ
ਉਹ ਪੂਰਣੀਆਂ
ਗਲੀਆਂ
ਉਹ ਪੁਰਾਣੇ
ਲੱਕੜੀ ਦੇ ਦਰਵਾਜੇ
ਉਹ ਪੁਰਾਣੇ ਮਿੱਟੀ ਦੇ ਘਰ
ਕਿੱਥੋਂ ਭੁੱਲਦੇ ਨੇ
ਆਪਣੇ ਭੈਣ – ਭਰਾ
ਜਿਨ੍ਹਾਂ ਨੇ ਇੱਕੋ ਮਾਂ ਦਾ ਦੁੱਧ ਪੀਤਾ ਤੇ
ਪਿਤਾ ਦੀਆਂ ਚਿੜਕਾਂ ਖਾਦੀਆਂ
ਤੇ ਪਿਆਰ ਪਾਇਆ।
ਕਿੱਥੋਂ ਭੁੱਲਦੇ ਨੇ।
ਕਈ ਵਾਰ ਕੋਸ਼ਿਸ਼ ਵੀ ਕੀਤੀ ਸੀ ਕਿ
ਸੱਭ ਕੁੱਝ ਠੀਕ ਹੋ ਜਾਵੇ
ਪਰ ਨਹੀਂ
ਹੁਣ ਸਭ ਕੁੱਝ ਬਦਲ ਗਿਆ ਏ
ਪੁਰਾਣਿਆਂ ਦੀ ਥਾਂ ਨਵੇਂ ਮਕਾਨ
ਉਹ ਵੀ ਉੱਚੇ ਉੱਚੇ
ਤੇ ਐਂਨੇ ਉੱਚੇ ਕਿ
ਆਰਪਾਰ ਦੇਖਣਾ ਮੁਸ਼ਕਿਲ ਹੋ ਜਾਵੇ
ਤੇ
ਸਾਰਾ ਕੁੱਝ ਇਹਨਾਂ ਉੱਚੀਆਂ ਕੰਧਾਂ ਵਾਂਗ ਹੋ ਗਿਆ ਜਾਪਦਾ
ਭੈਣ – ਭਰਾ, ਯਾਰ – ਬੇਲੀ
ਸੱਭ ਕੰਧਾਂ ਵਾਂਗ ਉੱਚੇ ਹੋ ਗਏ।
Loading Likes...