ਅੱਜ ਕੱਲ ਅਸੀਂ ਰੱਬ ਨੂੰ ਬਹੁਤ ਹੀ ਛੋਟੇ ਛੋਟੇ
ਟੁਕੜਿਆਂ ਵਿੱਚ ਵੰਡ ਦਿੱਤਾ
ਕਿਸੇ ਦਾ ਰੱਬ ਧਾਗਾ ਬੰਨਣ ਨੂੰ
ਅਤੇ
ਕਿਸੇ ਦਾ ਧਾਗਾ ਨਾ ਬੰਨਣ ਨੂੰ ਕਹਿੰਦਾ।
ਕੋਈ ਕਹਿੰਦਾ ਧਾਗਾ ਬਣਨ ਨਾਲ
ਵਿਸ਼ਵਾਸ ਮਜ਼ਬੂਤ ਹੁੰਦਾ
ਤੇ
ਕੋਈ ਕਹਿੰਦਾ ਇਹ ਸਿਰਫ
ਅੰਧਵਿਸ਼ਵਾਸ ਆ
ਜੇ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਤਾਂ ਅੱਜ ਤੱਕ ਕਿੰਨਾ ਕੁ ਹੋਇਆ
ਜੇ
ਅੰਧਵਿਸ਼ਵਾਸ ਹੈ ਤਾਂ ਧਾਗਾ ਬੰਨਣ ਨਾਲ ਕਿਹੜਾ ਕਿਸੇ ਦਾ
ਵਿਸ਼ਵਾਸ ਡੋਲ ਜਾਣਾ ਏ
ਇਹ ਸਿਰਫ਼ ਇਕ ਡਰ ਹੈ
ਜੋ ਨਹੀਂ ਬੰਨਦੇ
ਤੇ ਜੋ ਬੰਨਦੇ ਨੇ
ਉਹਨਾਂ ਨੂੰ
ਸਾਨੂੰ ਆਪਣੇ ਤੇ ਵਿਸ਼ਵਾਸ ਹੀ ਨਹੀਂ ਹੈ
ਜਦੋਂ ਤੱਕ ਅਸੀਂ ਦੂਜਿਆਂ ਦੇ ਸਿਖਾਏ ਤੇ ਚੱਲਾਂਗੇ
ਉਦੋਂ ਤੱਕ
ਘੁੰਮਣਘੇਰੀ ਵਿੱਚ ਹੀ ਰਹਾਂਗੇ
ਤੇ
ਆਪਣਾ ਜੀਵਨ ਵਿਅਰਥ ਹੀ ਗਵਾ ਲਵਾਂਗੇ
ਰੱਬ ਨੇ ਸਾਨੂੰ ਸੋਚਣ ਦੀ ਸ਼ਕਤੀ ਦਿੱਤੀ ਹੈ
ਉਸਦਾ ਇਸਤੇਮਾਲ ਕਰਨਾ ਪੈਣਾ ਹੁਣ
ਕੀ ਸਹੀ ਆ
ਕੀ ਗ਼ਲਤ
ਇਹ ਹੁਣ ‘ਅਲਫਾਜ਼’ ਨੇ ਦੇਖਣਾ
ਇਹਨਾਂ ਝਮੇਲਿਆਂ ਚੋਂ ਨਿਕਲਣ ਵਾਸਤੇ।
Loading Likes...