ਪੁੱਤ ਸਿਆਣਾ ਹੋ ਗਿਆ
ਪਿਤਾ ਦੇ ਜਾਣ ਦਾ ਦੁੱਖ
ਸਿਰਫ ਉਹ ਹੀ ਸਮਝ ਸਕਦੇ ਨੇ
ਜਿਨ੍ਹਾਂ ਨੇ ਹੰਢਾਇਆ ਹੋਵੇ
ਨਹੀਂ ਤਾਂ
ਕਈਆਂ ਨੂੰ ਕਹਿੰਦੇ ਸੁਣਿਆ ਹੈ ਕਿ
ਇਸ “ਬੁੜੇ” ਦਾ ਕੀ ਕਰਨਾ ।
ਜ਼ਿੰਦਗੀ ਦੀ ਸਮਝ ਹੀ ਪਿਤਾ ਦੇ ਜਾਣ ਮਗਰੋਂ ਆਉਂਦੀ ਹੈ
ਕਿਹੜਾ ਆਪਣਾ ਕਿਹੜਾ ਗੈਰ
ਫੇਰ ਹੀ ਪਤਾ ਲਗਦਾ
ਉਂਝ ਰਿਸ਼ਤੇਦਾਰ ਤਾਂ ਬਹੁਤ ਹੁੰਦੇ ਨੇ।
ਪਿਆਰ ਤਾਂ ਸਾਰੇ ਕਰਦੇ ਨੇ ਕਈ ਤਰ੍ਹਾਂ
ਪਰ ਬਾਪੂ ਨੇ ਕਦੇ
ਬੋਲ ਕੇ ਨਹੀਂ ਦੱਸਿਆ।
ਬੋਲ ਕੇ ਨਹੀਂ ਦੱਸਿਆ ਤਾਂ ਹੀ ਤਾਂ
ਹੁਣ ਬਹੁਤ ਯਾਦ ਆਉਂਦੀ ਏ
ਕਦੇ ਬੋਲਿਆ ਨਹੀਂ
ਤਾਹੀਂ ਤਾਂ ਬਾਪੂ ਨਾਲ ਗੱਲਾਂ ਕਰਨ ਨੂੰ
ਦਿਲ ਕਰਦਾ।
ਮਾਂ ਤਾਂ ਦੱਸ ਦਿੰਦੀ ਏ
ਪਰ ਬਾਪੂ ਕਦੇ ਨਹੀਂ
ਸ਼ਾਇਦ ਇਸੇ ਕਰਕੇ ਬਾਪੂ ਨੂੰ
ਕਦੇ ਸਮਝਿਆ ਨਹੀਂ।
ਪਰ ਹੁਣ ਜੱਦ ਇਸ ਦੀ ਸਮਝ ਆਈ
ਸਭ ਖ਼ਤਮ ਹੋ ਗਿਆ
ਬਾਪੂ ਨੂੰ ਸਮਝਣ ਦੀ ਸਮਝ ਹੁਣ ਆਈ
ਪਰ ਸਮਾਂ ਨਹੀਂ ਹੁਣ।
ਪਰ ਬਾਪੂ ਨੂੰ ਵੀ ਸ਼ਾਇਦ ਇਸ ਦਾ ਅਹਿਸਾਸ
ਤਾਂ ਹੋ ਗਿਆ ਹੋਣਾ
ਕਿ ਸਮਝ ਤਾਂ ਦੇਰ ਨਾਲ ਲੱਗੀ
ਕੋਈ ਗੱਲ ਨਹੀ
ਪਰ ਮੇਰਾ ਪੁੱਤਰ
ਹੁਣ ਸਿਆਣਾ ਹੋ ਗਿਆ।
Loading Likes...