ਰਸੋਈਘਰ ਦਾ ਰਾਜਾ/ Rasoighar Da Raja

ਰਸੋਈਘਰ ਦਾ ਰਾਜਾ :

ਪੁਰਾਣੇ ਸਮੇਂ ਤੋਂ ਹੀ ਪਿਆਜ਼ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਹੈਜਾ ਅਤੇ ਪਲੇਗ ਵਰਗੀ ਮਹਾਮਾਰੀ ਦੌਰਾਨ ਪਿਆਜ਼ ਨੂੰ ਇਕ ਦਵਾਈ ਦੇ ਰੂਪ ਵਿਚ ਵਰਤਿਆ ਗਿਆ ਸੀ। ਪਿਆਜ਼ ਸਿਰਫ ਇਕ ਸੁਆਦੀ ਪੌਦਾ ਹੀ ਨਹੀਂ ਇਸਦੇ ਬਹੁਤ ਹੀ ਫ਼ਾਇਦੇ ਹੁੰਦੇ ਹਨ। ਇਸੇ ਕਰਕੇ ਇਸਨੂੰ ‘ਰਸੋਈਘਰ ਦਾ ਰਾਜਾ’ ਵਜੋਂ ਵੀ ਜਾਣਿਆ ਜਾਂਦਾ ਹੈ।

ਪਿਆਜ਼ ਵਿਚ ਮਿਲਣ ਵਾਲੇ ਤੱਤ :

ਇਸ ‘ਚ ਕੁਦਰਤੀ ਸ਼ੂਗਰ, ਵਿਟਾਮਿਨ ‘ਏ’ , ਬੀ 6′ ,ਸੀ ਅਤੇ ‘ਈ’ ਅਤੇ ਸੋਡੀਅਮ, ਪੋਟਾਸ਼ੀਅਮ, ਲੋਹਾ ਵਰਗੇ ਖਨਿਣ ਸਮੇਤ ਅਤੇ ਫਾਈਬਰ ਸ਼ਾਮਲ ਹਨ।

ਫੋਲਿਕ ਐਸਿਡ ਦਾ ਇਕ ਚੰਗਾ ਸੌਮਾ ਹੁੰਦਾ ਹੈ, ਪਿਆਜ਼।

ਪਿਆਜ਼ ਦੀਆਂ ਕਿਸਮਾਂ (https://en.m.wikipedia.org/wiki/Onion )

:

ਪਿਆਜ਼ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਵੇਂ ਕਿ ਲਾਲ, ਪੀਲਾ, ਸਫੇਦ ਅਤੇ ਹਰਾ। ਅਤੇ ਇਹਨਾਂ ਵੱਖ – ਵੱਖ ਰੰਗਾਂ ਦੇ ਪਿਆਜ਼ ਦਾ ਆਕਾਰ ਵੀ ਵੱਖ – ਵੱਖ ਹੁੰਦਾ ਹੈ।

ਦੂਜੀ ਵਿਸ਼ਵ ਜੰਗ ਦੇ ਦੌਰਾਨ ਪਿਆਜ਼ ਦੀ ਵਰਤੋਂ ਸੈਨਿਕਾਂ ਦੇ ਜ਼ਖਮਾਂ ਨੂੰ ਠੀਕ ਕਰਨ ਲਈ ਕੀਤੀ ਗਈ ਸੀ।

ਇਸਦੀ ਤੇਜ਼ ਮਹਿਕ ਕਾਰਨ ਪਿਆਜ਼ ਨੂੰ ‘ਸਬਜ਼ੀਆਂ ਦਾ ਰਾਜਾ ‘ ਵੀ ਕਿਹਾ ਜਾਂਦਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਪਿਆਜ਼ ਅਸਥਮਾ, ਐਲਰਜੀ, ਬ੍ਰੋਕਾਈਟਸ (Broccitis), ਆਮ ਸਰਦੀ ਨਾਲ ਸਬੰਧਿਤ ਖਾਂਸੀ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ।

ਪਿਆਜ਼ (ਰਸੋਈਘਰ ਦਾ ਰਾਜਾ) ਦੀ ਵਰਤੋਂ ਨਾਲ ਹੋਣ ਵਾਲੇ ਲਾਭ :

1. ਸ਼ੂਗਰ ਨੂੰ ਰੱਖਦਾ ਹੈ ਕਾਬੂ :

ਪਿਆਜ਼ ਟਾਇਪ 2 ਸ਼ੂਗਰ ਦੇ ਲੱਛਣਾਂ ਨੂੰ ਘੱਟ ਕਰਦਾ ਹੈ।

2. ਬਿਹਤਰ ਰੋਗ – ਰੋਕੂ ਪ੍ਰਣਾਲੀ ਲਈ ਉਪਯੋਗੀ ਪਿਆਜ਼ :

ਪਿਆਜ਼ ‘ਚ ਮਹੱਤਵਪੂਰਣ ਮਾਤਰਾ ਵਿਚ ਮੌਜ਼ੂਦ ਫਾਇਟੋਕੈਮੀਕਲਸ (Phytochemicals) ਸਰੀਰ ਦੇ ਅੰਦਰ ਵਿਟਾਮਿਨ ‘ਸੀ’ ,ਦੇ ਉਤੇਜਕ ਦੇ ਰੂਪ ‘ਚ ਕੰਮ ਕਰਦਾ ਹੈ।

ਪਿਆਜ਼ ਦੀ ਵਰਤੋਂ ਨਾਲ ਵਿਟਾਮਿਨ ‘ਸੀ’ ਅਤੇ ਰੋਕ – ਰੋਕੂ ਪ੍ਰਣਾਲੀ ਦਾ ਅਸਰ ਵੱਧ ਜਾਂਦਾ ਹੈ। ਪਿਆਜ਼ ਰੋਕ – ਰੋਕੂ ਪ੍ਰਣਾਲੀ ਨੂੰ ਜ਼ਹਿਰੀਲੇ ਪਦਾਰਥਾਂ ਅਤੇ ਹੋਰ ਹਾਨੀਕਾਰਕ ਤੱਤਾਂ ਨਾਲ ਲੜਣ ‘ਚ ਬਿਹਤਰ ਬਣਾਉਂਦਾ , ਜਿਹੜੇ ਰੋਗ ਅਤੇ ਬੀਮਾਰੀ ਨੂੰ ਜਨਮ ਦੇ ਸਕਦੇ ਹਨ।

3. ਮੂੰਹ ਲਈ ਫਾਇਦੇਮੰਦ :

ਕੱਚੇ ਪਿਆਜ਼ ਨੂੰ ਚਬਾਉਣ ਨਾਲ ਮੂੰਹ, ਗਲੇ ਅਤੇ ਬੁੱਲ੍ਹ ‘ਚ ਮੌਜ਼ੂਦ ਸਾਰੇ ਰੋਗਾਣੂ ਖਤਮ ਹੋ ਜਾਂਦੇ ਹਨ।

4. ਪਿਆਜ਼ ਚਮੜੀ ਨੂੰ ਬਣਾਉਂਦਾ ਹੈ ਸਿਹਤਮੰਦ :

ਸ਼ਹਿਦ ਜਾਂ ਜੈਤੂਨ ਦਾ ਤੇਲ ਨਾਲ ਮਿਸ਼ਰਿਤ ਪਿਆਜ਼ ਦਾ ਰਸ ਦਾ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ।

5. ਸੋਜ਼ ਨੂੰ ਕਰਦਾ ਹੈ ਘੱਟ :

ਪਿਆਜ਼ ਸੂਜਨ – ਵਿਰੋਧੀ ਸਬਜ਼ੀ ਹੈ, ਪਿਆਜ਼ ‘ਚ ਮਿਲਣ ਵਾਲੇ ਯੌਗਿਕ ਲਾਲੀ ਅਤੇ ਸੋਜ ਨੂੰ ਘੱਟ ਕਰਦੇ ਹਨ ਜੋ ਆਮਤੌਰ ਤੇ ਮੁਹਾਸੇ ਵਰਗੀ ਦੀ ਸਮੱਸਿਆ ਪੈਦਾ ਕਾਰਦੇ ਹਨ। ਪਿਆਜ਼ ਗਠੀਏ ਦੀ ਦਰਦ  ਅਤੇ ਸੋਜ ਨੂੰ ਵੀ ਘੱਟ ਕਰਨ ‘ਚ ਮਦਦ ਕਰਦਾ ਹੈ।

6. ਖਾਂਸੀ ਨੂੰ ਰੋਕਣ ਵਿਚ ਮਦਦਗਾਰ :

ਪਿਆਜ਼ ਦੇ ਰਸ ਅਤੇ ਸ਼ਹਿਦ ਦੇ ਬਰਾਬਰ ਮਿਸ਼ਰਣ ਨਾਲ ਗਲੇ ਦੀਆਂ ਸਮੱਸਿਆਵਾਂ ਅਤੇ ਖਾਂਸੀ ਦੇ ਲੱਛਣਾਂ ਨੂੰ ਦੂਰ ਕਰਨ ‘ਚ ਮਦਦ ਮਿਲਦੀ ਹੈ।

7. ਕੈਂਸਰ ਨੂੰ ਰੋਕਣ ਵਿਚ ਕਰਦਾ ਹੈ ਮਦਦ :

ਪਿਆਜ਼ ਇਕ ਐਂਟੀਆਕਸੀਡੈਂਟ ਯੌਗਿਕ ਹੈ ਜੋ ਕੈਂਸਰ ਦੀ ਰੋਕਥਾਮ ਜਾਂ ਕੈਂਸਰ ਦੇ ਪ੍ਰਸਾਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।

ਪਿਆਜ਼ ਵਿਚ ਮੌਜੂਦ ਵਿਟਾਮਿਨ ‘ਸੀ’ ਵੀ ਇਕ ਮਜ਼ਬੂਤ ਐਂਟੀਆਕਸੀਡੈਂਟ ਹੈ।

8. ਪਾਚਨ ਕਿਰਿਆ ਲਈ ਫਾਇਦੇਮੰਦ :

ਪਿਆਜ਼ ‘ਚ ਜ਼ਿਆਦਾ ਫਾਈਬਰ ਹੈ। ਫਾਈਬਰ ਕਬਜ਼ ਨੂੰ ਰੋਕਣ ਵਿਚ ਫਾਇਦੇਮੰਦ ਹੁੰਦਾ ਹੈ।

ਪਿਆਜ਼ ਦੇ ਹੋਣ ਵਾਲੇ ਮਾੜੇ ਪ੍ਰਭਾਵ :

1. ਇਹ ਸ਼ੂਗਰ ਦੇ ਰੋਗੀਆਂ ਦੇ ਖੂਨ ਦੇ ਪੱਧਰ ਨੂੰ ਬਹੁਤ ਘੱਟ ਕਰ ਸਕਦਾ ਹੈ।

2. ਇਸ ਦੀ ਜ਼ਿਆਦਾ ਖਪਤ ਦੇ ਕਾਰਣ ਪੇਟ ‘ਚ ਪਰੇਸ਼ਾਨੀ ਹੋ ਸਕਦੀ ਹੈ।

3. ਪਿਆਜ਼ ਦਾ ਜ਼ਿਆਦਾ ਸੇਵਨ ਅੰਤੜੀ ਦੇ ਕੰਮਕਾਜ ‘ਚ ਮੁਸ਼ਕਲ ਪਹੁੰਚਾ ਸਕਦਾ ਹੈ ਅਤੇ ਵਧੇਰੇ ਵੱਖ – ਵੱਖ ਸਿਹਤ ਸਮਸਿਆਵਾਂ ਜਿਵੇਂ ਗੈਸ, ਭਾਰੀਪਨ, ਉਲਟੀ ਆਦਿ ਦਾ ਕਾਰਨ ਬਣ ਸਕਦਾ ਹੈ।

4. ਕੁਝ ਲੋਕਾਂ ਨੂੰ ਪਿਆਜ਼ ਤੋਂ ਐਲਰਜ਼ੀ ਹੋ ਸਕਦੀ ਹੈ ਅਤੇ ਇਸਦੇ ਰਸ ਨੂੰ ਸਕਿਨ ਤੇ ਲਗਾਉਣ ਨਾਲ ਜਲਨ, ਸਕਿਨ ਤੇ ਦਾਣੇ, ਸਕਿਨ ਦੀ ਲਾਲੀ ਜਾਂ ਸਾਹ ਲੈਣ ‘ਚ ਮੁਸ਼ਕਲ ਹੋ ਸਕਦੀ ਹੈ।

Loading Likes...

Leave a Reply

Your email address will not be published. Required fields are marked *