ਸੰਤੁਲਨ ਬਣਾਉਣਾ ਭਾਰਤ ਲਈ ਬਹੁਤ ਵੱਢੀ ਚੁਣੌਤੀ

ਸੰਤੁਲਨ ਬਣਾਉਣਾ ਭਾਰਤ ਲਈ ਇਕ ਵੱਡੀ ਚੁਣੌਤੀ :

ਯੂਕ੍ਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ ਅਤੇ ਰੂਸ ਵਿਚਾਲੇ ਵਧਦੇ ਤਣਾਅ ਦਰਮਿਆਨ ਦੋਵਾਂ ਦੇਸ਼ਾਂ ਦੇ ਨਾਲ ਸੰਤੁਲਨ ਬਣਾਉਣਾ ਭਾਰਤ ਲਈ ਇਕ ਵੱਡੀ ਚੁਣੌਤੀ ਹੈ। ਅਮਰੀਕਾ ਅਤੇ ਰੂਸ ਦੋਵੇਂ ਭਾਰਤ ਦੇ ਰਣਨੀਤਿਕ ਭਾਈਵਾਲ ਹਨ।

ਭਾਰਤ ਵਲੋਂ ਵੋਟਿੰਗਨ ਵਿਚ ਹਿੱਸਾ ਨਾ ਲੈਣਾ :

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਯੂਕ੍ਰੇਨ ਤਣਾਅ ‘ਤੇ ਚਰਚਾ ਲਈ ਹੋਣ ਵਾਲੀ ਵੋਟਿੰਗ ‘ਚ ਭਾਰਤ ਨੇ ਹਿੱਸਾ ਨਹੀਂ ਲਿਆ ਸੀ। ਪਰ ਭਾਰਤ ਦੇ ਪ੍ਰਤਿਨਿੱਧੀ ਨੇ ਇਸ ਤਣਾਅ ਨੂੰ ਘੱਟ ਕਰਨ, ਸਥਾਈ ਸ਼ਾਂਤੀ ਅਤੇ ਸਥਿਰਤਾ ਦੀ ਅਪੀਲ ਕੀਤੀ ਸੀ।

ਇਕ ਵਿਚਲਾ ਰਸਤਾ ਚਾਹੁੰਦਾ :

ਰੂਸ ਅਤੇ ਚੀਨ ਨੇ ਚਰਚਾ ਦੇ ਖਿਲਾਫ ਵੋਟ ਕੀਤੀ ਸੀ। ਇਸ ਵਿਚ ਵੀਟੋ ਦੀ ਵਿਵਸਥਾ ਨਹੀਂ ਸੀ। ਭਾਰਤ ਦੋਨਾਂ ਦੇਸ਼ਾਂ ਨਾਲ ਚੰਗੇ ਸੰਬੰਧ ਬਣਾਈ ਰੱਖਣਾ ਚਾਹੁੰਦਾ ਹੈ ਇਸ ਲਈ ਭਾਰਤ ਇਕ ਵਿਚਲਾ ਰਸਤਾ ਅਪਨਾਉਣਾ ਚਾਹੁੰਦਾ ਹੈ।

ਭਾਰਤ ਜੇ ਅਮਰੀਕਾ ਨੂੰ ਲੁਕਵੇਂ ਤੌਰ ਤੇ ਸਮਰਥਨ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦਾ ਰੂਸ ਨਾਲ ਰਿਸ਼ਤਿਆਂ ਵਿਚ ਗੜਬੜ ਹੋ ਜਾਵੇਗੀ।

ਰੂਸ ਅਜੇ ਤੱਕ ਨਿਰਪੱਖ :

ਭਾਰਤ ਤੇ ਚੀਨ ਸਰਹੱਦ ਵਿਵਾਦ ਦੇ ਮਾਮਲੇ ‘ਚ ਰੂਸ ਨੇ ਅਜੇ ਤਕ ਕਿਸੇ ਦਾ ਪੱਖ ਨਹੀਂ ਲਿਆ। ਭਾਰਤ ਨੂੰ ਉਮੀਦ ਹੈ ਕਿ ਅੱਗੇ ਵੀ ਰੂਸ ਇਸ ਮਾਮਲੇ ਵਿਚ ਨਿਰਪੱਖ ਬਣਿਆ ਰਹੇਗਾ।

ਭਾਰਤ ਨੇ ਜੇ ਚੀਨ ਦਾ ਸਾਹਮਣਾ ਕਰਨਾ ਹੈ ਤਾਂ ਉਸ ਲਈ ਅਮਰੀਕਾ ਨਾਲ ਭਾਈਵਾਲੀ ਬਹੁਤ ਜ਼ਰੂਰੀ ਹੈ। ਪਰ ਰੂਸ ਅੰਦਰ ਭਾਰਤ – ਅਮਰੀਕਾ ਗਠਜੋੜ ਨੂੰ ਲੈ ਕੇ ਡਰ ਬਣਿਆ ਹੋਇਆ ਹੈ।

ਭਾਰਤ ਨੂੰ ਠੋਸ ਰਵੱਈਆ ਅਪਣਾਉਣਾ ਦੀ ਲੋੜ :

ਭਾਰਤ ਚਾਹੁੰਦਾ ਹੈ ਕਿ ਯੂਕ੍ਰੇਨ – ਰੂਸ ਸਰਹੱਦ ‘ਤੇ ਤਣਾਅ ਤੁਰੰਤ ਘੱਟ ਹੋਵੇ ਅਤੇ ਸਾਰੇ ਦੇਸ਼ਾਂ ਦੇ ਜਾਇਜ਼ ਸੁਰੱਖਿਆ ਹਿੱਤ ਬਰਕਰਾਰ ਰਹਿਣ। ਫਿਲਹਾਲ ਅਜਿਹਾ ਲੱਗਦਾ ਹੈ ਕਿ ਭਾਰਤ ਉਡੀਕ ਕਰੋ ਅਤੇ ਦੇਖੋ’ ਦੀ ਨੀਤੀ ਅਪਣਾਏਗਾ ਪਰ ਜੇ ਰੂਸ ਨੇ ਹਮਲਾਵਰੀ ਰਵੱਈਆ ਅਪਣਾਇਆ ਅਤੇ ਅਮਰੀਕਾ ਨਾਲ ਇਸ ਦਾ ਤਣਾਅ ਵੱਡੇ ਸੰਘਰਸ਼ ‘ਚ ਤਬਦੀਲ ਹੋਇਆ ਤਾਂ ਭਾਰਤ ਨੂੰ ਕੋਈ ਠੋਸ ਰਵੱਈਆ ਅਪਣਾਉਣਾ ਹੀ ਪਵੇਗਾ।

ਭਾਰਤ ਲਈ ਸ਼ਸ਼ੋਪੰਜ ਦੀ ਸਥਿਤੀ :

ਭਾਰਤ ਲਈ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਭਾਰਤ ਅਜਿਹੀ ਸਥਿਤੀ ਨਹੀਂ ਚਾਹੇਗਾ, ਜਿਸ ਵਿਚ ਉਸ ਦੇ ਦੋਵੇਂ ਸਹਿਯੋਗੀ ਆਪਸ ਵਿੱਚ ਟਕਰਾ ਜਾਣ। ਜੇ ਅਜਿਹਾ ਹੋਇਆ ਤਾਂ ਭਾਰਤ ਨੂੰ ਕਿਸੇ ਇਕ ਪਾਸੇ ਜਾਣਾ ਪਵੇਗਾ। ਹੁਣ ਭਾਰਤ ਲਈ ਨਿਰਪੱਖ ਰਹਿਣਾ ਸਭ ਤੋਂ ਵਧੀਆ  ਹੈ। ਪਰ ਭਾਰਤ ਦੀ ਨਿਰਪੱਖਤਾ ਅਮਰੀਕਾ ਨੂੰ ਰਾਸ ਨਹੀਂ ਆਈ।

Loading Likes...

Leave a Reply

Your email address will not be published. Required fields are marked *