ਸੱਚੀਆਂ ਗੱਲਾਂ – 4
ਰਿਸ਼ਤਿਆਂ ਵਿੱਚ ਖੱਟਾਸ ਆਉਣਾ ਸੁਭਾਵਿਕ ਹੈ
ਅਸੀਂ ਉਹਨਾਂ ਨੂੰ ਤੋਲਦੇ ਹਾਂ
ਤੋਲਣ ਵਿੱਚ ਫ਼ਰਕ ਤਾਂ ਪੈ ਹੀ ਜਾਂਦਾ ਹੈ
ਤੋਲਣ ਵਾਲਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ
ਹਮੇਸ਼ਾ ਘੱਟ ਤੋਲਿਆ ਜਾਵੇ
ਤਾਂ ਹੀ ਤਾਂ
ਕੋਈ ਤੁਹਾਨੂੰ ਜ਼ਿਆਦਾ ਕਿਉਂ ਤੋਲੇਗਾ
ਹਮੇਸ਼ਾ ਘੱਟ ਹੀ ਤੋਲੇਗਾ।
ਰੱਬ ਸੱਭ ਜਾਣਦਾ ਏ
ਰਾਜ਼ ਨੂੰ ਰਾਜ਼ ਨਾ ਸਮਝੋ
ਉਹ ਸੱਭ ਜਾਣਦਾ ਏ।
ਉਹਨਾਂ ਦੇ ਕਰਜ਼ਦਾਰ ਹਮੇਸ਼ਾਂ ਰਹਿਣਾ ਚਾਹੀਦਾ ਏ
ਜਿਨ੍ਹਾਂ ਨੇ ਬੁਰੇ ਵਖ਼ਤ ਵਿੱਚ
ਤੁਹਾਡਾ ਸਾਥ ਦਿੱਤਾ ਹੋਵੇ।
ਮਾਂ ਨੇ ਜੋ ਬਣਾਇਆ ਹੋਵੇ ਖਾ ਲਿਆ ਕਰੋ
ਕਿਉਂਕਿ ਦੁਨੀਆਂ ਵਿੱਚ
ਕਈਆਂ ਕੋਲ ਖਾਣ ਨੂੰ ਨਹੀਂ
ਤੇ
ਕਈਆਂ ਕੋਲ ਮਾਂ ਨਹੀਂ।
ਮੁਸ਼ਕਿਲਾਂ ਹਮੇਸ਼ਾ ਉਹਨਾਂ ਨੂੰ ਹੀ ਆਉਂਦੀਆਂ ਨੇ
ਜੋ ਜਿੰਮੇਵਾਰੀ ਨਿਭਾਉਣ
ਉਹ ਕਦੇ ਘਬਰਾਉਂਦੇ ਨਹੀਂ
ਜਾਂ ਉਹ ਜਿੱਤਦੇ ਨੇ
ਜਾਂ ਹਾਰਦੇ ਨੇ
ਜੇ ਜਿੱਤ ਜਾਣ ਤਾਂ ਠੀਕ
ਜੇ ਹਰ ਗਏ ਤਾਂ ਸਿੱਖਦੇ ਨੇ।
Loading Likes...