ਸਮਾਨਾਰਥਕ ਸ਼ਬਦ/ Synonyms

ਸਮਾਨਾਰਥਕ ਸ਼ਬਦ/ Synonyms

ਅਜਿਹੇ ਸ਼ਬਦ ਜਿਹਨਾਂ ਦੇ ਅਰਥ ਸਮਾਨ ਹੋਣ, ਉਹਨਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ, ਪਰ ਭਾਸ਼ਾ ਵਿਗਿਆਨੀਆਂ ਅਨੁਸਾਰ ਕੋਈ ਵੀ ਸ਼ਬਦ ਕਿਸੇ ਹੋਰ ਸ਼ਬਦ ਦਾ ਪੂਰੀ ਤਰ੍ਹਾਂ ਸਮਾਨਾਰਥਕ ਨਹੀਂ ਹੋ ਸਕਦਾ। ਇਹਨਾਂ ਸਮਾਨਾਰਥਕ ਸ਼ਬਦਾਂ ਨਾਲ ਭਾਸ਼ਾ ਦਾ ਘੇਰਾ ਵਿਸ਼ਾਲ ਹੁੰਦਾ ਹੈ। ਇਸੇ ਵਿਸ਼ੇ ਨੂੰ ਦੇਖਦੇ ਹੋਏ ਅੱਜ ਅਸੀਂ ਕੁੱਝ ‘ਸਮਾਨਾਰਥਕ ਸ਼ਬਦ/ Synonyms’ ਬਾਰੇ ਗੱਲ ਕਰਾਂਗੇ।

1. ਗੰਭੀਰ – ਸੰਜੀਦਾ,ਧੀਰਜਵਾਨ।

2. ਗੁੱਸਾ – ਕ੍ਰੋਧ, ਨਰਾਜ਼ਗੀ, ਹਰਖਾ।

3. ਗੁੱਝਾ – ਲੁਕਿਆ, ਛੁਪਿਆ, ਗੁਪਤ।

4. ਗਾੜ੍ਹਾ – ਘਣਾ, ਸੰਘਣਾ।

5. ਗ਼ੁਲਾਮੀ – ਪ੍ਰਾਧੀਨਤਾ, ਪਰਤੰਤਰਤਾ, ਅਧੀਨਤਾ।

6. ਗੰਦਾ – ਭੈੜਾ, ਮੰਦਾ, ਖ਼ਰਾਬ, ਬੁਰਾ।

7. ਘੱਟ – ਥੋੜ੍ਹਾ, ਅਲਪ, ਮਾਮੂਲੀ, ਕਸਤੀ।

8. ਘਟੀਆ – ਨੁਕਸਦਾਰ, ਰੱਦੀ।

9. ਚਾਨਣ – ਰੋਸ਼ਨੀ, ਉਜਾਲਾ, ਪ੍ਰਕਾਸ਼, ਨੂਰ।

10. ਚਤੁਰ – ਚੁਸਤ, ਚਲਾਕ, ਹੁਸ਼ਿਆਰ, ਸਿਆਣਾ।

11. ਚੰਗਾ – ਵਧੀਆ, ਉੱਤਮ, ਸੁੰਦਰ, ਸੋਹਣਾ, ਖਰਾ, ਨੇਕ,

ਅੱਛਾ, ਖੂਬ।

12. ਛੋਟਾ – ਨਿੱਕਾ, ਅਲਪ, ਲਘੂ।

13. ਜੋੜ – ਮੇਲ, ਸੰਗ, ਸਾਂਝ।

👉ਹੋਰ ਵੀ ਸਮਾਨਾਰਥਕ ਸ਼ਬਦ ਜਾਨਣ ਲਈ CLICK ਕਰੋ👈

14. ਜੁਜ – ਟੋਟਾ, ਭਾਗ, ਹਿੱਸਾ, ਟੁਕੜਾ।

15. ਜਾਚਕ – ਸਵਾਲੀ, ਭਿਖਾਰੀ, ਮੰਗਤਾ।

16. ਜਿਸਮ – ਸਰੀਰ, ਕਾਇਆ, ਤਨ, ਦੇਹ।

17. ਜਾਨ – ਜ਼ਿੰਦਗੀ, ਜਿੰਦ, ਪ੍ਰਾਣ, ਜੀਵਨ।

18. ਜੰਗ – ਯੁੱਧ, ਲੜਾਈ, ਸੰਘਰਸ਼, ਸੰਗਰਾਮ।

19. ਜਮੀਨ – ਭੋਇਂ, ਧਰਤੀ, ਮਿੱਟੀ, ਪ੍ਰਿਥਵੀ।

20. ਜ਼ੁਲਮ – ਜਬਰ, ਅੱਤਿਆਚਾਰ, ਕਹਿਰ, ਸਖ਼ਤੀ,

ਸਿਤਮ, ਤਸ਼ੱਦਦ।

21. ਝਿਜਕ – ਸੰਗ, ਸ਼ਰਮ, ਸੰਕੋਚ।

22. ਝੂਠ – ਕੂੜ, ਕੁਸੱਤ।

23. ਡੋਲਣਾ – ਕੰਬਦਾ, ਡੋਲਦਾ, ਗਤੀਮਾਨ।

24. ਢਿੱਲ – ਸੁਸਤੀ, ਆਲਸ, ਅਣ-ਗਹਿਲੀ।

25. ਟਿਕਾਅ – ਠਰ੍ਹਮਾ, ਧੀਰਜ, ਸ਼ਾਂਤੀ, ਸਬਰ।

26. ਤਕੜਾ – ਤਾਕਤਵਰ, ਬਲਵਾਨ, ਡਾਢਾ, ਜੋਰਾਵਰ।

27. ਤਾਕਤ – ਜ਼ੋਰ, ਸ਼ਕਤੀ, ਸਮਰੱਥਾ, ਬਲ।

28. ਤੁੱਛ – ਮਮੂਲੀ, ਅਦਨਾ, ਆਮ, ਸਧਾਰਨ, ਹਲਕਾ,

ਹੌਲਾ, ਨਾਚੀਜ਼।

29.ਤ੍ਰਿਪਤੀ – ਸੰਤੁਸ਼ਟੀ, ਤਸੱਲੀ, ਸ਼ਾਂਤੀ।

30. ਥੋੜ੍ਹਾ – ਘੱਟ, ਅਲਪ, ਕਮ, ਨਾਕਾਫ਼ੀ।

31. ਦੋਸਤ – ਮਿੱਤਰ, ਯਾਰ, ਬੇਲੀ, ਸੱਜਣ।

32. ਦਾਨਵ – ਰਾਖਸ਼, ਸ਼ੈਤਾਨ, ਦੈਂਤ।

33. ਦਇਆ – ਕਿਰਪਾ, ਮਿਹਰ, ਬਖਸ਼ਿਸ, ਰਹਿਮ

34. ਦੁਸ਼ਮਣ – ਵੈਰੀ, ਵਿਰੋਧੀ।

35. ਦੁਬਲਾ – ਲਿੱਸਾ, ਕਮਜ਼ੋਰ, ਦੁਰਬਲ, ਪਤਲਾ।

36. ਧਰਤੀ – ਜ਼ਮੀਨ, ਭੌਂ, ਪ੍ਰਿਥਵੀ।

37. ਧਨਵਾਨ – ਧਨਾਢ, ਅਮੀਰ, ਮਾਲਦਾਰ।

38. ਨੀਰ – ਪਾਣੀ, ਜਲ।

39. ਨੌਕਰ – ਚਾਕਰ, ਦਾਸ, ਸੇਵਕ, ਖ਼ਿਦਮਤਗਾਰ।

40. ਨੇਕੀ – ਭਲਾਈ, ਭਲਮਾਣਸੀ, ਉਪਕਾਰ।

41. ਨੀਚ – ਨੀਵਾਂ, ਭੈੜਾ, ਬੁਰਾ, ਤੁੱਛ।

42. ਨਿਰਾਲਾ – ਨਿਆਰਾ, ਅਲੱਗ, ਅਡੱਗ,

43. ਨਿਰਾਕਾਰ – ਅਰੂਪ, ਅਕਾਰ-ਰਹਤਿ, ਅਸੂਰਤ

44. ਨਿਰਮਲ – ਸਾਫ਼, ਸੁਥਰਾ, ਪਵਿੱਤਰ, ਪਾਵਨ।

45. ਨਿੱਘਾ – ਮਿਲਾਪੜਾ, ਮਿਲਣਸਾਰ, ਸਨੇਹੀ।

46. ਨਿਖੇੜ – ਵਖਰਾਪਣ, ਵਖਰੇਵਾ, ਫ਼ਰਕ।

47. ਨਿਖੱਟੂ – ਮਖੱਟੂ, ਨਕਾਰਾ, ਨਿਕੰਮਾ, ਬੇਕਾਰ।

48. ਨਿਸ਼ਠਾ – ਵਿਸ਼ਵਾਸ, ਯਕੀਨ, ਵਿਸਾਹ, ਭਰੋਸਾ।

49. ਨਾਰਾਜ਼ – ਗੁੱਸੇ, ਖਫ਼ਾ, ਰੁਸਿਆ।

50. ਨਰਮ – ਮੁਲਾਇਮ, ਕੂਲਾ, ਨਾਜੁਕ, ਮਲੂਕ।

Loading Likes...

Leave a Reply

Your email address will not be published. Required fields are marked *