ਛੋਟੇ – ਛੋਟੇ ਬਿਊਟੀ ਟਿਪਸ/ Small Beauty Tips

ਛੋਟੇ – ਛੋਟੇ ਬਿਊਟੀ ਟਿਪਸ/ Small Beauty Tips

1. ਸਾਂਵਲੇ ਰੰਗ ਨੂੰ ਨਿਖਾਰਨ ਲਈ :

ਛੋਟੇ – ਛੋਟੇ ਬਿਊਟੀ ਟਿਪਸ/ Small Beauty Tips ਦੀ ਮਦਦ ਨਾਲ ਅਸੀਂ ਬਹੁਤ ਕੁਝ ਬਾਦਲ ਸਕਦੇ ਹਾਂ ਜਿਵੇਂ ਕਿ

ਸਾਂਵਲੇ ਰੰਗ ਦੀ ਚਮੜੀ ਨੂੰ ਨਿਖਾਰਨ ਲਈ ਵੇਸਣ ਵਿਚ ਥੋੜ੍ਹਾ ਜਿਹਾ ਕੱਚਾ ਦੁੱਧ ਤੇ ਹਲਦੀ ਪਾਊਡਰ ਮਿਲਾ ਕੇ ਮਿਸ਼ਰਣ ਬਣਾ ਕੇ ਤੇ ਚਿਹਰੇ ਤੇ ਰੈਗੂਲਰ ਲਗਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ।

2.ਭਰਵੱਟਿਆਂ ਦੇ ਵਾਲਾਂ ਵਾਸਤੇ :

ਆਰੰਡੀ ਦਾ ਤੇਲ/ ਕੈਸਟਰ ਆਇਲ/ Castor oil ਦੀ ਵਰਤੋਂ ਕਰਨ ਨਾਲ  ਭਰਵੱਟਿਆਂ ਦੇ ਵਾਲ ਜੇਕਰ ਝੜਦੇ ਹਨ ਤਾਂ ਠੀਕ ਹੋ ਜਾਂਦੇ ਹਨ।

3. ਝੁਰੜੀਆਂ ਨੂੰ ਸਮਾਪਤ ਕਰਨ ਲਈ :

ਝੁਰੜੀਆਂ ਨੂੰ ਸਮਾਪਤ ਕਰਨ ਲਈ ਸ਼ਹਿਦ ਵਿਚ ਬਦਾਮ ਪੀਸ ਕੇ ਮਿਲਾਓ ਅਤੇ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਚਿਹਰੇ ਤੇ 15 ਮਿੰਟਾਂ ਲਈ ਲਗਾ ਕੇ ਛੱਡ ਦਿਓ।

4. ਸਿੱਕਰੀ ਦੀ ਸਮੱਸਿਆ ਲਈ :

ਜੇ ਵਾਲਾਂ ਵਿਚ ਸਿੱਕਰੀ ਦੀ ਸਮੱਸਿਆ ਪੈਦਾ ਹੋ ਗਈ ਹੈ ਤਾਂ ਵਾਲਾਂ ਵਿਚ ਜੈਤੂਨ ਦਾ ਤੇਲ/ Virgin Oil ਹਲਕਾ ਕੋਸਾ ਕਰਕੇ ਉਸ ਵਿਚ ਨਿੰਬੂ ਦੇ ਰਸ ਦੀਆਂ 3 – 4 ਬੂੰਦਾਂ ਮਿਲਾ ਕੇ ਉਸ ਨੂੰ ਵਾਲਾਂ ਵਿਚ ਲਗਾਓ। ਇਸ ਦੀ ਵਰਤੋਂ ਨਾਲ ਸਿੱਕਰੀ ਤੋਂ ਰਾਹਤ ਮਿਲੇਗੀ।

5. ਮੁਹਾਸਿਆਂ ਦੇ ਧੱਬਿਆਂ ਨੂੰ ਦੂਰ ਕਰਨਾ :

ਇਸ ਵਾਸਤੇ ਚਾਵਲਾਂ ਦੇ ਆਟੇ ਵਿਚ ਮਸੂਰ ਦੀ ਦਾਲ ਦਾ ਆਟਾ ਤੇ ਹਲਦੀ ਨੂੰ ਕੱਚੇ ਪਪੀਤੇ ਦੇ ਰਸ ਵਿਚ ਪੇਸਟ ਬਣਾ ਕੇ ਚਿਹਰੇ ਤੇ ਲਗਾਓ ਅਤੇ ਸੁੱਕਣ ਤੇ ਚਿਹਰਾ ਧੋ ਲਓ। ਹੌਲੀ – ਹੌਲੀ ਮੁਹਾਸਿਆਂ ਦੇ ਧੱਬੇ ਦੂਰ ਹੋ ਜਾਣਗੇ।

6. ਚੇਚਕ ਦੇ ਦਾਗ ਨੂੰ ਹਲਕਾ ਕਰਨਾ :

ਚੇਚਕ ਦੇ ਦਾਗ ਨੂੰ ਹਲਕਾ ਕਰਨ ਲਈ ਆਂਡੇ ਦੀ ਸਫੈਦੀ ਵਿਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਇਸ ਮਿਸ਼ਰਣ ਨੂੰ ਬਰੱਸ਼ ਦੀ ਸਹਾਇਤਾ ਨਾਲ ਲਗਾਓ। ਜੇ ਆਂਡਾ ਨਹੀਂ ਵਰਤਣਾ ਚਾਹੁੰਦੇ ਤਾਂ ਆਂਡੇ ਦੀ ਜਗ੍ਹਾ ਤੁਸੀਂ ਦਹੀਂ ਦੀ ਵਰਤੋਂ ਵੀ ਕਰ ਸਕਦੇ ਹੋ।

7. ਚਿਹਰੇ ਤੇ ਫਿਣਸੀਆਂ ਹੋਣਾ :

ਚਿਹਰੇ ਤੇ ਫਿਣਸੀਆਂ ਹੋ ਗਈਆਂ ਹਨ ਤਾਂ ਪੁਦੀਨੇ ਦਾ ਰਸ ਲਗਾਉਣਾ ਕਾਫੀ ਫਾਇਦੇਮੰਦ ਹੈ।

8. ਸਿੱਕਰੀ ਦੀ ਸਮੱਸਿਆ ਤੋਂ ਛੁਟਕਾਰਾ :

ਸਿੱਕਰੀ ਦੀ ਸਮੱਸਿਆ ਤੋਂ ਛੁਟਕਾਰੇ ਲਈ ਪਿਆਜ਼ ਦੇ ਰਸ ਨੂੰ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ ਤੇ ਜਦੋਂ ਸੁੱਕ ਜਾਵੇ ਤਾਂ ਧੌ ਲਵੋ।

👉ਆਪਣੀ ਸ੍ਕਿਨ ਨੂੰ ਹੋਰ ਵੀ ਨਿਖਾਰਨ ਲਈ ਵਰਤੇ ਜਾਣ ਵਾਲੇ ਹੋਰ ਵੀ ਤਰੀਕੇ ਤੁਸੀਂ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੀ।👈

Loading Likes...

Leave a Reply

Your email address will not be published. Required fields are marked *