ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਕੁਝ ਗੱਲਾਂ

ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਕੁਝ ਗੱਲਾਂ: :

ਪਹਿਲੀ ਗੱਲ ਤਾਂ ਇਹ ਕਿ ਬਾਬਾ ਸਾਹਿਬ ਦਾ ਜਨਮ ਉਸ ਸਮੇ ਹੋਇਆ ਜਦੋਂ ਉੱਚੀਆਂ ਜਾਤਾਂ ਵਾਲੇ ਲੋਕ ਨੀਵੀਆਂ ਜਾਤਾਂ ਵਾਲੇ ਲੋਕਾਂ ਨਾਲ ਬੜਾ ਮਾੜਾ ਸਲੂਕ ਕਰਦੇ ਸਨ

ਗੱਲ ਕਹਿਣਾ ਅਤੇ ਗੱਲ ਨੂੰ ਮਹਿਸੂਸ ਕਰਨਾ ਬਹੁਤ ਹੀ ਵੱਖਰੀ ਗੱਲ ਹੁੰਦੀ ਹੈ। ਬਾਬਾ ਸਾਹਿਬ ਨੇ ਇਹ ਸਭ ਮਹਿਸੂਸ ਕੀਤਾ ਹੈ

ਇਕ ਜ਼ਮਾਨਾ ਸੀ ਜਦੋਂ ਨੀਵੀਂ ਜਾਤੀ ਵਾਲੇ ਲੋਕਾਂ ਨੂੰ ਆਪਣੀ ਪਿੱਠ ਨਾਲ ਝਾੜੂ ਬੰਨ੍ਹ ਕੇ ਤੁਰਨਾ ਪੈਂਦਾ ਸੀ। ਇਹ ਇਸ ਕਰਕੇ ਕਰਨਾ ਪੈਂਦਾ ਸੀ ਤਾਂ ਜੋ ਉਹ ਆਪਣੇ ਕਦਮਾਂ ਨੂੰ ਸਾਫ ਵੀ ਕਰਦੇ ਜਾਣ।

ਬਾਬਾ ਸਾਹਿਬ ਨੇ ਜ਼ੋਰ ਦਿੱਤਾ ਕਿ ਇਸ ਤਰਾਂ ਦੀਆਂ ਗੱਲਾਂ ਤੋਂ ਸਿਰਫ ਪੜ੍ਹਾਈ ਕਰ ਕੇ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਤੋਂ ਬਾਅਦ ਹੀ ਬਾਬਾ ਸਾਹਿਬ ਨੇ  ਦੋ ਕਿਤਾਬਾਂ ਵੀ ਲਿਖੀਆਂ ਸਨ :

THE EVOLUTION OF PROVINCIAL FINANCE IN BRITISH INDIA

ਅਤੇ

THE PROBLEM OF THE RUPEE

ਅਤੇ ਇਹਨਾਂ ਕਿਤਾਬਾਂ ਦੇ ਅਧਾਰ ਤੇ ਹੀ RBI ਦੀ ਸਥਾਪਨਾ ਕੀਤੀ ਗਈ ਸੀ।

ਤੇ ਫੇਰ ਬਾਬਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਵੀ ਲਿਖ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਸਿਰਫ ਪੜ੍ਹਾਈ ਦੀ ਵਜ੍ਹਾ ਨਾਲ ਹੀ ਇਹ ਸਭ ਕੁਝ ਮੁਮਕਿਨ ਹੋ ਸਕਿਆ ਹੈ।

ਜਦੋਂ ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ 1891 ਨੂੰ ਜਨਮ ਹੋਇਆ ਸੀ। ਉਸ ਵੇਲੇ ਛੋਟੀ ਜਾਤੀ ਨਾਲ ਬੈਠਣਾ ਤਾਂ ਦੂਰ ਦੀ ਗਲ ਹੈ ਉਹਨਾਂ ਦਾ ਪਰਛਾਵਾਂ ਵੀ ਠੀਕ ਨਹੀਂ ਸਮਝਿਆ ਜਾਂਦਾ ਸੀ।

ਮਾਤਾ ਜੀ ਦੀ ਮੌਤ ਹੋਣ ਤੋਂ ਬਾਅਦ ਇਹਨਾਂ ਦੀ ਸੰਭਾਲ ਇਹਨਾਂ ਦੀ ਚਾਚੀ  ਨੇ ਕੀਤੀ ਸੀ।

ਇਹਨਾਂ ਦੇ ਅੱਠ ਭੈਣ – ਭਰਾਵਾਂ ਦੀ ਮੌਤ ਸਿਰਫ ਇਸ ਕਰਕੇ ਹੋ ਗਈ ਸੀ ਕਿ ਡਾਕਟਰ ਇਲਾਜ ਤਾਂ ਕਰਦਾ ਸੀ ਪਰ ਹੱਥ ਨਹੀਂ ਲਗਾਉਂਦਾ ਸੀ, ਕਿਉਂਕਿ ਇਹ ਨੀਵੀਂ ਜਾਤੀ ਦੇ ਸਨ।

ਉਸ ਵੇਲੇ ਨੀਵੀਂ ਜਾਤੀ ਦੇ ਬੱਚੇ ਸਕੂਲ ਨਹੀਂ ਜਾ ਸਕਦੇ ਸਨ। ਬਾਬਾ ਸਾਹਿਬ ਦੇ ਪਿਤਾ ਜੀ ਨੇ ਅੰਗਰੇਜ਼ਾਂ ਦੇ ਉੱਚ ਅਫਸਰਾਂ ਨਾਲ ਗੱਲ ਕਰ ਕੇ ਇਹਨਾਂ ਨੂੰ ਸਕੂਲ ਵਿਚ ਦਾਖਲਾ ਦਵਾਇਆ ਸੀ।

7 ਨਵੰਬਰ 1900 ਵਿਚ ਪਹਿਲੇ ਦਿਨ ਸਕੂਲ ਗਏ ਸੀ। ਦਲਿਤ ਬੱਚਿਆਂ ਨੂੰ ਕਲਾਸ ਤੋਂ ਬਾਹਰ ਬਿਠਾਇਆ ਜਾਂਦਾ ਸੀ। ਜੇ ਪਿਆਸ ਲੱਗ ਜਾਂਦੀ ਤਾਂ ਇਹਨਾਂ ਨੂੰ ਉਦੋਂ ਪਾਣੀ ਪੀਣ ਦੀ ਆਗਿਆ ਸੀ ਜਦੋਂ ਚਪੜਾਸੀ ਵੇਹਲਾ ਹੁੰਦਾ ਕਿਉਂਕਿ ਚਪੜਾਸੀ ਦੂਰ ਤੋਂ ਹੀ ਇਹਨਾਂ ਨੂੰ ਪਾਣੀ ਪਿਲਾਉਂਦਾ ਸੀ। ਤੇ ਜੇ ਚਪੜਾਸੀ ਨਹੀਂ ਆਉਂਦਾ ਸੀ ਤਾਂ ਇਹਨਾਂ ਨੂੰ ਉਸ ਦਿਨ ਪਿਆਸੇ ਹੀ ਰਹਿਣਾ ਪੈਂਦਾ ਸੀ।

ਧੋਬੀ ਵੀ ਉਹਨਾਂ ਦੇ ਕਪੜੇ ਨਹੀਂ ਧੋਂਦਾ ਸੀ ਤੇ ਕੋਈ ਵੀ ਨਾਈ ਉਹਨਾਂ ਦੇ ਵਾਲ ਨਹੀਂ ਕੱਟਦਾ ਸੀ। ਬਾਬਾ ਸਾਹਿਬ ਦੀ ਭੈਣ ਹੀ ਇਹਨਾਂ ਦੇ ਵਾਲ ਕੱਟਦੀ ਸੀ।

ਅੰਬੇਡਕਰ ਸਾਹਿਬ ਹਿੰਦੂਆਂ ਦੀ ਜਾਤੀ ਪ੍ਰਥਾ ਦੀ ਬਹੁਤ ਨਿੰਦਾ ਕਰਦੇ ਸਨ। ਇਸੇ ਲਈ ਇਹਨਾਂ ਨੇ ਬੁੱਧ ਧਰਮ ਅਪਣਾਇਆ ਸੀ।

ਅੰਬੇਡਕਰ ਸਾਹਿਬ ਨੇ ਸੰਵਿਧਾਨ ਵਿੱਚ ਲਿੱਖਿਆ ਕਿ ਇਕ ਸਿੱਖ ਆਪਣੇ ਨਾਲ ਕਿਰਪਾਨ ਲੈ ਕੇ ਕਿਤੇ ਵੀ ਜਾ ਸਕਦਾ ਹੈ।

ਜਦੋਂ ਬਾਬਾ ਸਾਹਿਬ ਨੇ ਆਪਣੀ ਚੌਥੀ ਸੰਤਾਨ ਨੂੰ ਦਫ਼ਨਾਇਆ ਤਾਂ ਉਹਨਾਂ ਨੇ ਕਿਹਾ ਸੀ ਕਿ ਹੁਣ ਜਿੰਦਗੀ ਦਾ ਸਾਰਾ ਸਵਾਦ ਚਲਾ ਗਿਆ ਹੈ ਪਰ  ਕਿਸਮਤ ਐਨੀ ਬੇਰਹਿਮ ਕਿਉਂ ਹੁੰਦੀ ਹੈ?

6 ਦਸੰਬਰ 1956 ਨੂੰ ਬਿਮਾਰੀਆਂ ਦੇ ਕਾਰਨ ਇਹਨਾਂ ਦੀ ਮੌਤ ਹੋ ਗਈ।

1988 ਵਿੱਚ ਆਪ ਨੂੰ ਭਾਰਤ ਰਤਨ ਦਾ ਖਿਤਾਬ ਮਿਲਿਆ ਸੀ।

Loading Likes...

Leave a Reply

Your email address will not be published. Required fields are marked *