ਪਿਛੇਤਰ ਸ਼ਬਦਾਂ ਦੀ ਵਰਤੋਂ (How to use Suffix in Punjabi Language) :
1. ਇਆਂ : ਉੱਠਿਆਂ, ਜਾਗਦਿਆਂ, ਬਲਦਿਆਂ, ਰੱਜਿਆਂ।
2. ਇਕ : ਸਹਾਇਕ, ਸੈਨਿਕ, ਪ੍ਰਦੇਸ਼ਿਕ, ਮਾਨਸਿਕ।
3. ਇਤ : ਖੰਡਿਤ, ਪੰਡਿਤ, ਪੀੜਿਤ।
4. ਈ : ਉਕਾਈ, ਕਮਾਈ, ਚੁੜਾਈ ਨਰਮਾਈ, ਭਲਾਈ।
5. ਈਂ : ਹਵਾਈਂ, ਗੁਆਈਂ, ਦਵਾਈਂ, ਪੜ੍ਹਾਈਂ।
6. ਈਅਲ : ਅੜੀਅਲ, ਸੜੀਅਲ, ਕੁੜ੍ਹੀਅਲ, ਮਰੀਅਲ।
7. ਈਆ : ਆੜ੍ਹਤੀਆ, ਛਬੀਲੀਆ, ਟਕਸਾਲੀਆ, ਦੁਆਬੀਆ।
8. ਈਨ : ਕੁਨੀਨ, ਕੁਲੀਨ, ਸ਼ੋਕੀਨ (ਸ਼ੁਕੀਨ), ਮਲੀਨ, ਰੰਗੀਨ।
9. ਈਲਾ : ਅਣਖੀਲਾ, ਸ਼ਰਮੀਲਾ, ਜੋਸ਼ੀਲਾ, ਭੜਕੀਲਾ, ਰਸੀਲਾ।।
10. ਏਟਾ : ਖਤਰੇਟਾ, ਜਟੇਟਾ, ਰੰਘਰੇਟਾ।
11. ਏਟੀ : ਖਤਰੇਟੀ, ਚਮਰੇਟੀ, ਜਟੇਟੀ, ਡੂੰਮੇਟੀ, ਰੰਗਰੇਟੀ।
12. ਏਰਾ : ਅੰਨ੍ਹੇਰਾ (ਹਨੇਰਾ), ਚੰਗੇਰਾ, ਬਹੁਤੇਰਾ, ਲਵੇਰਾ, ਲੁਟੇਰਾ।
13. ਏਲੀ : ਇਕੇਲੀ, ਹਥੇਲੀ, ਗੁਲੇਲੀ, ਨਵੇਲੀ।
14. ਸ : ਖ਼ਟਾਸ, ਨਿਕਾਸ, ਨਿਰਾਸ, ਬਿਲਾਸ, ਮਿਠਾਸ।
15. ਸਤਾਨ : ਅਫ਼ਗ਼ਾਨਿਸਤਾਨ, ਹਿੰਦੁਸਤਾਨ, ਕਬਰਿਸਤਾਨ, ਪਾਕਿਸਤਾਨ, ਬਲੋਚਿਸਤਾਨ।
16. ਹਾਰ : ਸਾਲੇਹਾਰ, ਸਿਰਜਨਹਾਰ, ਹੋਣਹਾਰ, ਚੱਲਣਹਾਰ, ਰੱਖਣਹਾਰ।
17. ਹਾਰਾ : ਟੂਣੇਹਾਰਾ, ਪੜ੍ਹਨਹਾਰਾ, ਰੱਖਣਹਾਰਾ, ਲੱਕੜਹਾਰਾ, ਲਿਖਣਹਾਰਾ।
18. ਹਾਰੀ : ਖੇਖਨਹਾਰੀ, ਟੂਣੇਹਾਰੀ, ਖੜ੍ਹਨਹਾਰੀ, ਲੱਕੜਹਾਰੀ, ਲਿਖਣਹਾਰੀ।
19. ਹੀਣ : ਕਰਮਹੀਣ, ਧਨਹੀਣ, ਬਲਹੀਣ, ਮੱਤਹੀਣ, ਰੂਪਹੀਣ।
20. ਕ : ਸਮਾਜਿਕ, ਪਾਠਕ, ਪ੍ਰਿਤਪਾਲਕ, ਬਾਲਕ, ਭਾਈਚਾਰਿਕ।