ਸਾਈਂ ਬੁੱਲ੍ਹੇ ਸ਼ਾਹ – ਮੈਂ ਬੇ ਕੈਦ ਮੈਂ ਬੇ ਕੈਦ
ਮੈਂ ਬੇ ਕੈਦ ਮੈਂ ਬੇ ਕੈਦ।
ਨਾ ਰੋਗੀ ਨਾ ਵੈਦ।
ਨਾ ਮੈਂ ਮੋਮਨ ਨਾ ਮੈਂ ਕਾਫ਼ਰ।
ਨਾ ਸਤੀਯਦ ਨਾ ਸੈਦ।
ਚੋਥੀਂ ਤਬਕੀਂ ਸੈਰ ਅਸਾਡਾ।
ਕਿਤੇ ਨਾ ਹੁੰਦਾ ਕੈਦ।
ਖ਼ਰਾਬਾਤ ਹੈ ਜਾਤ ਅਸਾਡੀ।
ਨਾ ਸ਼ੋਭਾ ਨਾ ਐਬ।
ਬੁੱਲ੍ਹਾ ਸ਼ਹੁ ਦੀ ਜ਼ਾਤ ਕੀ ਪੁਛਨੈ।
ਨਾ ਪੈਦਾ ਨਾ ਪੈਦ।
Loading Likes...