1. ਦੁਰ (ਬੁਰਾ) : ਦੁਰਗੰਧ, ਦੁਰਗਤ, ਦੁਰਜਨ, ਦੁਰਬਚਨ, ਦੁਰਦਸ਼ਾ।
2. ਨਿ (ਨਾਂਹ ਵਾਚਕ) : ਨਿਓਟਾ, ਨਿਸੰਗ, ਨਿਕੰਮਾ, ਨਿਤਾਣਾ, ਨਿਥਾਵਾਂ।
3. ਨਿਸ, ਨਿਸ਼ (ਬਿਨਾਂ) : ਨਿਸ਼ਕਾਮ, ਨਿਸ਼ਕਪਟ, ਨਿਸਚਿੰਤ, ਨਿਸਦਿਨ, ਨਿਸਫਲ।
4. ਨਿਹ (ਬਿਨਾਂ) : ਨਿਹਚਲ, ਨਿਹਕਲੰਕ, ਨਿਹਕਾਮ, ਨਿਹਫ਼ਲ।
5. ਨਿਰ (ਬਿਨਾਂ) : ਨਿਰਸੰਦੇਹ, ਨਿਰਦਈ, ਨਿਰਧਨ, ਨਿਰਭਉ, ਨਿਰਮੂਲ।
6. ਪਰ (ਪਰਾਇਆ) : ਪਰਉਪਕਾਰ, ਪਰ-ਅਧੀਨ, ਪਰ-ਸੁਆਰਥ, ਪਰਦੇਸ, ਪਰ-ਨਾਰੀ।
7. ਪ੍ਰ, ਪਰ (ਬਹੁਤ, ਉੱਤਮ) : ਪਰਚੱਲਤ, ਪ੍ਰਮੁੱਖ, ਪ੍ਰਯਤਨ, ਪ੍ਰਬਲ।
8. ਪੜ (ਇੱਕ ਦਰਜਾ ਪਿੱਛੇ) : ਪੜਛੱਤੀ, ਪੜਦਾਦਾ, ਪੜਦੋਹਤਾ, ਪੜਨਾਨਾ, ਪੜਪੋਤਾ।
9. ਬਦ (ਬੁਰਾ) : ਬਦਸੂਰਤ, ਬਦਕਾਰ, ਬਦਚਲਨ, ਬਦਨਾਮ, ਬਦਬੂ।
10. ਬਾ (ਸਣੈ) : ਬਾਅਸੂਲ, ਬਾਇੱਜ਼ਤ, ਬਾ-ਕਾਇਦਾ, ਬਾ-ਰੌਣਕ।
11. ਬੇ (ਬਿਨਾਂ) : ਬੇਅੰਤ, ਬੇਸਮਝ, ਬੇਸ਼ੁਮਾਰ, ਬੇਗੁਨਾਹ।
12. ਮਹਾ (ਵੱਡਾ) : ਮਹਾਜਨ, ਮਹਾਤਮਾ, ਮਹਾਰਾਣੀ, ਮਹਾਰਾਸ਼ਟਰ।
13. ਮਹਾਂ (ਵੱਡਾ) : ਮਹਾਂ-ਸਾਗਰ, ਮਹਾਂ-ਪਰਸ਼ਾਦ, ਮਹਾਂ-ਬਲੀ, ਮਹਾਂ-ਮਾਈ, ਮਹਾਂ-ਯੁੱਧ।
14. ਮਨ (ਨਾਂਹ – ਵਾਚਕ) : ਮਨਖੱਟੂ, ਮਨ-ਘੜਤ, ਮਨਮੁੱਖ।
15. ਲਾ (ਬਿਨਾਂ) : ਲਾਇਲਾਜ, ਲਾਸਾਨੀ, ਲਾਜਵਾਬ, ਲਾਪਰਵਾਹ, ਲਾ-ਪਤਾ।
16. ਵਿ (ਨਾਂਹ – ਵਾਚਕ) : ਵਿਅਰਥ, ਵਿਕਾਰ, ਵਿਚਾਰਾ, ਵਿਪਰੀਤ, ਵਿਯੋਗ।