ਤਾਜ ਮਹਿਲ ਬਾਰੇ ਕੁੱਝ ਰੋਚਕ ਗੱਲਾਂ

ਤਾਜ ਮਹਿਲ ਦੇ ਥੱਲੇ 50 ਖੂਹ ਨੇ ਜੋ ਕਿ ਇਸਦੇ ਬਣਨ ਤੋਂ ਪਹਿਲਾਂ ਦੇ ਨੇ। ਤਾਜ ਮਹਿਲ ਜਿੰਨਾ ਉੱਪਰ ਹੈ ਓਨੀ ਹੀ ਡੂੰਗਾਈ ਥੱਲੇ ਹੈ। ਤਾਜ ਮਹਿਲ ਥੱਲੇ ਬਹੁਤ ਸਾਰੀਆਂ ਸੁਰੰਗਾਂ ਨਿਕਲਦੀਆਂ ਨੇ ਜੋ ਕਿ ਨਿਕਾਸੀ ਵਾਸਤੇ ਬਣਾਈਆਂ ਗਈਆਂ ਸਨ।

ਤਾਜ ਮਹਿਲ ਦੀ ਉਂਚਾਈ ਕੁਤਬਮੀਨਾਰ ਤੋਂ ਵੀ ਉੱਚੀ ਹੈ।

ਆਮ ਸੁਣਨ ਵਿਚ ਆਉਂਦਾ ਹੈ ਕਿ ਤਾਜ ਮਹਿਲ ਬਣਨ ਤੋਂ ਬਾਅਦ ਉਸਦੇ ਕਾਰੀਗਰਾਂ ਦੇ ਹੱਥ ਕੱਟ ਦਿੱਤੇ ਗਏ ਸਨ ਜੋ ਕਿ ਬਿਲਕੁਲ ਹੀ ਝੂਠ ਗੱਲ ਫੈਲਾਈ ਗਈ ਹੈ ਤਾਂ ਜੋ ਇਸ ਤਰਾਂ ਦੀ ਇਮਾਰਤ ਕੋਈ ਹੋਰ ਨਾ ਬਣਾ ਸਕੇ। ਕਿਉਂਕਿ ਲਾਲ ਕਿਲਾ ਬਣਾਉਣ ਵਾਲਾ ਇਕ ਕਾਰੀਗਰ ਓਹੀ ਸੀ ਜਿਸਨੇ ਤਾਜ ਮਹਿਲ ਬਣਾਇਆ ਸੀ।

ਤਾਜ ਮਹਿਲ ਨੂੰ ਬਣਾਉਣ ਵਾਸਤੇ 18 ਤਰ੍ਹਾਂ ਦੇ ਅਲੱਗ ਅਲੱਗ ਪੱਥਰਾਂ ਨੂੰ ਮੰਗਵਾਇਆ ਗਿਆ ਸੀ। ਜੋ ਕਿ ਕਈ ਮੁਲਕਾਂ ਚੋਂ ਮੰਗਵਾਏ ਗਏ ਸਨ। ਪਰ ਅੰਗਰੇਜ਼ ਇਹਨਾਂ ਨੂੰ ਲੁੱਟ ਕੇ ਲੈ ਗਏ ਸਨ।

ਤਾਜ ਮਹਿਲ ਨੂੰ 2 ਲੜਾਈਆਂ ਦੇ ਸਮੇ ਢੱਕ ਕੇ ਰੱਖਿਆ ਗਿਆ ਸੀ ਤਾਂ ਜੋ ਇਸਦਾ ਦੁਸ਼ਮਣਾਂ ਨੂੰ ਪਤਾ ਨਾ ਲੱਗ ਸਕੇ।

ਪਰ ਹੁਣ ਲਗਭਗ 80 ਲੱਖ ਲੋਕ ਹਰ ਸਾਲ ਇਸ ਨੂੰ ਦੇਖਣ ਆਉਂਦੇ ਨੇ ਅਤੇ ਇਸ ਤੋਂ ਆਮਦਨ ਲਗਭਗ 25 ਕਰੋੜ ਦੇ ਲਗਭਗ ਹੁੰਦੀ ਹੈ।

ਕਈ ਤਰ੍ਹਾਂ ਦੀਆਂ ਦਾਲਾਂ ਅਤੇ ਕਈ ਤਰਾਂ ਦੇ ਤੇਲ ਨੂੰ ਚੂਨੇ ਵਿਚ ਮਿਲਾ ਕੇ ਇਸਦੀ ਚਿਣਾਈ ਕੀਤੀ ਗਈ ਸੀ।

ਤਾਜ ਮਹਿਲ ਸੱਤ ਅਜੂਬਿਆਂ ਵਿਚੋਂ ਇੱਕ ਹੈ ਜੋ ਕਿ ਪਿਆਰ ਦੀ ਨਿਸ਼ਾਨੀ ਵੱਜੋਂ ਜਾਣਿਆ ਜਾਂਦਾ ਹੈ।

ਅਖੀਰ ਵਿਚ ਇਹੀ ਕਹਿਣਾ ਚੁਣਦਾ ਹਾਂ ਕਿ ਜਿਸ ਨਾਲ ਵੀ ਤੁਸੀਂ ਪਿਆਰ ਕਰਦੇ ਹੋ ਉਸ ਕੋਲ ਜ਼ਰੂਰ ਬੈਠਿਆਂ ਕਰੋ, ਪਿਆਰ – ਮੁਹੱਬਤ ਦੀਆਂ ਗੱਲਾਂ ਕਰਿਆ ਕਰੋ।  ਕਿਉਂਕਿ ਤਾਜ ਮਹਿਲ ਪਿਆਰ ਦੀ ਨਿਸ਼ਾਨੀ ਵਜੋਂ ਬਣਾਇਆ ਗਿਆ ਪਰ ਮੁਮਤਾਜ਼ ਨੇ ਨਹੀਂ ਦੇਖਿਆ ਸੀ।

Loading Likes...

Leave a Reply

Your email address will not be published.