ਕੱਚਾ/ ਹਰਾ ਪਪੀਤਾ ਖਾਣ ਦੇ ਫਾਇਦੇ

ਅੱਜ ਅਸੀਂ ਗੱਲ ਕਰਾਂਗੇ , ਕੱਚੇ ਪਪੀਤੇ ਦੇ ਹੋਣ ਵਾਲੇ ਫਾਇਦਿਆਂ ਬਾਰੇ:

  • ਕੱਚਾ ਪਪੀਤਾ ਕੋਲੈਸਟਰੋਲ ਨੂੰ ਘੱਟ ਕਰਦਾ ਹੈ।
  • ਕੱਚੇ ਪਪੀਤੇ ਵਿਚ ਵਿਟਾਮਿਨ ‘ਸੀ’ ਅਤੇ ਫਾਈਬਰ  ਚੰਗੀ ਮਾਤਰਾ ਵਿਚ ਹੁੰਦੇ ਨੇ। ਤੇ ਐਂਟੀਆਕਸੀਡੈਂਟ ਹੋਣ ਦੀ ਵਜ੍ਹਾ ਕਰਕੇ ਕੋਲੈਸਟਰੋਲ ਨੂੰ ਘੱਟ ਰੱਖਦਾ ਹੈ। ਮਤਲਬ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖਦਾ ਹੈ।
  • ਕੱਚੇ ਪਪੀਤਾ ਵਿਚ ਕੈਲੋਰੀ ਬਹੁਤ ਘੱਟ ਹੁੰਦੀ ਹੈ। ਜਿਸ ਕਰਕੇ ਭਾਰ ਘੱਟ ਕਰਨ ਵਿਚ ਮਦਦ ਕਰਦਾ ਹੈ।
  • ਕੱਚਾ ਪਪੀਤਾ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ।
  • ਕੱਚਾ ਪਪੀਤਾ ਤਣਾਅ ਨੂੰ ਘੱਟ ਕਰਦਾ ਹੈ।
  • ਕੱਚਾ ਪਪੀਤਾ ਗਠੀਏ ਦੀ ਬਿਮਾਰੀਂ ਤੋਂ ਬਚਾਉਂਦਾ ਹੈ।
  • ਔਰਤਾਂ ਵਿਚ ਮਹਾਵਾਰੀ ਦੇ ਸਮੇਂ ਜੋ ਦਰਦ ਅਤੇ ਖੂਨ ਦਾ ਰਿਸਾਵ ਹੁੰਦਾ ਹੈ, ਉਸ ਦੌਰਾਨ ਕੱਚਾ ਪਪੀਤਾ ਖਾਣਾ ਬਹੁਤ ਹੀ ਰਾਹਤ ਦਿੰਦਾ ਹੈ।
  • ਜੋ ਔਰਤਾਂ, ਬੱਚਿਆਂ ਨੂੰ ਆਪਣਾ ਦੁੱਧ ਪਿਲਾਉਂਦੀਆਂ ਨੇ ਉਹਨਾਂ ਵਾਸਤੇ ਕੱਚਾ ਪਪੀਤਾ ਦੁੱਧ ਵਧਾਉਣ ਵਿਚ ਮਦਦ ਕਰਦਾ ਹੈ।
  • ਮੂੰਹ ਤੇ ਜੇ ਦਾਗ ਧੱਬੇ ਹੋਣ ਤਾਂ ਕੱਚਾ ਪਪੀਤਾ ਉਨ੍ਹਾ ਨੂੰ ਸਾਫ ਕਰਨ ਵਿਚ ਬਹੁਤ ਮਦਦਗਾਰ ਹੁੰਦਾ ਹੈ।
  • ਐਂਟੀਐਕਸੀਡੈਂਟ ਹੋਣ ਦੇ ਕਰਕੇ ਕੱਚਾ ਪਪੀਤਾ ਕੈਂਸਰ ਦੀ ਬਿਮਾਰੀਂ ਤੋਂ ਵੀ ਬਚਾਉਣ ‘ਚ ਮਦਦ ਕਰਦਾ ਹੈ।
  • ਕੱਚਾ ਪਪੀਤਾ ਖਾਣ ਨਾਲ ਇਨਸੁਲਿਨ ਦੀ ਮਾਤਰਾ ਵੱਧਦੀ ਹੈ ਜਿਸ ਕਰਕੇ ਸ਼ੂਗਰ ਦੀ ਬਿਮਾਰੀਂ ਤੋਂ ਰਾਹਤ ਮਿਲਦੀ ਹੈ।
  • ਹਰ ਰੋਜ਼ ਕੱਚਾ ਪਪੀਤਾ ਖਾਣ ਨਾਲ ਪੀਲੀਏ ਦੀ ਬਿਮਾਰੀਂ ਠੀਕ ਹੋ ਜਾਂਦੀ ਹੈ।

ਇਸ ਲਈ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਹਰ ਰੋਜ਼ ਕੱਚੇ ਪਪੀਤੇ ਦਾ ਸੇਵਣ ਕਰੀਏ ਤਾਂ ਜੋ ਬਿਮਾਰੀਆਂ ਤੋਂ ਦੂਰ ਰਿਹਾ ਨਾ ਸਕੀਏ।

Loading Likes...

Leave a Reply

Your email address will not be published. Required fields are marked *