ਪੰਜਾਬ ਦੇ ਨਵੇਂ ਮੁੱਖ ਮੰਤਰੀ

        ਪੰਜਾਬ ਦੇ ਨਵੇਂ ਮੁੱਖ ਮੰਤਰੀ

ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਸ.ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਦਲਿਤ ਮੁੱਖ ਮੰਤਰੀ ਨੇ। ਇਹ ਜੋ ਤਾਕਤ ਮਿਲੀ ਹੈ ਸਭ ਸੰਵਿਧਾਨ ਦੇ ਕਰਕੇ ਹੀ ਹੈ। ਦੇਰ ਨਾਲ ਹੀ ਸਹੀ ਕੋਈ ਗੱਲ ਨਹੀਂ। ਇਹ ਸਭ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਦੇ ਕਰਕੇ ਹੀ ਹੋਇਆ ਹੈ ਜੋ ਸਾਨੂੰ ਇੱਥੋਂ ਤੱਕ ਪਹੁੰਚਣ ਦਾ ਹੌਂਸਲਾ ਮਿਲਿਆ।

          ਜਿਨ੍ਹਾਂ ਲੋਕਾਂ ਨੂੰ ਇੱਕੋ ਜਗ੍ਹਾ ਤੇ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ, ਜੋ ਪੜ੍ਹ ਨਹੀਂ ਸਨ ਸਕਦੇ, ਜਿਨ੍ਹਾਂ ਨੂੰ ਕੋਈ ਵੀ ਅਧਿਕਾਰ ਨਹੀਂ ਸੀ ਕਿ ਅੱਗੇ ਵੱਧ ਸਕਣ, ਉਹ ਸਿਰਫ ਬਾਬਾ ਸਾਹਿਬ ਕਰਕੇ ਹੀ ਹੋ ਪਾਇਆ ਹੈ ਕਿ ਉਹ ਇਸ ਮੁਕਾਮ ਤੇ ਖੜੇ ਨੇ।

          ਸ. ਚਰਨਜੀਤ ਚੰਨੀ ਜੀ ਦਾ ਜਨਮ 2 ਅਪ੍ਰੈਲ, 1972 ਦਾ ਹੈ। ਸ.ਚਰਨਜੀਤ ਸਿੰਘ ਚੰਨੀ ਜੀ ਨੇ ਬੀ. ਏ., ਐੱਲ. ਐੱਲ. ਬੀ. ਅਤੇ ਐਮ.ਬੀ.ਏ. ਦੀ ਪੜ੍ਹਾਈ ਕੀਤੀ ਹੋਈ ਹੈ।

          ਕਈ ਇਸ ਨੂੰ ਰਾਜਨੀਤੀ ਚਾਲ ਦੱਸ ਰਹੇ ਨੇ, ਕੋਈ ਗੱਲ ਨਹੀਂ। ਇਹ ਸੱਭ ਕੁੱਝ ਤਾਂ ਰਾਜਨੀਤੀ ਵਿੱਚ ਚੱਲਦਾ ਹੀ ਰਹਿੰਦਾ ਹੈ।

         ਸ.ਚਰਨਜੀਤ ਚੰਨੀ ਬਾਰੇ ਵਾਰ ਵਾਰ ਇੱਕੋ ਗੱਲ ਕਹਿਣਾ ਕਿ ਇੱਕ ਦਲਿਤ ਚਿਹਰਾ ਮੁੱਖ ਮੰਤਰੀ ਬਣ ਗਿਆ, ਇਹ ਮਾਨਸਿਕਤਾ ਠੀਕ ਨਹੀਂ ।

ਰਾਜਨੀਤਕ ਤੌਰ ਤੇ ਚਰਨਜੀਤ ਚੰਨੀ ਡੀ. ਏ. ਵੀ. ਕਾਲਜ਼ ਚ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰਹੇ ।
ਫਿਰ ਤਿੰਨ ਵਾਰ ਐਮ.ਸੀ. ਬਣੇ।
ਤਿੰਨ ਵਾਰ ਐੱਮ.ਐੱਲ. ਏ. ।
ਇੱਕ ਵਾਰ ਚੰਗੀਆਂ ਵੋਟਾਂ ਨਾਲ ਆਜ਼ਾਦ ਵੀ ਜਿੱਤੇ।
ਤਕਨੀਕੀ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਵੀ ਰਹੇ ।

          ਇਸਤੋਂ ਇਲਾਵਾ ਅਨਪੜ੍ਹ ਸਿਆਸਤਦਾਨਾਂ ਨਾਲੋਂ ਕਈ ਦਰਜ਼ੇ ਉੱਪਰ ਕਿਉਂਕਿ ਪੰਜਾਬ ਯੂਨੀਵਰਸਿਟੀ ਤੋਂ ਐੱਲ. ਐੱਲ. ਬੀ.ਪਾਸ ਨੇ।
          ਇੰਟਰ ਯੂਨੀਵਰਸਿਟੀ ਮੁਕਾਬਲੇ ਵਿੱਚ ਤਿੰਨ ਵਾਰ ਗੋਲਡ ਮੈਡਲਿਸਟ। ਪਰ ਮੈਨੂੰ ਲਗਦਾ ਕਿ ਗੁਲਾਮ ਮਾਨਸਿਕਤਾ ਕਰਕੇ ਲੋਕਾਂ ਨੂੰ ਲੀਡਰ ਵੱਡੇ ਖਾਨਦਾਨ ਜਾਂ ਰਾਜਸੀ ਖਾਨਦਾਨ ਜਾਂ ਕਿਸੇ ਖ਼ਾਸ ਜਾਤ ਵਿੱਚੋ ਚਾਹੀਦਾ ਹੈ।
ਇਹ ਵੰਡਾਂ ਛੱਡਕੇ ਵੇਖੋ ਕਿ ਜੋ ਲੀਡਰ ਚੁਣਿਆ ਕਾਬਿਲ ਹੈ ਜਾਂ ਨਹੀਂ..

          ਸ. ਚਰਨਜੀਤ ਚੰਨੀ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਣ ਤੇ ਲੱਖ ਲੱਖ ਵਧਾਈਆਂ । 

ਪੰਜਾਬ ਦੇ ਨਵੇਂ ਮੁੱਖ ਮੰਤਰੀ
ਮੌਜੂਦਾ ਮੁੱਖ ਮੰਤਰੀ ਸਾਬ

ਗੌਰਤਲਬ ਹੈ ਕਿ ਮਿਤੀ 16/03/2022 ਨੂੰ ਸਰਦਾਰ ਭਗਵੰਤ ਮਾਨ ਸਾਬ ਪੰਜਾਬ ਦੇ 17 ਵੇਂ ਨਵੇਂ ਮੁੱਖ ਮੰਤਰੀ ਬਣ ਗਏ ਨੇ।

Loading Likes...

Leave a Reply

Your email address will not be published. Required fields are marked *