ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ – 1

ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ :

1.  ਜਿਹੜਾ ਦਿਲ ਖੋਲ੍ਹ ਕੇ ਦਾਨ ਕਰੇ – ਉਦਾਰਚਿਤ
2.  ਜਿਸ ਨੂੰ ਸਹਾਰਿਆ ਨਾ ਜਾ ਸਕੇ – ਅਸਹਿ
3.  ਜਿਸ ਨੂੰ ਕੱਟਿਆ ਨਾ ਜਾ ਸਕੇ – ਅਕੱਟ
4.  ਜਿਹੜਾ ਕਿਸੇ ਦੀ ਕੀਤੀ ਹੋਈ ਨੇਕੀ ਨਾ ਜਾਣੇ – ਅਕ੍ਰਿਤਘਣ
5.  ਜਿਹੜਾ ਕਿਸੇ ਦੀ ਕੀਤੀ ਜਾਣੇ – ਕ੍ਰਿਤੱਗ
6.  ਉਹ ਪਾਠ ਜੋ ਆਰੰਭ ਤੋਂ ਲੈ ਕੇ ਅੰਤ ਤੀਕ ਅਰੁਕ ਕੀਤਾ ਜਾਏ – ਅਖੰਡ – ਪਾਠ
7.  ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ – ਅਖਾੜਾ
8.  ਜਿਸ ਨੂੰ ਕਿਸੇ ਵੀ ਚੀਜ਼ ਦਾ ਗਿਆਨ ਨਾ ਹੋਏ – ਅਗਿਆਨੀ
9.  ਜਿਸ ਨੂੰ ਹਰ ਚੀਜ਼ ਦਾ ਗਿਆਨ ਹੋਏ – ਗਿਆਨੀ
10. ਜਿਸ ਨੂੰ ਜਿੱਤਿਆ ਨਾ ਜਾ ਸਕੇ – ਅਜਿੱਤ
11. ਜਿਹੜਾ ਕਦੀ ਨਾ ਥੱਕੇ – ਅਣਥੱਕ
12. ਜਿਹੜਾ ਅਣਖ ਰੱਖਦਾ ਹੋਏ – ਅਣਖੀਲਾ
13. ਜਿਹੜਾ ਦਿਲ ਦੀਆਂ ਜਾਣੇ – ਅੰਤਰਜਾਮੀ
14. ਜਿਹੜੀ ਕਦੀ ਨਾ ਟੁੱਟੇ – ਅਟੁੱਟ
15. ਜਿਹੜਾ ਨਾ ਦਿੱਸੇ – ਅਦਿੱਖ
16. ਜਿਹੜਾ ਅਫ਼ੀਮ ਖਾਏ – ਅਫ਼ੀਮੀ
17. ਜਿਹੜਾ ਕਦੀ ਵੀ ਕੋਈ ਗ਼ਲਤੀ ਨਾ ਕਰੋ – ਅਭੁੱਲ
18. ਜਿਹੜਾ ਮੇਟਿਆ ਨਾ ਜਾ ਸਕੇ – ਅਮਿੱਟ
19. ਜਿਸ ਨੂੰ ਮਿਣਿਆ ਨਾ ਜਾ ਸਕੇ – ਅਮਿੱਤ
20. ਜਿਸ ਨੂੰ ਮੋੜਿਆ ਨਾ ਜਾ ਸਕੇ – ਅਮੋੜ

Loading Likes...

Leave a Reply

Your email address will not be published. Required fields are marked *