ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ :
1. ਕਿਸੇ ਦੇਸ਼ ਦੇ ਲੋਕਾਂ ਦੀ ਆਪਸ ਵਿੱਚ ਜੰਗ – ਘਰੇਲੂ – ਜੰਗ
2. ਜੋ ਮਿੱਟੀ ਦੇ ਭਾਂਡੇ ਬਣਾ ਕੇ ਵੇਚੇ – ਘੁਮਿਆਰ
3. ਜਿਹੜਾ ਕੇਵਲ ਆਪਣੇ ਮਤਲਬ ਦੀ ਗੱਲ ਸੁਣੇ – ਘੇਸਲਾ
4. ਉਹ ਧਰਤੀ ਜੋ ਖੂਹ ਦੇ ਪਾਣੀ ਨਾਲ ਸਿੰਜੀ ਜਾਏ – ਚਾਹੀ
5. ਉਹ ਧਰਤੀ ਜੋ ਨਹਿਰ ਦੇ ਪਾਣੀ ਨਾਲ ਸਿੰਜੀ ਜਾਏ – ਨਹਿਰੀ
6. ਉਹ ਪਸ਼ੂ ਜੋ ਰੱਜ ਕੇ ਪੱਠੇ ਚਰੇ – ਚਾਰੂ
7. ਜੋ ਜ਼ਰਾ – ਜ਼ਰਾ ਗੱਲ ਤੇ ਗੁੱਸਾ ਕਰੇ – ਚਿੜਚਿੜਾ
8. ਉਹ ਆਦਮੀ ਜੋ ਹੱਥਾਂ ਨਾਲ ਮੂਰਤਾਂ ਬਣਾਏ – ਚਿੱਤਰਕਾਰ
9. ਉਹ ਆਦਮੀ ਜੋ ਇੱਕ ਪਾਸੇ ਦੀਆਂ ਗੱਲਾਂ ਦੂਜੇ ਪਾਸੇ ਕਰੇ – ਚੁਗ਼ਲਖ਼ੋਰ
10. ਚਾਰ ਪੈਰਾਂ ਵਾਲਾ ਜਾਨਦਾਰ – ਚੁਪਾਇਆ
11. ਦੋ ਪੈਰਾਂ ਵਾਲਾ ਜਾਨਦਾਰ – ਦੁਪਾਇਆ
12. ਚਮੜੇ ਦਾ ਕੰਮ ਕਰਨ ਵਾਲਾ – ਚਮਾਰ
13. ਉਹ ਥਾਂ ਜਿਥੋਂ ਚਹੁੰ ਪਾਸਿਆਂ ਵੱਲ ਰਸਤੇ ਨਿਕਲਦੇ ਹੋਣ – ਚੁਰਸਤਾ
14. ਪਹਿਲਵਾਨਾਂ ਦੇ ਘੋਲ ਦਾ ਵਿਖਾਵਾ – ਛਿੰਝ
15. ਉਹ ਬੱਚਾ ਜਿਸ ਦੀ ਹਰ ਗੱਲ ਮੰਨੀ ਜਾਏ – ਛਿੰਦਾ
16. ਉਹ ਤੀਵੀਂ ਜਿਸ ਨੂੰ ਪਤੀ ਨੇ ਛੱਡ ਦਿੱਤਾ ਹੋਏ – ਛੁੱਟੜ
17. ਜਿਸ ਨਾਲ ਬਿਰਾਦਰੀ ਨ – ਮਿਲ – ਵਰਤਣ ਕਰੇ – ਛੇਕਿਆ
18. ਜਿਹੜਾ ਇੱਕ ਥਾਂ ਦੀਆਂ ਖ਼ਬਰਾਂ ਦੂਜੀ ਥਾਂ ਪੁਚਾਵੇ – ਜਸੂਸ
19. ਜਿਸ ਦਾ ਸਭ ਸਤਿਕਾਰ ਕਰਨ – ਜਗਤ – ਗੁਰੂ
20. ਉਹ ਆਦਮੀ ਜਿਸ ਦਾ ਸੁਭਾਅ ਇਸਤਰੀਆਂ ਵਾਂਗ ਹੋਏ – ਜ਼ਨਾਨਾ