ਬੇਰੁਜ਼ਗਾਰੀ ਦਾ ਇੱਕੋ ਹੱਲ -ਸਿੱਖਿਆ ਵਿਚ ਸੁਧਾਰ

ਕੀ ਪ੍ਰੋਵਿਡੇੰਟ ਫੰਡ ‘ਚ ਵਾਧਾ ਰੋਜ਼ਗਾਰ ‘ਚ ਵਾਧਾ ? :

ਭਾਰਤ ਸਰਕਾਰ ਦਾ ਕਹਿਣਾ ਹੈ ਕਿ 2018 ‘ਚ ਪ੍ਰੋਵੀਡੈਟ ਫੰਡ ਦੀ ਮੈਂਬਰੀ ਲੈਣ ਵਾਲੇ ਕਿਰਤੀਆਂ ‘ਚ ਲਗਭਗ 70 ਲੱਖ ਦਾ ਵਾਧਾ ਹੋਇਆ ਹੈ ਪਰ ਪ੍ਰੋਵੀਡੈਟ ਫੰਡ ਦੀ ਮੈਂਬਰੀ ਵਿਚ ਵਾਧਾ ਅਤੇ ਰੋਜ਼ਗਾਰ ਵਿਚ ਵਾਧਾ ਦੋਨੋ ਵੱਖ-ਵੱਖ ਗੱਲਾਂ ਹਨ। 2018 ਦਾ ਸਮਾਂ ਨੋਟਬੰਦੀ ਅਤੇ ਜੀ.ਐੱਸ. ਟੀ. ਦੇ ਕਾਰਨ ਛੋਟੇ ਅਤੇ ਵੱਡੇ ਉਦਯੋਗ ਘਟ ਗਏ।

ਕਿਵੇਂ ਰੁਜ਼ਗਾਰ ਵਧੇ ਅਤੇ ਕਿਰਤੀ ਘਟੇ ? :

ਛੋਟੇ ਉਦਯੋਗ ਵੀ ਵਧੇਰੇ ਰੋਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ। ਮੰਨ ਲਵੋ ਕਿ ਜੇ ਛੋਟੇ ਉਦਯੋਗ ਵਿੱਚ 100 ਵਿਅਕਤੀ ਬੇਰੋਜ਼ਗਾਰ ਹੋਏ ਅਤੇ ਵੱਡੇ ਉਦਯੋਗਾਂ ਵਿੱਚ 50 ਵਿਅਕਤੀਆਂ ਨੂੰ ਰੋਜ਼ਗਾਰ ਮਿਲਿਆ। ਇਸ ਤਰ੍ਹਾਂ ਰੋਜ਼ਗਾਰ ਚ 50 ਫੀਸਦੀ ਦੀ ਕਮੀ ਆਈ ਪਰ ਜਿਨ੍ਹਾਂ 50 ਵਿਅਕਤੀਆਂ ਨੂੰ ਰੁਜ਼ਗਾਰ ਮਿਲਿਆ, ਵੱਡੇ ਉਦਯੋਗਾਂ ਵਿਚ ਕੰਮ ਕਰਨ ਦੇ ਕਰਕੇ ਉਹ ਪ੍ਰੋਵੀਡੈਟ ਫੰਡ ਦੇ ਮੈਂਬਰ ਬਣੇ। ਇਸ ਤਰ੍ਹਾਂ ਪ੍ਰੋਵੀਡੇਂਟ ਫੰਡ ਦੇ ਮੈਂਬਰਾਂ ‘ਚ ਤਾਂ 50 ਦਾ ਵਾਧਾ ਹੋਇਆ ਪਰ ਰੁਜ਼ਗਾਰ ਵਿਚ 50 ਵੀ ਤਾਂ ਕਿਰਤੀਆਂ ਦੀ ਕਮੀ ਹੋ ਗਈ।

ਬੇਰੋਜ਼ਗਾਰੀ ਵਿਚ ਵਾਧਾ :

ਇਕ ਸਰਵੇਖਣ ‘ਚ ਦੱਸਿਆ ਗਿਆ ਕਿ 2012 ਅਤੇ 2018 ਦਰਮਿਆਨ ਭਾਰਤ ਵਿੱਚ ਸ਼ਹਿਰੀ ਬੇਰੋਜ਼ਗਾਰੀ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। ਜੇ ਮੰਨ ਲਈਏ ਕਿ 2018 ਚ 70 ਲੱਖ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਤਾਂ ਵੀ ਭਾਰਤ ਦੇਸ਼ ਵਿੱਚ ਹਰ ਸਾਲ 120 ਲੱਖ ਨਵੇਂ ਨੌਜਵਾਨ ਕਿਰਤ ਬਾਜ਼ਾਰ ਵਿਚ ਦਾਖਲ ਹੁੰਦੇ ਹਨ। ਇਨ੍ਹਾਂ ਚ ਜੇ 70 ਲੱਖ ਨੂੰ ਵੀ ਰੋਜ਼ਗਾਰ ਮਿਲ ਜਾਏ ਤਾਂ ਵੀ 50 ਲੱਖ ਨੌਜਵਾਨ ਬੇਰੋਜ਼ਗਾਰ ਹੀ ਰਹਿ ਜਾਣਗੇ।

ਸਰਵੇਖਣ ਮੁਤਾਬਕ 2018 ਵਿਚ ਆਪਣੇ ਦੇਸ਼ ਵਿੱਚ 15 ਤੋਂ 24 ਸਾਲ ਦੀ ਉਮਰ ਦੇ ਨੋਜਵਾਨਾਂ ਵਿਚੋਂ 28.5 ਫੀਸਦੀ ਬੇਰੋਜ਼ਗਾਰ ਜੋ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਚੋਂ ਸਭ ਤੋਂ ਵੱਧ ਸਨ।

ਤਨਖਾਹ ਵਿਚ ਵੀ ਗਿਰਾਵਟ :

ਇਸੇ ਸਰਵੇਖਣ ਮੁਤਾਬਕ 2012 ਤੋਂ 2018 ਦਰਮਿਆਨ ਤਨਖਾਹ ਵਿਚ ਵੀ ਗਿਰਾਵਟ ਆਈ ਹੈ। ਮੰਨ ਲੈਂਦੇ ਹਾਂ ਕਿ 2012 ਵਿਚ ਤਨਖਾਹ 100 ਰੁਪਏ ਰੋਜ਼ਾਨਾ ਸੀ ਅਤੇ ਕੁਝ ਵਾਧਾ ਹੋਇਆ ਅਤੇ 2018 ਵਿਚ ਇਹ 110 ਰੋਜ਼ਾਨਾ ਹੋ ਗਈ। ਤਨਖਾਹ ਵਿੱਚ 10 ਫੀਸਦੀ ਦਾ ਵਾਧਾ ਹੋਇਆ। ਪਰ ਮੰਨ ਲਓ ਇਸ ਮਿਆਦ ਦੌਰਾਨ ਜਿਹੜੀ ਟੌਫੀ 2012 ਵਿਚ 1 ਰੁਪਏ ਦੀ ਮਿਲਦੀ ਸੀ, ਉਹ 2018 ਵਿਚ 1.50 ਰੁਪਏ ਵਿਚ ਮਿਲਣ ਲੱਗੀ। 2012 ਵਿਚ ਤੁਸੀਂ ਆਪਣੀ ਇਕ ਦਿਨ ਦੀ ਤਨਖਾਹ ਨਾਲ 100 ਟੌਫੀਆਂ ਖਰੀਦ ਸਕਦੇ ਸੀ ਪਰ 2018 ਵਿਚ ਇਕ ਦਿਨ ਦੀ ਤਨਖਾਹ ਨਾਲ ਤੁਹਾਨੂੰ ਸਿਰਫ 55 ਟੌਫੀਆਂ ਮਿਲਣਗੀਆਂ। ਤਨਖਾਹ ਵਿਚ ਵਾਧਾ ਘੱਟ ਹੋਇਆ ਅਤੇ ਟੌਫੀ ਦੀ ਕੀਮਤ ਜਾਂ ਮਹਿੰਗਾਈ ਵਿਚ ਵਾਧਾ ਵੱਧ ਹੋਇਆ।

ਤਕਨੀਕੀ ਤਬਦੀਲੀ ਬੇਰੋਜ਼ਗਾਰੀ ਦੀ ਸਮੱਸਿਆ ਦੀ ਜੜ੍ਹ :

ਬੇਰੋਜ਼ਗਾਰੀ ਦਾ ਇਕ ਮੁੱਖ ਕਾਰਨ ਤਕਨੀਕੀ ਤਬਦੀਲੀ ਵੀ ਹੈ। ਪਹਿਲਾਂ ਬੈਕਾਂ ਵਿਚ ਜ਼ਿਆਦਾ ਕੰਮ ਕਲਰਕਾਂ ਵੱਲੋਂ ਕੀਤੇ ਜਾਂਦੇ ਸਨ ਹੁਣ ਇਹ ਕੰਮ ਕੰਪਿਊਟਰ ਰਾਹੀਂ ਹੋਣ ਲੱਗ ਪਿਆ ਹੈ। ਹਰ ਬੈਕ ਦੀ ਸ਼ਾਖਾ ਵਿਚ ਸਿਰਫ 5 ਜਾਂ 6 ਮੁਲਾਜ਼ਮ ਹੀ ਕੰਮ ਕਰਦੇ ਹਨ। ਕੰਪਿਊਟਰ ਨੇ ਕਿਰਤੀਆਂ ਦੀ ਲੋੜ ਨੂੰ ਘੱਟ ਕਰਨਾ ਦੇ ਨਾਲ-ਨਾਲ ਬੈਕਾਂ ਦਾ ਪਸਾਰ ਵਧਿਆ ਹੈ। ਸ਼ਾਖਾਵਾਂ ਦੀ ਗਿਣਤੀ ਵਧਣ ਨਾਲ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ।

ਪਹਿਲੇ ਅਤੇ ਹੁਣ ਦੇ ਰੁਜ਼ਗਾਰ ਵਿਚ ਫ਼ਰਕ :

ਪਹਿਲਾਂ ਆਵਾਜਾਈ ਦਾ ਮੁੱਖ ਸਾਧਨ ਘੋੜਾ – ਗੱਡੀ ਹੁੰਦੀ ਸੀ। ਉਸ ਤੋਂ ਬਾਅਦ ਕਾਰ ਆਈ। ਇਸ ਕਾਰਨ ਘੋੜਾ- ਗੱਡੀ ਚਲਾਉਣ ਵਾਲੇ ਬੇਰੁਜ਼ਗਾਰ ਹੋ ਗਏ। ਕਾਰਾਂ ਦੇ ਉਤਪਾਦਨ ਅਤੇ ਮੁਰੰਮਤ ਵਿਚ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਏ। ਇਨ੍ਹਾਂ ਲਈ ਸੜਕਾਂ ਤੇ ਫਲਾਈਓਵਰ ਬਣੇ। ਓਥੇ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੋਏ।

ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ ? :

ਅੱਜ ਦੇ ਸਮੇਂ ਹਰ ਕੰਮ ਵਿਚ ਕੰਪਿਊਟਰ ਦੀ ਵਰਤੋਂ ਹੋਣ ਲੱਗ ਪਈ ਹੈ। ਡਾਕਟਰੀ ਖੇਤਰ ਵਿਚ ਹੱਡੀ ਵਿਚ ਫ੍ਰੇਕਚਰ ਦਾ ਪਤਾ ਲਾਉਣਾ ਹੋਵੇ ਜਾਂ ਖੂਨ ਦੀ ਜਾਂਚ ਕਰਨੀ ਹੋਵੇ ਤਾਂ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤਰ੍ਹਾ ਨਾਲ ਰੇਡੀਓਲਾਜਿਸਟ ਅਤੇ ਪੈਥੋਲਾਜਿਸਟ ਵਰਗੇ ਰੁਜ਼ਗਾਰ ਤੇ ਸੰਕਟ ਆਉਣ ਲੱਗਾ ਹੈ। ਜਿਸ ਤਰ੍ਹਾਂ ਘੋੜਾ-ਗੱਡੀ ਦੇ ਖਤਮ ਹੋਣ ਦੇ ਬਾਵਜੂਦ ਕਾਰਾਂ ਦੇ ਚਲਣ ਕਾਰਨ ਕੁਲ ਰੋਜ਼ਗਾਰ ਚ ਵਾਧਾ ਹੋਇਆ, ਉਸੇ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸਭ ਨਵੀਆਂ ਵਸਤਾਂ ਬਣਨ ਲੱਗ ਪਈਆਂ।

ਬੇਰੁਜ਼ਗਾਰੀ ਦੀ ਮੁੱਖ ਵਜ੍ਹਾ ਸਾਡੀ ਸਿੱਖਿਆ ਵਿਵਸਥਾ :

ਏਥੇ ਮੁੱਖ ਸਮੱਸਿਆ ਸਾਡੀ ਸਿੱਖਿਆ ਵਿਵਸਥਾ ਦੀ ਹੈ। ਮੌਜੂਦਾ ਸਮੇਂ ਚ ਨੌਜਵਾਨਾਂ ਦਾ ਰੁਝਾਨ ਸਰਕਾਰੀ ਨੌਕਰੀਆਂ ਵੱਲ ਹੈ, ਭਾਵੇਂ ਇਸ ਦੇ ਕਿ ਸਰਕਾਰੀ ਨੌਕਰੀਆਂ ਵਿਚ ਕਮੀ ਆਈ ਹੈ। ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੱਜਕਲ 50 ਤੋਂ 70 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਜਦੋਂਕਿ ਇਕ ਟ੍ਰੇਡ ਨਰਸ ਜਾਂ ਡਾਟਾ ਐਂਟਰੀ ਆਪ੍ਰੇਟਰ ਨੂੰ ਮੁਸ਼ਕਲ ਨਾਲ 15 ਹਜ਼ਾਰ ਰੁਪਏ ਮਾਸਿਕ ਮਿਲਦੇ ਹਨ। ਇਸ ਕਾਰਨ ਨੌਜਵਾਨਾਂ ਦੀ ਨਰਸ ਜਾਂ ਡਾਟਾ ਐਂਟਰੀ ਆਪ੍ਰੇਟਰ ਬਣਨ ਦੀ ਸਮਰੱਥਾ ਹਾਸਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ। ਤਾਂ ਹੀ ਤਾਂ ਉਨ੍ਹਾਂ ਦਾ ਪੂਰਾ ਧਿਆਨ ਸਰਕਾਰੀ ਨੌਕਰੀ ਹਾਸਲ ਕਰਨ ਵੱਲ ਰਹਿੰਦਾ ਹੈ।
ਤਨਖਾਵਾਂ ਵਿਚ ਜ਼ਿਆਦਾ ਫਰਕ ਨਹੀਂ ਹੋਣਾ ਚਾਹੀਦਾ ਤਾਂ ਜੋ ਨੌਜਵਾਨਾਂ ਦਾ ਰੁਝਾਨ ਹਰ ਪਾਸੇ ਵਧੇ ਅਤੇ ਸਾਡੇ ਨੌਜਵਾਨ ਸੱਚੀ ਪੜ੍ਹਾਈ ਵੱਲ ਧਿਆਨ ਦੇਣ।

ਅੰਗਰੇਜ਼ੀ ਨੂੰ ਅਪਨਾਉਣ ਬਹੁਤ ਜ਼ਰੂਰੀ :

ਸਾਨੂੰ ਇਸ ਚਿੰਤਾ ਵਿਚ ਨਹੀਂ ਰਹਿਣਾ ਚਾਹੀਦਾ ਕਿ ਅੰਗਰੇਜ਼ੀ ਨੂੰ ਅਪਣਾਉਣ ਨਾਲ ਸਾਡੀ ਸੰਸਕ੍ਰਿਤੀ ਦਾ ਨੁਕਸਾਨ ਹੋਵੇਗਾ। ਸਾਨੂ ਯਤਨ ਕਰਨਾ ਚਾਹੀਦਾ ਹੈ ਕਿ ਆਪਣੀ ਸੰਸਕ੍ਰਿਤੀ ਦਾ ਅੰਗਰੇਜ਼ੀਕਰਨ ਕਰੀਏ ਤਾਂ ਜੋ ਅਸੀਂ ਅੰਗਰੇਜ਼ੀ ਭਾਸ਼ਾ ਵਿਚ ਪੈਦਾ ਹੋਣ ਵਾਲੇ ਰੁਜ਼ਗਾਰ ਵੀ ਹਾਸਲ ਕਰੀਏ। ਨਾਲ ਹੀ ਅਸੀਂ ਆਪਣੀ ਸੰਸਕ੍ਰਿਤੀ ਦਾ ਕੌਮਾਂਤਰੀਕਰਨ ਵੀ ਕਰੀਏ।

ਇਤਿਹਾਸ ਦੀ ਵਰਤੋਂ :

ਸਾਨੂੰ ਭਵਿੱਖ ਵੱਲ ਦੇਖਣਾ ਚਾਹੀਦਾ ਹੈ। ਇਤਿਹਾਸ ਦੀ ਵਰਤੋਂ ਭਵਿੱਖ ਨੂੰ ਸੰਵਾਰਨ ਲਈ ਹੁੰਦੀ ਹੈ। ਇਤਿਹਾਸ ਦਾ ਮੰਤਵ ਇਤਿਹਾਸ ਦੇ ਕਟਹਿਰੇ ਵਿਚ ਜ਼ਿੰਦਾ ਰਹਿਣ ਦਾ ਨਹੀਂ ਹੁੰਦਾ।

ਇਸ ਲਈ ਅੱਜ ਦੇ ਸਮੇ ਨੂੰ ਦੇਖਦੇ ਹੋਏ ਸਾਨੂੰ ਆਪਣੀ ਮਾਂ – ਬੋਲੀ ਦੀ ਸੰਭਾਲ ਤਾਂ ਕਰਨੀ ਹੀ ਪਵੇਗੀ ਪਰ ਨਾਲ – ਨਾਲ ਸਾਨੂੰ ਅੰਗਰੇਜ਼ੀ ਦਾ ਸਹਾਰਾ ਲੈ ਕੇ ਅੱਗੇ ਵਧਣ ਦਾ ਯਤਨ ਕਰਨਾ ਚਾਹੀਦਾ ਹੈ।

Loading Likes...

Leave a Reply

Your email address will not be published. Required fields are marked *