Yahoo ਦੀ ਸ਼ੁਰੂਆਤ :
Yahoo ਦੀ ਸ਼ੁਰੂਆਤ 1994 ਵਿਚ ਹੀ ਹੋ ਗਈ ਸੀ, ਉਹ ਵੀ Google ਤੋਂ ਪਹਿਲਾਂ। ਪਹਿਲਾਂ Yahoo,ਪਹਿਲਾ ਸਰਚ ਇੰਜਣ ਹੁੰਦਾ ਸੀ। ਪਰ ਹੌਲੀ – ਹੌਲੀ ਇਹ ਖ਼ਤਮ ਹੋ ਗਿਆ। 1996 ਵਿਚ ਇਸ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਸੀ। ਸ਼ੁਰੂ – ਸ਼ੁਰੂ ਵਿਚ ਹੀ ਲੱਗਭੱਗ 9 ਕਰੋੜ ਲੋਕ ਇਸਤੇ ਕੁਝ ਨਾ ਕੁਝ ਭਾਲ ਕਰਦੇ ਸਨ। Yahoo ਇਸ਼ਤਿਹਾਰਾਂ ਤੋਂ ਕਾਫੀ ਪੈਸੇ ਕਮਾ ਰਿਹਾ ਸੀ। ਪਰ ਹੌਲੀ ਹੌਲੀ ਇਸਦੇ ਸ਼ੇਅਰਾਂ ਦੀ ਕੀਮਤ ਘੱਟਦੀ ਗਈ ਤੇ ਇਹ ਅਲੋਪ ਹੀ ਹੋ ਗਿਆ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੀ ਸੱਭ ਤੋਂ ਉਤਲੀ ਥਾਂ ਤੇ ਸੀ ਆਖਰ ਥੱਲੇ ਕਿਵੇਂ ਡਿੱਗ ਗਈ।
ਟਾਪ 10 ਦੀ ਲਿਸਟ ਵਿਚ ਨਾ ਆਣ ਦੇ ਕਾਰਨ :
Yahoo ਨੂੰ ਦੋ ਬਾਰ ਮੌਕਾ ਮਿਲਿਆ ਸੀ ਕਿ ਉਹ ਗੂਗਲ ਨੂੰ ਖਰੀਦਣ ਦਾ ਪਰ Yahoo ਨੇ ਇਹ ਨਹੀਂ ਕੀਤਾ। ਹੁਣ ਸਾਰੇ ਪਾਸੇ ਗੂਗਲ ਦੇ ਹੀ ਚਰਚੇ ਨੇ।
ਫੇਰ Yahoo ਨੂੰ ਮੌਕਾ ਮਿਲਿਆ ਸੀ ਕਿ ਉਹ Facebook ਨੂੰ ਖਰੀਦ ਲਵੇ। ਪਰ Yahoo ਨੇ ਇਸਨੂੰ ਵੀ ਨਹੀਂ ਖਰੀਦਿਆ।
Yahoo ਨੂੰ ਪਤਾ ਹੋਣਾ ਚਾਹੀਦਾ ਸੀ ਕਿ ਕੀ ਇਹਨਾਂ ਵਾਸਤੇ ਸਹੀ ਹੈ ਤੇ ਕੀ ਇਹਨਾਂ ਵਾਸਤੇ ਮਾੜਾ। ਪਰ Yahoo ਸਮਝ ਨਹੀਂ ਸਕਿਆ।
Yahoo ਨੇ ਉਹਨਾਂ ਕੰਪਨੀਆਂ ਨੂੰ ਖਰੀਦਿਆ ਜੋ Yahoo ਨੂੰ ਡੁਬਾ ਕੇ ਲੈ ਗਈਆਂ।
ਗ਼ਲਤ CEO ਦੀ ਚੋਣ :
CEO ਦੀ ਚੋਣ ਇਕ ਬਹੁਤ ਵੱਢਾ ਨੁਕਸਾਨ ਲੈ ਕੇ ਆਈ। CEO ਤਾਂ ਕੰਪਨੀ ਦੀ ਮਾਂ ਹੁੰਦੀ ਹੈ। ਪਰ Yahoo ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ।
Yahoo ਨੂੰ ਵੀ ਨਹੀਂ ਪਤਾ ਸੀ ਕਿ ਉਹ ਅਸਲ ਵਿਚ ਉਹ ਕਰਨਾ ਕੀ ਚਾਹੁੰਦਾ ਹੈ ਤੇ ਨਾ ਹੀ ਲੋਕਾਂ ਨੂੰ ਪਤਾ ਸੀ ਕਿ Yahoo ਅਸਲ ਵਿਚ ਹੈ ਕੀ ?
Yahoo ਨੂੰ ਮਾਇਕ੍ਰੋਸਾਫ਼ਟ ਨੇ ਵੀ ਆਪਣੇ ਆਪ ਨੂੰ ਬੇਚਣ ਦੀ ਕੋਸ਼ਿਸ਼ ਕੀਤੀ ਪਰ ਫੇਰ Yahoo ਨਹੀਂ ਮੰਨਿਆ।
ਵਪਾਰ ਅਤੇ ਲੋਕਾਂ ਦੀ ਜ਼ਰੂਰਤ :
ਇਹੋ ਕਾਰਣ ਸੀ ਕਿ Yahoo ਅੱਗੇ ਨਹੀਂ ਵੱਧ ਸਕਿਆ। ਇਹਨਾਂ ਨੂੰ ਆਪਣੇ ਭਲੇ ਬੁਰੇ ਦਾ ਪਤਾ ਹੋਣਾ ਚਾਹੀਦਾ ਸੀ। ਬਜ਼ਾਰ ਦੀ ਜ਼ਰੂਰਤ ਦਾ ਪਤਾ ਹੋਣਾ ਬਹੁਤ ਲਾਜ਼ਮੀ ਹੈ। ਬਜ਼ਾਰ ਦੀ ਜ਼ਰੂਰਤ ਦਾ ਪਤਾ ਹੋਵੇ ਤਾਂਹੀ ਕੋਈ ਵਪਾਰ ਕੀਤਾ ਜਾ ਸਕਦਾ ਹੈ।
ਜੇ ਤੁਸੀਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਨਹੀਂ ਸਮਝ ਸਕਦੇ। ਤਾਂ ਤੁਸੀਂ ਵਪਾਰ ਨਹੀਂ ਕਰ ਸਕਦੇ।
Loading Likes...