ਸੌਂਫ ਦੀ ਵਰਤੋਂ ਅਤੇ ਫ਼ਾਇਦੇ

ਸੌਂਫ ਵਿੱਚ ਮਿਲਣ ਵਾਲੇ ਤੱਤ :

 • 100 ਗ੍ਰਾਮ ਸੌਂਫ ਦੀ ਮਾਤਰਾ ਵਿੱਚ 31 ਗ੍ਰਾਮ ਕੈਲੋਰੀ ਹੁੰਦੀ ਹੈ।
 • ਕਾਰਬੋਹਾਈਡਰੇਟ 7 ਗ੍ਰਾਮ ਹੁੰਦੇ ਨੇ।
 • ਫਾਈਬਰ 3 ਗ੍ਰਾਮ ਹੁੰਦਾ ਹੈ।
 • ਪ੍ਰੋਟੀਨ 1.2 ਗ੍ਰਾਮ ਹੁੰਦੀ ਹੈ।

ਸੌਂਫ ਖਾਣ ਦੇ ਫਾਇਦੇ :

 • ਸੌਂਫ ਖਾਣ ਦਾ ਸੱਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਹ ਸਾਡੀ ਪਾਚਣ ਕਿਰਿਆ ਨੂੰ ਥੀਕ ਰੱਖਦੀ ਹੈ। ਰੋਟੀ ਖਾਣ ਦੇ ਬਾਅਦ ਸੌਂਫ ਖਾਣਾ ਬਹੁਤ ਫ਼ਾਇਦੇ ਵਾਲਾ ਸੌਦਾ ਹੁੰਦਾ ਹੈ।
 • ਪੇਟ ਵਿੱਚ ਬਣਨ ਵਾਲੀ ਗੈਸ ਨੂੰ ਘੱਟ ਕਰਦੀ ਹੈ।
 • ਭੁੱਖ ਵਧਾਉਣ ਵਿੱਚ ਮਦਦ ਕਰਦੀ ਹੈ।
 • ਜੇ ਟਿੱਢ ਦਰਦ ਹੋ ਰਿਹਾ ਹੋਵੇ ਤਾਂ ਸੌਂਫ ਦਾ ਪਾਣੀ ਬਹੁਤ ਫਾਇਦਾ ਕਰਦੀ ਹੈ।
 • ਕਬਜ਼ ਨੂੰ ਦੂਰ ਕਰਦੀ ਹੈ।
 • ਸੌਂਫ ਚਬਾਉਣ ਨਾਲ ਜੇ ਗਲੇ ਵਿੱਚ ਕੋਈ ਛੋਟੀ ਮੋਟੀ ਦਿੱਕਤ ਹੋਵੇ ਤਾਂ ਥੀਕ ਹੋ ਜਾਂਦੀ ਹੈ।
 • ਜੇ ਕਿਸੇ ਨੂੰ ਸਾਹ ਦੀ ਕੋਈ ਬਿਮਾਰੀ ਹੋਵੇ ਤਾਂ ਸੌਂਫ ਉਸ ਵਾਸਤੇ ਵੀ ਬਹੁਤ ਲਾਭਦਾਇਕ ਹੁੰਦੀ ਹੈ।
 • ਕੱਫ ਨੂੰ ਬਾਹਰ ਕੱਢਣ ਵਿੱਚ ਵੀ ਸਹਾਇਕ ਹੁੰਦੀ ਹੈ।
 • ਬੀ. ਪੀ. ਵਧਣ ਤੋਂ ਵੀ ਰੋਕਦੀ ਹੈ।
 • ਸੌਂਫ, ਸ਼ੂਗਰ ਦੀ ਬਿਮਾਰੀਂ ਨੂੰ ਵੀ ਕਾਬੂ ਰੱਖਦੀ ਹੈ।

ਸੌਂਫ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ :

ਛੇ ਗ੍ਰਾਮ ਸੌਂਫ ਦੀ ਹਰ ਰੋਜ਼ ਵਰਤੋਂ ਬਹੁਤ ਹੁੰਦੀ ਹੈ।

ਸੌਂਫ ਨੂੰ ਵਰਤਣ ਦਾ ਤਰੀਕਾ :

 • ਸੌਂਫ ਦਾ ਪਾਣੀ ਪੀਣ ਨਾਲ ਛੇਤੀ ਫਾਇਦਾ ਹੁੰਦਾ ਹੈ।
 • ਮਾਂ ਦਾ ਦੁੱਧ ਪੀਂਦੇ ਬੱਚਿਆਂ ਨੂੰ ਜੇ ਕਰ ਪੇਟ ਵਿੱਚ ਦਰਦ ਜਾਂ ਪੇਟ ਖੁਸ਼ਕ ਜਾਂ ਦੁੱਧ ਪਚਾਉਣ ਵਿੱਚ ਕੋਈ ਦਿੱਕਤ ਆ ਰਹੀ ਹੋਵੇ ਤਾਂ ਸੌਂਫ ਦਾ ਪਾਣੀ ਪੀਂਦੇ ਸਾਰ ਹੀ ਅਸਰ ਕਰਨਾ ਸ਼ੁਰੂ ਕਰ ਦਿੰਦਾ ਹੈ। ਤੇ ਬੱਚੇ ਨੂੰ ਉਸੇ ਵੇਲੇ ਆਰਾਮ ਮਿਲਣ ਲੱਗ ਜਾਂਦਾ ਹੈ।
 • ਸੌਂਫ ਨੂੰ ਚਾਹ ਜਾਂ ਦੁੱਧ ਵਿੱਚ ਉਬਾਲ ਕੇ ਚਾਹ ਤੇ ਦੁੱਧ ਦਾ ਸਵਾਦ ਅਤੇ ਫਾਇਦਾ ਦੋਨੋ ਹੀ ਵਧਾਏ ਜਾ ਸਕਦੇ ਹਨ।
 • ਇਸਨੂੰ ਭੁੰਨ ਕੇ ਵੀ ਰੱਖਿਆ ਜਾਂਦਾ ਹੈ ਤੇ ਕੱਚਾ ਵੀ ਰੱਖਿਆ ਜਾ ਸਕਦਾ ਹੈ। ਭੁੰਨ ਕੇ ਰੱਖਣ ਨਾਲ ਇਸ ਵਿਚ ਕਰਾਰਾਪਨ ਆ ਜਾਂਦਾ ਹੈ ਜੋ ਕਿ ਖਾਣ ਵਿੱਚ ਬਹੁਤ ਵਧੀਆ ਲੱਗਦਾ ਹੈ।

ਅੰਗਰੇਜ਼ੀ ਦਵਾਈ ਵਿੱਚ ਸੌਂਫ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਪਰ ਕਈ ਦਵਾਇਆਂ ਬਹੁਤ ਮਹਿੰਗੀਆਂ ਹੁੰਦੀਆਂ ਨੇ। ਪਰ ਸੌਂਫ ਦੀ ਵਰਤੋਂ ਕਰ ਕੇ ਖਰਚੇ ਤੋਂ ਵੀ ਵਚਿਆ ਜਾ ਸਕਦਾ ਹੈ।

Loading Likes...

Leave a Reply

Your email address will not be published.