ਅੰਮ੍ਰਿਤਫਲ ਹੈ ‘ਆਂਵਲਾ’ / ‘Amla’ is the Amrit fruit

ਅੰਮ੍ਰਿਤਫਲ ਹੈ ‘ਆਂਵਲਾ’ / ‘Amla’ is the Amrit fruit

ਆਯੁਰਵੈਦ ਅਨੁਸਾਰ ਆਂਵਲਾ (ਔਲਾ) ਇਕ ਅਜਿਹਾ ਫਲ ਹੈ ਜਿਸ ਦੇ ਅਣਗਿਣਤ ਲਾਭ ਹਨ। ਆਂਵਲੇ ਦੀ ਵਰਤੋਂ ਸਦੀਆਂ ਤੋਂ ਸਿਹਤ ਲਈ ਬੇਹੱਦ ਲਾਭਦਾਇਕ ਦਵਾਈ ਵਜੋਂ ਕੀਤੀ ਜਾਂਦੀ ਹੈ। ਇਸੇ ਕਰਕੇ ਆਂਵਲੇ ਨੂੰ ਆਯੁਰਵੇਦ ਵਿਚ ਅੰਮ੍ਰਿਤਫਲ ਜਾਂ ਧਾਤਰੀਫਲ ਕਿਹਾ ਗਿਆ ਹੈ। ਆਂਵਲੇ ਦੇ ਗੁਣਾਂ ਨੂੰ ਹੀ ਦੇਖਦੇ ਹੋਏ ਅੱਜ ਅਸੀਂ ਆਪਣੇ ਵਿਸ਼ੇ ‘ਅੰਮ੍ਰਿਤਫਲ ਹੈ ‘ਆਂਵਲਾ’ / ‘Amla’ is the Amrit fruit‘ ਤੇ ਚਰਚਾ ਕਰਾਂਗੇ।

ਆਂਵਲੇ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਹਨ? / What are the properties of amla?

  • ਇਹ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਵਿਚ ਉੱਚ ਹੈ।
  • ਆਂਵਲੇ ਨੂੰ ਅਕਸਰ ਲੋਕ ਜਾਂ ਤਾਂ ਸਾਬਤ ਖਾਂਦੇ ਹਨ ਜਾਂ ਰਸ ਵਜੋਂ ਵੀ ਇਸ ਦੀ ਵਰਤੋਂ ਕਰਦੇ ਹਨ। ਇਸ ਦੇ ਖੱਟੇ ਸਵਾਦ ਅਤੇ ਪੋਸ਼ਣ ਸਬੰਧੀ ਲਾਭਾਂ ਲਈ ਇਸ ਨੂੰ ਪਕਵਾਨਾਂ ਵਿਚ ਮਿਲਾਇਆ ਜਾਂਦਾ ਹੈ।
  • ਆਂਵਲੇ ਨਾਲ ਵੱਖ – ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਜਿਵੇਂ ਮੁਰੱਬਾ, ਚਟਨੀ ਅਤੇ ਆਚਾਰ ਆਦਿ।
  • ਇਹ ਰੋਗਰੋਕੂ ਪ੍ਰਣਾਲੀ ਨੂੰ ਵਧਾਉਣ ਵਾਲਾ ਪਾਚਨ ਵਿਚ ਮਦਦ ਕਰਨ ਅਤੇ ਸਕਿਨ ਲਈ ਫਾਇਦੇਮੰਦ ਅਤੇ ਪੁਰਾਣੀਆਂ ਬੀਮਾਰੀਆਂ ਤੋਂ ਬਚਾਉਣ ਲਈ ਉਪਯੋਗੀ ਮੰਨਿਆ ਜਾਂਦਾ ਹੈ।
  • ਚਰਕ ਸੰਹਿਤਾ ਵਿਚ ਉਮਰ ਵਧਾਉਣ, ਬੁਖਾਰ ਘੱਟ ਕਰਨ, ਖਾਸੀ ਠੀਕ ਕਰਨ ਅਤੇ ਕੁਸ਼ਟ ਰੋਗ ਦਾ ਨਾਸ਼ ਕਰਨ ਵਾਲੀ ਦਵਾਈ ਵਜੋਂ ਆਂਵਲੇ ਦਾ ਵਰਨਣ ਮਿਲਦਾ ਹੈ।
  • ਸੁਸ਼ਰਤ ਸੰਹਿਤਾ ਵਿਚ ਆਂਵਲੇ ਦੀ ਦਵਾਈ ਗੁਣਾਂ ਬਾਰੇ ਦੱਸਿਆ ਗਿਆ ਹੈ। ਆਂਵਲਾ ਉਹ ਦਵਾਈ ਹੈ ਜੋ ਸਰੀਰ ਦੇ ਦੋਸ਼ ਨੂੰ ਮਲ ਰਾਹੀਂ ਬਾਹਰ ਕੱਢਣ ਵਿਚ ਮਦਦ ਕਰਦਾ ਹੈ।
  • ਪਾਚਨ ਸਬੰਧਤ ਰੋਗਾਂ ਅਤੇ ਪੀਲੀਆ ਲਈ ਆਂਵਲੇ ਦੀ ਵਰਤੋਂ ਕੀਤੀ ਜਾਂਦੀ ਹੈ।
  • ਆਂਵਲਾ ਖੂਨ ਨੂੰ ਸਾਫ ਕਰਦਾ ਹੈ, ਦਸਤ, ਸ਼ੂਗਰ, ਜਲਨ ਦੀ ਪ੍ਰੇਸ਼ਾਨੀ ਵਿਚ ਲਾਭ ਪਹੁੰਚਾਉਂਦਾ ਹੈ।
  • ਇਹ ਜਾਂਡਿਸ, ਹਾਈਪਰ, ਐਸੀਡਿਟੀ, ਅਨੀਮੀਆ, ਵਾਤ – ਪਿੱਤ ਨਾਲ – ਨਾਲ ਬਵਾਸੀਰ ਜਾਂ ਹੈਮੋਰਾਇਡ ਵਿਚ ਵੀ ਫਾਇਦੇਮੰਦ ਹੁੰਦਾ ਹੈ।
  • ਇਹ ਮਲ ਤਿਆਗ ਕਰਨ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਂਦਾ ਹੈ।
  • ਇਹ ਸਾਹਾਂ ਦੀ ਬੀਮਾਰੀ, ਖ਼ਾਸੀ ਅਤੇ ਕਫ ਸਬੰਧੀ ਰੋਗਾਂ ਤੋਂ ਰਾਹਤ ਦਿਵਾਉਣ ਵਿਚ ਮਦਦ ਕਰਦਾ ਹੈ।

ਸਿਹਤ ਸੰਬੰਧਤ ਹੋਰ ਵੀ ਜਾਣਕਾਰੀ ਲਈ 👉 CLICK ਕਰੋ।

  • ਆਂਵਲਾ ਅੱਖਾਂ ਦੀ ਰੋਸ਼ਨੀ ਨੂੰ ਵੀ ਬਿਹਤਰ ਕਰਦਾ ਹੈ।
  • ਇਹ ਗਠੀਆ ਵਿਚ ਵੀ ਲਾਭ ਪਹੁੰਚਾਉਂਦਾ ਹੈ।
  • ਆਂਵਲਾ ਸਰੀਰ ਦੇ ਪਿੱਤ, ਵਾਤ ਅਤੇ ਕਫ ਨੂੰ ਸੰਤੁਲਿਤ ਕਰਨ ਵਿਚ ਮਦਦ ਕਰਦਾ ਹੈ।
  • ਆਂਵਲਾ ਇਕ ਦਰਦ ਨਿਵਾਰਕ ਦਵਾਈ ਵਜੋਂ ਵੀ ਕੰਮ ਕਰਦਾ ਹੈ।
  • ਆਂਵਲਾ ਡਾਇਬਟੀਜ਼ ਵਿਚ ਵੀ ਕਾਫੀ ਲਾਭਕਾਰੀ ਮੰਨਿਆ ਜਾਂਦਾ ਹੈ।
  • ਜਿਨ੍ਹਾਂ ਲੋਕਾਂ ਨੂੰ ਹਾਈ ਕੋਲੈਸਟ੍ਰਾਲ ਦੀ ਸਮੱਸਿਆ ਹੈ, ਉਨ੍ਹਾਂ ਲਈ ਵੀ ਆਂਵਲਾ ਬਿਹਤਰੀਨ ਦਵਾਈ ਹੈ।
  • ਆਂਵਲਾ ਖੂਨ ਸਾਫ ਕਰਨ ਦਾ ਕੰਮ ਵੀ ਕਰਦਾ ਹੈ।
  • ਇਸ ਨਸਾਂ ਨੂੰ ਮਜ਼ਬੂਤੀ ਦਿੰਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਸੁੰਗੜਨ ਨਹੀਂ ਦਿੰਦਾ।
  • ਆਂਵਲੇ ਵਿਚ ਕਈ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਬਾਡੀ ਨੂੰ ਡਿਟਾਕਸੀਫਾਈ ਕਰਦੇ ਹਨ। ਬਾਡੀ ਨੂੰ ਡਿਟਾਕਸੀਫਾਈ ਕਰਨ ਵਿਚ ਆਂਵਲੇ ਦਾ ਮੁਰੱਬਾ ਵੀ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਕਿਵੇਂ ਵਰਤ ਸਕਦੇ ਹਨ ਆਂਵਲੇ ਨੂੰ ?

ਖੁਜਲੀ ਤੋਂ ਰਾਹਤ ਲਈ :

ਆਂਵਲੇ ਦੀ ਗੁਠਲੀ ਨੂੰ ਸਾੜ ਕੇ ਭਸਮ ਬਣਾ ਲਓ। ਇਸ ਵਿਚ ਨਾਰੀਅਲ ਤੇਲ ਮਿਲਾ ਲਓ। ਇਸ ਨੂੰ ਗਿੱਲੀ ਜਾਂ ਸੁੱਕੀ ਕਿਸੇ ਵੀ ਤਰ੍ਹਾਂ ਦੀ ਖੁਜਲੀ ਤੇ ਲਾਉਣ ਨਾਲ ਲਾਭ ਹੁੰਦਾ ਹੈ।

ਪੀਲੀਆ ਹੋਣ ਤੇ ਆਂਵਲੇ ਦੀ ਵਰਤੋਂ :

  • ਪੀਲੀਆ ਹੋਣ ਤੇ ਸਕਿਨ ਦਾ ਰੋਗ ਪੀਲਾ ਹੋ ਜਾਂਦਾ ਹੈ। ਆਂਵਲੇ ਦੀ ਚਟਨੀ ਬਣਾ ਕੇ ਉਸ ਵਿਚ ਸ਼ਹਿਦ ਮਿਲਾ ਲਓ। ਇਸ ਦੀ ਵਰਤੋਂ ਕਰਨ ਨਾਲ ਲਿਵਰ ਵਿਕਾਰ ਅਤੇ ਪੀਲੀਆ ਵਿਚ ਲਾਭ ਹੁੰਦਾ ਹੈ।

ਇਮਿਊਨਿਟੀ ਵਧਾਉਣ ਲਈ ਆਂਵਲੇ ਦੀ ਵਰਤੋਂ :

ਆਂਵਲੇ ਵਿਚ ਵਿਟਾਮਿਨ ਸੀ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਇਮਿਊਨਿਟੀ ਵਧਾਉਣ ਦਾ ਕੰਮ ਕਰਦਾ ਹੈ। ਜੋ ਲੋਕ ਰੋਜ਼ਾਨਾ ਆਂਵਲਾ ਅਤੇ ਆਂਵਲਾ ਜੂਸ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੀ ਇਮਿਊਨਿਟੀ ਆਮ ਲੋਕਾਂ ਤੋਂ ਕਾਫੀ ਬਿਹਤਰ ਹੁੰਦੀ ਹੈ।

Loading Likes...

Leave a Reply

Your email address will not be published. Required fields are marked *