ਆਲੂ ਖਾਣ ਵਿੱਚ ਕਿੰਨਾ ‘ਕੁ ਉਪਯੋਗੀ :
ਅਕਸਰ ਅਸੀਂ ਦੇਖਦੇ ਹਾਂ ਤੇ ਅਸੀਂ ਕਰਦੇ ਵੀ ਹਾਂ ਕਿ ਆਲੂ ਦੇ ਛਿਲਕੇ ਅਸੀਂ ਸੁੱਟ ਦਿੰਦੇ ਹਾਂ। ਆਲੂ ਦੇ ਛਿਲਕੇ ਵਿਚ ਫਾਈਬਰ ਵੀ ਹੁੰਦਾ ਹੈ ਤੇ ਕਾਰਬੋਹਾਈਡਰੇਟ ਵੀ ਹੁੰਦਾ ਹੈ। ਆਲੂ ਨੂੰ ਛਿਲਕਿਆਂ ਸਮੇਤ ਵਰਤਣਾ ਚਾਹੀਦਾ ਹੈ।
ਜੇ ਅਸੀਂ 100 ਗ੍ਰਾਮ ਆਲੂ ਖਾਂਦੇ ਹਾਂ ਤੇ ਇਸ ਵਿਚ 100 ਗ੍ਰਾਮ ਕੈਲੋਰੀ ਹੁੰਦੀ ਹੈ। ਇਸ ਵਾਸਤੇ ਆਲੂ ਨੂੰ ਭਾਰ ਵਧਾਉਣ ਦੇ ਲਈ ਵਰਤਿਆ ਜਾਂਦਾ ਹੈ।ਕਾਰਬੋਹਾਈਡਰੇਟ 22 ਗ੍ਰਾਮ ਅਤੇ ਫੈਟ ਨਾ ਮਾਤਰ ਹੀ ਹੁੰਦਾ ਹੈ। ਪ੍ਰੋਟੀਨ 2 ਗ੍ਰਾਮ ਫਾਈਬਰ 2.2 ਗ੍ਰਾਮ ਹੁੰਦੀ ਹੈ ਪਰ ਜੇ ਅਸੀਂ ਆਲੂ ਛਿਲਕੇ ਸਮੇਤ ਖਾਂਦੇ ਹਾਂ ਤਾਂ।
ਆਲੂ ਵਿਚ ਵਿਟਾਮਿਨ ਸੀ ਅਤੇ ਫਾਈਬਰ ਹੁੰਦਾ ਹੈ।
ਫੋਲਿਕ ਐਸਿਡ ਵੀ ਹੁੰਦਾ ਹੈ।
ਮਿਨਰਲ ਵੀ ਸਾਰੇ ਮਿਲਦੇ ਨੇ।
ਆਲੂ ਸ਼ੂਗਰ ਵਾਸਤੇ ਨੁਕਸਾਨਦਾਇਕ ਹੁੰਦਾ ਹੈਂ। ਜੇ ਕਿਸੇ ਨੂੰ ਵੀ ਸ਼ੂਗਰ ਸੀ ਬਿਮਾਰੀ ਹੋਵੇ ਤਾਂ ਉਸਨੂੰ ਆਲੂ ਘੱਟ ਖਾਣੇ ਚਾਹੀਦੇ ਨੇ।
ਜੇ ਅਸੀਂ ਕਿਸੇ ਹੋਰ ਸਬਜ਼ੀ ਵਿਚ ਆਲੂ ਮਿਲਾ ਲੈਂਦੇ ਹਾਂ ਤਾਂ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ।
ਭਾਰ ਘਟਾਉਣ ਹੈ ਤਾਂ ਆਲੂ ਤੋਂ ਪਰਹੇਜ਼ ਬਹੁਤ ਜ਼ਰੂਰੀ ਹੈ।
ਸੱਕਰਵੀ ਰੋਗ ਤੋਂ ਬਚਾਉਂਦਾ ਹੈ।
ਗਠੀਏ ਦੀ ਬਿਮਾਰੀ ਨੂੰ ਵੀ ਰੋਕਣ ਵਿਚ ਬਹੁਤ ਮਦਦ ਕਰਦਾ ਹੈ।