ਨਰਸਿੰਗ ਦੇ ਕਿੱਤੇ ਵਿਚ ਭਵਿੱਖ/ Career Options in Nursing

ਨਰਸਿੰਗ ਦੇ ਕਿੱਤੇ ਵਿਚ ਭਵਿੱਖ/ Career Options in Nursing – ਨਰਸਿੰਗ – ਇੱਕ ਕਿੱਤਾ ਵੀ ਤੇ ਸਮਾਜ ਸੇਵਾ ਵੀ

ਜੋ ਕੋਈ ਆਪਣੀ ਨੌਕਰੀ ਵੀ ਕਰਨਾ ਚਾਹੁੰਦਾ ਹੈ ਤੇ ਨਾਲ ਨਾਲ ਸਮਾਜ ਸੇਵਾ ਵੀ, ਉਸ ਲਈ ਨਰਸਿੰਗ ਸੱਭ ਤੋਂ ਵਧੀਆ ਵਿਕਲਪ ਹੁੰਦਾ ਹੈ।

ਸਮਾਜ ਸੇਵਾ ਨਾਲ ਜੁੜਿਆ ਇਹ ਇਕ ਮਹੱਤਵਪੂਰਨ ਕਿੱਤਾ ਹੈ।  ਇਹ ਭਾਰਤ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਵਿਚ ਵੀ ਬਹੁਤ ਵਧੀਆ ਮੰਨਿਆ ਜਾਣ ਵਾਲਾ ਕਿੱਤਾ ਹੈ। ਇਸੇ ਵਾਸਤੇ ਇਸ ਵਿਚ ਮਿਹਨਤਾਨਾ ਵੀ ਕਾਫੀ ਵਧੀਆ ਹੁੰਦਾ ਹੈਂ।

ਪ੍ਰਾਈਵੇਟ ਅਦਾਰੇ ਵਿਚ ਬੀ.ਐੱਸ.ਸੀ. ਦੀ ਪੜ੍ਹਾਈ ਦਾ 40000 ਤੋਂ 180000 ਤੱਕ ਅਤੇ ਜੀ.ਐਨ.ਐੱਮ. ਦੀ ਪੜ੍ਹਾਈ 45000 ਤੋਂ 140000 ਤੱਕ ਦਾ ਸਲਾਨਾ ਖਰਚਾ ਹੋ ਸਕਦਾ ਹੈ। ਜੇ ਸਰਕਾਰੀ ਕਾਲਜ ਤੋਂ ਕੀਤੀ ਜਾਵੇ ਤਾਂ ਖਰਚਾ ਕਾਫੀ ਘੱਟ ਹੁੰਦਾ ਹੈ।

ਇੰਟਰਨੈਸ਼ਨਲ ਨਰਸਿੰਗ ਸਰਟੀਫਿਕੇਟ ਪ੍ਰਾਪਤ ਕਰ ਲੈਣ ਮਗਰੋਂ ਨਰਸਾਂ ਆਪਣੀਆਂ ਸੇਵਾਵਾਂ ਵਿਦੇਸ਼ਾਂ ਵਿਚ ਵੀ ਦੇ ਸਕਦੀਆਂ ਨੇ।

ਸ਼ੁਰੂਆਤ ਵਿਚ 8000 ਤੋਂ 15000 ਤੱਕ ਹਰ ਮਹੀਨੇ ਤਨਖਾਹ ਮਿਲ ਸਕਦੀ ਹੈ। ਜਿਸ ਤਰ੍ਹਾਂ ਕੰਮ ਵਿਚ ਮੁਹਾਰਤ ਹਾਸਲ ਹੁੰਦੀ ਹੈ ਤਨਖਾਹ ਵੀ ਵਧਦੀ ਜਾਂਦੀ ਹੈ। ਵਿਦੇਸ਼ਾਂ ਵਿਚ ਜਿਆਦਾ ਮਿਲ ਸਕਦੀ ਹੈ।

ਕਿਹੜੇ ਕੋਰਸ ਦੀ ਜ਼ਰੂਰਤ :

ਜੇ ਨਰਸਿੰਗ ਵਿਚ ਜਾਣਾ ਚਾਹੁੰਦੇ ਹੋ ਤਾਂ ਦਸਵੀਂ ਦੀ ਜਮਾਤ ਤੋਂ ਬਾਅਦ ਏ.ਐਨ.ਐਮ. ਕੋਰਸ ਵਿਚ ਜਾਣਾ ਬਹੁਤ ਬੇਹਤਰ ਹੁੰਦਾ ਹੈ। ਨਹੀਂ ਤਾਂ ਫਿਰ 10+2 ਤੋਂ ਬਾਅਦ ਬੀ.ਐੱਸ.ਸੀ. ਜਾਂ ਜੀ.ਐਨ.ਐੱਮ. ਦਾ ਕੋਰਸ ਬੇਹਤਰ ਹੁੰਦਾ ਹੈ ।

ਹਰ ਤਰ੍ਹਾਂ ਦੇ ਸ਼ਰੀਰਕ ਅਤੇ ਮਾਨਸਿਕ ਰੋਗੀਆਂ ਦੀ ਦੇਖਭਾਲ ਕਰਨ ਨੂੰ ਹੀ ਨਰਸਿੰਗ ਕਿਹਾ ਜਾਂਦਾ ਹੈ।

ਨਰਸਾਂ ਦਾ ਕੰਮ ਡਾਕਟਰ ਦਵਾਰਾ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਸਮੇਂ ਸਿਰ ਮਰੀਜ ਨੂੰ ਦੇਣਾ ਹੈ ਅਤੇ ਆਪਰੇਸ਼ਨ ਥੀਏਟਰ ਵਿਚ ਡਾਕਟਰ ਦੀ ਮਦਦ ਕਰਨਾ।

ਇਸ ਪੇਸ਼ੇ ਵਿਚ ਜ਼ਿਆਦਾਤਰ ਔਰਤਾਂ ਹੀ ਆਉਂਦੀਆਂ ਨੇ ਪਰ ਹੁਣ ਪੁਰਸ਼ ਵੀ ਇਸ ਵਿਚ ਦਿਲਚਸਪੀ ਲੈਣ ਲੱਗ ਪਏ ਨੇ।

ਜਨਰਲ ਨਰਸ : ਇਹ ਉਹ ਨਰਸਾਂ ਹੁੰਦੀਆਂ ਨੇ ਜੋ ਹਸਪਤਾਲਾਂ ਵਿਚ, ਨਰਸਿੰਗ ਹੋਮ ਅਤੇ ਹੋਰ ਮੈਡੀਕਲ ਸੰਸਥਾਵਾਂ ਵਿੱਚ ਕੰਮ ਕਰਦੀਆਂ ਨੇ ਤੇ ਡਾਕਟਰ ਦੀ ਮਦਦ ਅਤੇ ਮਰੀਜ਼ ਦੀ ਸੰਭਾਲ ਕਰਦਿਆਂ ਨੇ।

ਮਿਡ ਵਾਈਫ :

ਇਹ ਨਰਸਾਂ ਗਰਭਵਤੀ ਔਰਤਾਂ ਦੀ ਦੇਖਭਾਲ ਕਰਦੀਆਂ ਨੇ ਤੇ ਜਣੇਪੇ ਸਮੇ ਡਾਕਟਰ ਦੀ ਮਦਦ ਕਰਦੀਆਂ ਨੇ।

ਸਿਹਤ ਸੇਵਿਕਾ :

ਇਹਨਾਂ ਦਾ ਕੰਮ ਪੇਂਡੂ ਖੇਤਰ ਵਿਚ ਸਿਹਤ ਸੇਵਾਵਾਂ ਪ੍ਰਦਾਨ ਕਰਦੀਆਂ ਨੇ।

ਮੇਰੀ ਰਾਇ ਤਾਂ ਇਹੀ ਹੈ ਕਿ ਜੇ ਕਿਸੇ ਕਿੱਤੇ ਦੇ ਨਾਲ – ਨਾਲ ਸਮਾਜ ਸੇਵਾ ਵੀ ਕਰਨੀ ਹੈ ਤਾਂ ਨਰਸਿੰਗ ਸੱਭ ਤੋਂ ਵਧੀਆ ਕਿੱਤਾ ਹੈ।

Loading Likes...

Leave a Reply

Your email address will not be published. Required fields are marked *