ਫੰਕਸ਼ਨਲ ਪੰਜਾਬੀ ਦੇ ਖੇਤਰ/ Areas of Functional Punjabi

ਫੰਕਸ਼ਨਲ ਪੰਜਾਬੀ ਦੇ ਖੇਤਰ/ Areas of Functional Punjabi

ਪੰਜਾਬੀ ਇਕ ਸਿਰਮੌਰ ਬੋਲੀ :

ਪੰਜਾਬੀ, ਦੁਨੀਆ ਦੀਆਂ ਸਿਰਮੌਰ ਬੋਲੀਆਂ ਵਿਚੋਂ ਇਕ ਹੈ। ਪੰਜਾਬੀ ‘ਸੁਰ’ ਕਰਕੇ ਸੰਸਾਰ ਵਿਚ ‘ਦਸਵੀਂ ਸੰਪੂਰਨ ਭਾਸ਼ਾ ਵਜੋਂ ਜਾਣੀ ਜਾਂਦੀ ਹੈ। ਪੰਜਾਬੀ, ਭਾਰਤ ਦੀਆਂ 22 ਸੰਵਿਧਾਨਕ ਮਾਨਤਾ ਪ੍ਰਾਪਤ ਭਾਸ਼ਾਵਾਂ ਵਿਚ ਇਕ ਹੈ।

ਪੰਜਾਬੀ ਵਿਚ ਰੋਜ਼ਗਾਰ ਦੇ ਬਹੁਤ ਰਾਹ ਖੁੱਲ੍ਹਦੇ ਹਨ ਪਰ ਸੱਭ ਤੋਂ ਪਹਿਲਾਂ ‘ਪੰਜਾਬੀ ਵਿਚ ਸਿੱਖਿਆ ਬਾਰੇ ਜਾਣਦੇ ਹਾਂ

ਦਸਵੀਂ ਤੱਕ ਪੰਜਾਬੀ ਲਾਜ਼ਮੀ :

ਪੰਜਾਬ ਵਿਚ ਸਰਕਾਰੀ ਨੌਕਰੀ ਵਿਚ ਅਪਲਾਈ ਕਰਨ ਤੋਂ ਪਹਿਲਾਂ ‘ਦਸਵੀਂ ਤੱਕ ਪੰਜਾਬੀ ਦੀ ਪੜ੍ਹਾਈ ਦਾ ਸਾਬੂਤ ਦੇਣਾ ਲਾਜ਼ਮੀ ਹੈ ਜੋਕਿ ਹੋਣਾ ਵੀ ਬਹੁਤ ਜ਼ਰੂਰੀ ਚਾਹੀਦਾ ਹੈ।

ਪੰਜਾਬੀ ਦੇ ਚਾਰ ਵਰਗ :

ਪੰਜਾਬ ਵਿਚ ਪੰਜਾਬੀ ਨੂੰ ‘ਚਾਰ ਵਰਗਾਂ ਵਿਚ ਵੰਡ ਕੇ ਪੜ੍ਹਾਇਆ ਜਾਂਦਾ ਹੈ। ਇਹ ਹਨ :-

1) ਮੁੱਢਲੀ ਪੰਜਾਬੀ,

2)ਲਾਜ਼ਮੀ ਪੰਜਾਬੀ,

3) ਚੋਣਵੀਂ ਪੰਜਾਬੀ ਅਤੇ

4) ਪ੍ਰਕਾਰਜੀ ਪੰਜਾਬੀ ਜਾਂ ਫੰਕਸ਼ਨਲ ਪੰਜਾਬੀ।

ਅੱਜ ਅਸੀਂ ਗੱਲ ਕਰਾਂਗੇ ਪ੍ਰਕਾਰਜੀ ਪੰਜਾਬੀ ਭਾਵ ‘ਫੰਕਸ਼ਨਲ ਪੰਜਾਬੀ’ ਬਾਰੇ।

ਪ੍ਰਕਾਰਜੀ ਪੰਜਾਬੀ ਜਾਂ ਫੰਕਸ਼ਨਲ ਪੰਜਾਬੀ ਵਿਸ਼ੇ ਤੋਂ ਨਾ – ਵਾਕਿਫ਼ ਹੋਣਗੇ ਪਰ ਇਹ ਵਿਸ਼ਾ ਬਹੁਤ ਅਹਿਮ ਹੁੰਦੀਂ ਜਾ ਰਹੀ ਹੈ।

ਇਹ ਸੁਭਾਵਿਕ ਗੱਲ ਹੈ ਕਿ ਬਹੁਤੇ ਪ੍ਰਕਾਰਜੀ ਪੰਜਾਬੀ ਜਾਂ ਫੰਕਸ਼ਨਲ ਪੰਜਾਬੀ ਵਿਸ਼ੇ ਤੋਂ ਨਾ – ਵਾਕਿਫ਼ ਹੋਣਗੇ ਪਰ ਇਹ ਵਿਸ਼ਾ ਬਹੁਤ ਅਹਿਮ ਹੈ।

ਅਸਾਨ ਭਾਸ਼ਾ ਵਿਚ ਜੇ ਸਮਝੀਏ ਤਾਂ ਪ੍ਰਕਾਰਜੀ ਪੰਜਾਬੀ ਜਾਂ ਵੋਕੇਸ਼ਨਲ ਪੰਜਾਬੀ ਜਾਂ ‘ਫੰਕਸ਼ਨਲ ਪੰਜਾਬੀ’ ਇਕ ਅਜਿਹਾ ਵਿਸ਼ਾ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਕਿੱਤਾਮੁਖੀ ਖੇਤਰ ਵਿਚ ਕੱਮ ਕਰਨ ਲਈ ਪੰਜਾਬੀ ਵਿਚ ਭਾਸ਼ਾਈ ਮੁਹਾਰਤ ਦੇ ਯੋਗ ਬਣਾਇਆ ਜਾਂਦਾ ਹੈ।

ਇਸ ਨਾਲ ਨੌਜਵਾਨਾਂ ਦਾਜ ਭਾਸ਼ਾਈ ਪਕੜ ਵੱਧਦੀ ਹੈ। ਉਨ੍ਹਾਂ ਵਿਚ ਪੰਜਾਬੀ ਨੂੰ ਸੁਣਨ, ਬੋਲਣ, ਪੜ੍ਹਨ ਅਤੇ ਲਿਖਣ ਭਾਵ ਭਾਸ਼ਾ ਦੇ ਚਾਰੇ ਖੇਤਰਾਂ ਵਿਚ ਯੋਗ ਹੋਣ ਦੇ ਤਰੀਕੇ ਸਮਝਾਏ ਜਾਂਦੇ ਹਨ।

ਫੰਕਸ਼ਨਲ ਪੰਜਾਬੀ ਦੇ ਵਿਸ਼ੇਸ਼ ਨੁਕਤੇ :

1) ਪੰਜਾਬੀ ਭਾਸ਼ਾ ਦੀ ਸੰਰਚਨਾ ਬਾਰੇ

2) ਪੰਜਾਬੀ ਉਚਾਰਨ ਅਤੇ ਗੁਰਮੁਖੀ ਲਿਪੀ ਬਾਰੇ

3) ਉਚਾਰਨ ਅੰਗਾਂ ਦੀ ਬਣਤਰ ਅਤੇ ਕਾਰਜ, ਧੁੰਨੀਆਂ ਦਾ ਵਰਗੀਕਰਨ।

4) ਪੰਜਾਬੀ ਸਵਰ, ਵਿਅੰਜਨ, ਸੁਰਾਂ ਦੇ ਉਚਾਰਨ ਅਤੇ ਵਰਤੋਂ ਦੇ ਨੇਮ ਬਾਰੇ।

5) ਅੰਤਰਰਾਸ਼ਟਰੀ ਧੁੰਨੀ ਲਿਪੀ (International phonetic script), ਗੁਰਮੁਖੀ ਆਰਥੋਗਰਾਫ਼ੀ (Gurmukhi Orthography) ਦੇ ਮੁੱਖ ਤੱਤ ਅਤੇ ਨਿਯਮ।

6) ਕੰਪਿਊਟਰ ਦੀ ਚੋਖੀ ਵਰਤੋਂ ਦਾ ਤਰੀਕਾ।

7) ਸੰਚਾਰ, ਜਨ ਸੰਚਾਰ ਅਤੇ ਪ੍ਰਸਾਰਣ ਦੇ ਨਿਯਮਾਂ ਬਾਰੇ।

8) ਸੰਚਾਰ ਦੇ ਸਾਧਨ ਰੇਡੀਓ ਅਤੇ ਟੈਲੀਵਿਜ਼ਨ ਨਾਲ਼ ਜੋੜਨ ਬਾਰੇ

9) ਰੇਡੀਓ ਅਤੇ ਟੀ. ਵੀ. ਆਦਿ ਸ਼ਟੇਸ਼ਨਾਂ ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰਨੀ ਅਤੇ ਆਵਾਜ਼ ਦੀ ਸਿਖਲਾਈ ਦੇਣਣਾ।

10) ਵਿਹਾਰਕ ਜੀਵਨ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਜਿਵੇਂ:
ਬੈੰਕ, ਡਾਕਖਾਨਾ, ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਤੇ ਪੁੱਛਗਿੱਛ ਕਰਨ, ਸੀਟ ਬੁੱਕ ਕਰਵਾਉਣੀ, ਹੋਟਲ ਜਾਂ ਰੈਸਟੋਰੈਂਟ ਵਿਚ ਖਾਣੇ ਲਈ ਆਦੇਸ਼ ਅਤੇ ਕਮਰਾ ਬੁੱਕ ਕਰਵਾਉਣਾ ਆਦਿ।

ਇਸ ਤੋਂ ਸਿੱਧ ਹੁੰਦਾ ਹੈ ਕਿ ਫੰਕਸ਼ਨਲ ਪੰਜਾਬੀ ਪੜ੍ਹਨ ਵਾਲਾ ਪੰਜਾਬੀ ਵਿਸ਼ੇ ਵਿਚ ਹਰ ਤਰ੍ਹਾਂ ਦੀ ਮੁਹਾਤਰ ਹਾਸਲ ਕਰਦਾ ਹੈ।

ਫੰਕਸ਼ਨਲ ਪੰਜਾਬੀ/ Functional Punjabi ਪੜ੍ਹਨ ਨਾਲ ਕਿਸ ਖੇਤਰ ਵਿਚ ਜਾ ਸਕਦੇ ਹਨ ?

ਪੰਜਾਬੀ ਪ੍ਰਕਾਰਜੀ ਜਾਂ ਫੰਕਸ਼ਨਲ ਜਾਂ ਵੋਕੇਸ਼ਨਲ ਦਾ ਵਿਸ਼ਾ ਪੜ੍ਹਨ ਵਾਲੇ ਨੌਜਵਾਨ ਕੁੜੀਆਂ – ਮੁੰਡੇ ਮੀਡੀਆ ਦੇ ਖੇਤਰ ਵੱਲ ਵੱਡੀਆਂ ਪੁਲਾਂਘਾਂ ਪੁੱਟਣ ਦੇ ਯੋਗ ਹੋ ਜਾਂਦੇ ਹਨ।

ਵਿਦਿਆਰਥੀ ਇਸ ਵਿਸ਼ੇ ਨੂੰ ਪੜ੍ਹਦੇ ਹੋਏ ਬਤੌਰ ਪੱਤਰਕਾਰ, ਰੇਡੀਓ ਜੌਕੀ, ਲਾਈਵ ਪ੍ਰਫਾਰਮਰ, ਐਂਕਰ, ਅਭਿਨੈਕਾਰ ਅਤੇ ਸਕਰਿਪਟ ਲੇਖਕ ਆਦਿ ਦੇ ਕਾਰਜ ਕਰਨ ਲੱਗ ਜਾਂਦੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਵਿਚ ਕੰਪਿਊਟਰ ਦੇ ਖੇਤਰ ਵਿਚ ਵੈਬ – ਡਿਵੈਲਪਰ, ਵੈੱਬ ਡਿਜ਼ਾਈਨਰ ਪੰਜਾਬੀ ਵਰਡ ਪ੍ਰੋਸੈਸਿੰਗ : ਸਿਸਟਮ ਖੋਲ੍ਹਣਾ, ਸਿਸਟਮ ਦੀ ਚੋਣ ਅਤੇ ਗੁਰਮੁਖੀ ਲਿਪੀਆਂ ਦੀ ਵਰਤੋਂ ਜਿਵੇਂ ਅੰਮ੍ਰਿਤ ਲਿਪੀ, ਗੁਰਬਾਣੀ ਲਿਪੀ ਅਤੇ ਡਾਇਰੈਕਟਰੀ ਬਣਾਉਣੀ ਆਦਿ ਦੀ ਮੁਹਾਰਤ ਦਿੱਤੀ ਜਾਂਦੀ ਹੈ।

ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਸਰਕਾਰੀ / ਅਰਧ ਸਰਕਾਰੀ ਦਫ਼ਤਰਾਂ ਵਿਚ ਹੁੰਦੇ ਕੰਮਾਂ ਦੀ ਵਾਕਫ਼ੀਅਤ ਕਰਵਾਈ ਜਾਂਦੀ ਹੈ।

ਇਸ ਤੋਂ ਇਲਾਵਾ ਪੰਜਾਬੀ ਪ੍ਰਕਾਰਜੀ ਵਾਲੇ ਵਿਦਿਆਰਥੀਆਂ ਨੂੰ ਐਡਵਰਟਾਈਜ਼ਮੈਂਟ ਦੇ ਖੇਤਰ ਨਾਲ ਜੋੜਿਆ ਜਾਂਦਾ ਹੈ।

ਜਾਂ ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ  ਪ੍ਰਕਾਰਜੀ / ਫੰਕਸ਼ਨਲ / ਵੋਕੇਸ਼ਨਲ ਪੰਜਾਬੀ ਵਿਚ ਮੁਹਾਰਤ ਹਾਸਲ ਕਰ ਲੈਂਦੇ ਹੋ ਤਾਂ ਤੁਸੀਂ ਮੀਡੀਆਈ, ਦਫ਼ਤਰੀ, ਅਧਿਆਪਨ, ਆਨ – ਲਾਈਨ ਕੰਪਿਊਟਰ ਦੇ ਖੇਤਰ ਵਿਚ ਅਤੇ ਆਪਣੇ ਸੁਤੰਤਰ ਅਨੇਕਾਂ ਕੰਮਾਂ ਆਦਿ ਵਿਚ ਵਧੀਆ ਕਮਾਈ ਅਤੇ ਨਾਂ ਕਮਾਉਣ ਦੇ ਹੱਕਦਾਰ ਹੋ ਜਾਂਦੇ ਹੋ।

👉ਪੰਜਾਬੀ ਭਾਸ਼ਾ ਸਿੱਖਾਂ ਲਈ ਤੁਸੀਂ ਇੱਥੇ ਜਾ ਸਕਦੇ ਹੋ।👈

ਸਾਰ :

ਪੰਜਾਬੀ ਦੇ ਕਿੱਤਾਮੁਖੀ ਵਿਸ਼ੇ ਫਕਸ਼ਨਲ / ਪ੍ਰਕਾਰਜੀ ਪੰਜਾਬੀ ਦੀ ਚੋਣ ਕਰਨੀ : ਸੁਨਹਿਰੀ ਭਵਿੱਖ ਵੱਲ ਤੁਰਨ ਦੇ ਤੁੱਲ ਹੈ। ਇਸ ਵਿਸ਼ੇ ਨੂੰ ਯੂਨੀਵਰਸਿਟੀਆਂ, ਕਾਲਜਾਂ ਦੇ ਨਾਲ – ਨਾਲ ਸਕੂਲੀ ਪੜ੍ਹਾਈ ਦਾ ਹਿੱਸਾ ਵੀ ਬਣਾਇਆ ਜਾਣਾ ਚਾਹੀਦਾ ਹੈ

 

Loading Likes...

Leave a Reply

Your email address will not be published. Required fields are marked *