ਆਰਟਸ ਸਟ੍ਰੀਮ ਅਤੇ ਭਵਿੱਖ/ Arts Stream and Career
ਆਰਟਸ ਸਟ੍ਰੀਮ ਵਿਚ ਵਿਸ਼ੇ ਦੀ ਚੋਣ ਵਾਸਤੇ ਵਿਦਿਆਰਥੀਆਂ ਦੇ ਕੋਲ ਬਹੁਤ ਸਾਰੇ ਵਿਸ਼ਿਆਂ ਦੇ ਨਾਲ – ਨਾਲ ਕਰੀਅਰ ਵਿਕਲਪ ਹੁੰਦੇ ਹਨ। ਆਰਟਸ ਸਟ੍ਰੀਮ ਅਤੇ ਭਵਿੱਖ/ Arts Stream and Career ਦੀ ਜੇ ਗੱਲ ਕੀਤੀ ਜਾਵੇ ਤਾਂ ਆਰਟਸ ਸਟ੍ਰੀਮ ਦੇ ਤਹਿਤ ਬਹੁਤ ਮਹੱਤਵਪੂਰਨ ਵਿਸ਼ੇ ਅਤੇ ਕਰੀਅਰ ਲਾਈਨਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਸਟ੍ਰੀਮ ਦੇ ਵਿਦਿਆਰਥੀ ਆਪਣੀ ਪ੍ਰਤਿਭਾ ਦੇ ਬਲਬੂਤੇ ਇਕ ਬਹੁਤ ਹੀ ਕਾਮਯਾਬੀ ਹਾਸਲ ਕਰ ਸਕਦਾ ਹੈ।
ਆਰਸਟ ਸਟ੍ਰੀਮ ‘ਚ ਉਚੇਰੀ ਸਿੱਖਿਆ ਦਾ ਸਕੋਪ/ The scope of higher education in the Arst stream :
ਵਿਗਿਆਨ ਅਤੇ ਕਾਮਰਸ ਸਟ੍ਰੀਮ ‘ਚ ਮੁੱਖ ਵਿਸ਼ੇ ਲਗਭਗ ਇਕੋ ਜਿਹੇ ਹੁੰਦੇ ਹਨ ਪਰ ਆਰਟਸ ਸਟ੍ਰੀਮ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਆਰਟਸ ਸਟ੍ਰੀਮ ‘ਚ ਉਚੇਰੀ ਸਿੱਖਿਆ ਲਈ ਬਹੁਤ ਸਾਰੇ ਵਿਕਲਪ ਹਨ।
ਆਰਟਸ ਸਟ੍ਰੀਮ ਦੀ ਚੋਣ ਕਰ ਲੈਂਣ ਤੇ ਇਸ ਦਾ ਮਤਲਬ ਇਹ ਨਹੀਂ ਕਿ ਵਿਦਿਆਰਥੀ ਕਿਸੇ ਹੋਰ ਤਕਨੀਕੀ ਕੋਰਸ ਵਿਚ ਦਾਖਲਾ ਨਹੀਂ ਲੈ ਸਕਦਾ। ਅੰਡਰਗ੍ਰੈਜੂਏਟ ਪੱਧਰ ਤੇ ਆਰਟਸ ਸਟ੍ਰੀਮ ਦੇ ਵਿਦਿਆਰਥੀਆਂ ਲਈ ਤਕਨੀਕੀ ਕੋਰਸ ਵੀ ਉਪਲਬਧ ਕੀਤੇ ਜਾਂਦੇ ਹਨ। ਜਿਸ ਨਾਲ ਵਿਦਿਆਰਥੀ ਭਵਿੱਖ ਵਿਚ ਤਕਨੀਕੀ ਖੇਤਰ ਵਿਚ ਆਪਣਾ ਭਵਿੱਖ ਵੀ ਬਣਾ ਸਕਦਾ ਹੈ।
ਜਿਵੇੰ ਕਿ
ਬੀ. ਸੀ. ਏ./ BCA : – ਬੈਚੁਲਰ ਆਫ਼ ਕੰਪਿਊਟਰ ਐਪਲੀਕੇਸ਼ਨ
ਬੀ.ਆਰਕ – ਬੈਚੁਲਰ ਆਫ਼ ਆਰਕੀਟੈਕਚਰ
ਕਾਨੂੰਨ ਨਾਲ ਸੰਬੰਧਿਤ ਕੋਰਸ :
ਕਾਨੂੰਨੀ ਦਾਅ – ਪੇਚ ਚੰਗੇ ਲੱਗਣ ਵਾਲੇ ਵਿਦਿਆਰਥੀ ਭਵਿੱਖ ਵਿਚ ਕਾਮਯਾਬ ਵਕੀਲ ਬਣਨਾ ਚਾਹੁੰਦੇ ਹਨ ਤਾਂ ਹਾਈ ਸਕੂਲ ਵਿਚ ਆਰਟਸ ਦੀ ਚੋਣ ਕਰਨਾ ਇਕ ਸਹੀ ਵਿਕਲਪ ਹੋਵੇਗਾ। ਆਰਟਸ ਨਾਲ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵਿਦਿਆਰਥੀ ਐੱਲ.ਐੱਲ.ਬੀ./ LLB ਕਰ ਸਕਦਾ ਹੈ। ਆਮ ਤੌਰ ਤੇ ਐੱਲ.ਐੱਲ.ਬੀ./LLB ਦੀ ਯੋਗਤਾ ਬੈਚੁਲਰ ਡਿਗਰੀ ਹੁੰਦੀ ਹੈ। ਅੱਜ ਦੇ ਸਮੇਂ ਵਿਦਿਆਰਥੀ ਲਾਅ ਕਰਨ ‘ਚ 5 ਸਾਲ ਦੇ ਏਕੀਕ੍ਰਿਤ ਪ੍ਰੋਗਰਾਮ/ Integrated program ਵਿਚ ਵੀ ਸ਼ਾਮਲ ਹੋ ਸਕਦਾ ਹੈ।
–BA- LLB- ਬੈਚੁਲਰ ਆਫ਼ ਆਰਟਸ ਅਤੇ ਬੈਚੁਲਰ ਆਫ਼ ਲੈਜਿਸਲੇਟਿਵ ਲਾਅ
BBA – LLB – ਬੈਚੁਲਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਅਤੇ ਬੈਚੁਲਰ ਆਫ਼ ਲੈਜਿਸਲੇਟਿਵ ਲਾਅ
ਮੈਨੇਜਮੈਂਟ ਕੋਰਸ ਦਾ ਵਿਕਲਪ :
ਜੇਕਰ ਕਰੀਅਰ ਸਕੋਪ ਦੀ ਗੱਲ ਕਰੀਏ ਤਾਂ ਮੈਨੇਜਮੈਂਟ ਵਿਸ਼ਾ ਬਹੁਤ ਸਫ਼ਲ ਸਾਬਤ ਹੋਇਆ ਹੈ। ਆਰਟਸ ਸਟ੍ਰੀਮ ਦੇ ਵਿਦਿਆਰਥੀਆਂ ਲਈ 12ਵੀਂ ਪਾਸ ਕਰਨ ਤੋਂ ਬਾਅਦ ਕਈ ਮੈਨੇਜਮੈਂਟ ਕੋਰਸ ਕੀਤੇ ਜਾ ਸਕਦੇ ਹਨ। ਇਸ ਵਿਚ ਗ੍ਰੈਜੂਏਸ਼ਨ ਡਿਗਰੀ ਪੱਧਰ ਤੇ 5 ਸਾਲ ਦਾ ਏਕੀਕ੍ਰਿਤ ਕੋਰਸ/ Integrated program ਅਤੇ ਛੋਟੀ ਮਿਆਦ ਦੇ ਪ੍ਰਮਾਣੀਕਰਣ ਪ੍ਰੋਗਰਾਮ/ Certification Program ਸ਼ਾਮਲ ਹਨ।
ਫੈਸ਼ਨ ਡਿਜ਼ਾਈਨਿੰਗ ਨਾਲ ਸੰਬੰਧਿਤ ਕੋਰਸ :
ਫੈਸ਼ਨ ਡਿਜ਼ਾਈਨਿੰਗ ਆਰਟਸ ਵਿਦਿਆਰਥੀਆਂ ਲਈ ਇਕ ਵਿਸ਼ਾਲ ਕਰੀਅਰ ਡੋਮੇਨ/ Career domain ਹੈ। ਆਰਟਸ ਸਟ੍ਰੀਮ ਦੇ ਵਿਦਿਆਰਥੀਆਂ ਲਈ ਡਿਜ਼ਾਈਨ ਸਟ੍ਰੀਮ ਵਿਚ ਬਹੁਤ ਸਾਰੇ ਕੋਰਸ ਉਪਲਬਧ ਹਨ।
ਡਿਜ਼ਾਈਨ ਵਿਚ ਪੂਰੇ ਸਮੇਂ ਦੇ ਤਿੰਨ ਸਾਲਾਂ ਦੇ ਗ੍ਰੈਜੂਏਸ਼ਨ ਕੋਰਸਾਂ ਤੋਂ ਇਲਾਵਾ ਵਿਦਿਆਰਥੀ ਵੱਖ – ਵੱਖ ਸੰਸਥਾਵਾਂ ਦੁਆਰਾ ਪੇਸ਼ ਕੀਤੇ ਜਾਂਦੇ ਸਰਟੀਫਿਕੇਸ਼ਨ ਅਤੇ ਡਿਪਲੋਮਾ ਕੋਰਸਾਂ ਲਈ ਵੀ ਜਾ ਸਕਦੇ ਹਨ।
ਆਰਟਸ ਸਟ੍ਰੀਮ ਬਾਰੇ ਕੁਝ ਸ਼ੰਕੇ :
ਵਿਸ਼ਾ ਬਹੁਤ ਆਸਾਨ ਹੋਣ ਦੇ ਨਾਲ – ਨਾਲ ਇਸ ਵਿਚ ਕਰੀਅਰ ਦੀ ਗੁੰਜਾਇਸ਼ ਵੀ ਬਹੁਤ ਘੱਟ ਹੈ ਇਸ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਮਨਾਂ ਵਿਚ ਕਈ ਸ਼ੰਕੇ ਹਨ।
ਇਸ ਵਿਸ਼ੇ ਵਿਚ ਵੀ ਵਿਦਿਆਰਥੀਆਂ ਲਈ ਬਹੁਤ ਸਾਰੀਆਂ ਚੁਣੌਤੀਆਂ ਹਨ ਅਤੇ ਆਰਟਸ ਸਟ੍ਰੀਮ ਦੇ ਵਿਦਿਆਰਥੀ UPSC, ਸਿਵਲ ਸੇਵਾਵਾਂ ਵਰਗੀਆਂ ਕੁਝ ਪੇਸ਼ੇਵਰ ਪ੍ਰੀਖਿਆਵਾਂ ਵਿਚ ਸਫਲਤਾ ਪ੍ਰਾਪਤ ਕਰ ਕੇ ਸਮਾਜ ਅਤੇ ਕਰੀਅਰ ਵਿਚ ਉੱਚ ਸਥਾਨ ਪ੍ਰਾਪਤ ਕਰਦੇ ਹਨ।
ਤਹਿਤ ਵਿਦਿਆਰਥੀਆਂ ਨੂੰ ਸਭ ਤੋਂ ਆਕਰਸ਼ਕ ਵਿਸ਼ਿਆਂ ਦੀ ਚੋਣ ਕਰਨ ਦੀ ਆਜ਼ਾਦੀ ਵਿਦਿਆਰਥੀਆਂ ਨੂੰ ਮਿਲਦੀ ਹੈ। ਵਿਦਿਆਰਥੀ ਆਪਣੇ ਵਿਚਾਰ ਅਤੇ ਰੁਚੀ ਅਨੁਸਾਰ ਆਰਟਸ ਸਟ੍ਰੀਮ ਦੇ ਵੱਖ – ਵੱਖ ਕੋਰਸਾਂ ‘ਚ ਸ਼ਾਮਲ ਹੋ ਸਕਦੇ ਹਨ।
ਆਰਟਸ ਸਟ੍ਰੀਮ ਦੇ ਕੁਝ ਪ੍ਰਮੁੱਖ ਖੇਤਰ :
ਮਨੁੱਖਤਾ ਇਕ ਵਿਸ਼ਾਲ ਖੇਤਰ ਹੈ ਜਿਸ ਵਿਚ ‘ਮਨੁੱਖ ਦੀ ਅਵਸਥਾ’/ The state of man ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਵਿਚ ਮਨੁੱਖੀ ਪਿਛੋਕੜ ‘ਚ ਮਨੁੱਖੀ ਵਿਹਾਰ ਸਮਾਜਿਕ – ਸੱਭਿਆਚਾਰਕ ਆਰਥਿਕ ਅਤੇ ਰਾਜਨੀਤਿਕ ਪ੍ਰਣਾਲੀਆਂ ਦੇ ਵਿਕਾਸ ਦੇ ਕਾਰਨਾਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਇਤਿਹਾਸਕ ਪਿਛੋਕੜ ਦਾ ਪਤਾ ਲਗਾਉਣ ਸ਼ਾਮਲ ਹੈ। ਇਸ ਡੋਮੇਨ ਤਹਿਤ ਵੱਖ – ਵੱਖ ਵਿਸ਼ਿਆਂ ਦੀ ਇਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ ਜਿਵੇਂ ਕਿ —
ਇਤਿਹਾਸਕ, ਭਾਸ਼ਾ, ਸਾਹਿਤ, ਕਾਨੂੰਨ, ਫ਼ਿਲਾਸਫ਼ੀ, ਧਰਮ, ਪ੍ਰਦਰਸ਼ਨ ਕਲਾ, ਮਾਨਵ ਵਿਗਿਆਨ, ਸੰਚਾਰ, ਸਮਾਜ ਸ਼ਾਸਤਰ, ਮਨੋਵਿਗਿਆਨ, ਫ਼ਾਈਨ ਆਰਟਸ ਆਦਿ।
ਆਰਟਸ ਸਟ੍ਰੀਮ ‘ਚ ਉੱਚ ਅਧਿਐਨ ਦਾ ਸਕੋਪ :
ਇਸ ਵਿਚ ਹਰ ਇਕ ਵਿਸ਼ਾ ਅਤੇ ਉਪ – ਡੋਮੇਨ ਵਿਸ਼ਾਲ ਹੈ ਅਤੇ ਇਸ ,’ਚ ਵਿਸ਼ਿਆਂ ਅਤੇ ਸੰਕਲਪਾਂ ਦੀ ਅਲੱਗ – ਅਲੱਗ ਸ਼੍ਰੇਣੀ ਨੂੰ ਸ਼ਾਮਲ ਕਰਦਾ ਹੈ।
ਆਰਟਸ ਸਟ੍ਰੀਮ ਦੇ ਵਿਦਿਆਰਥੀਆਂ ਲਈ ਉਪਲਬਧ ਵਧੀਆ ਕਰੀਅਰ ਸਕੋਪ :
ਆਰਟਸ ਸਟ੍ਰੀਮ ਦੇ ਵਿਦਿਆਰਥੀਆਂ ਲਈ ਕਰੀਅਰ ਅਤੇ ਨੌਕਰੀ ਦੇ ਬਹੁਤ ਸਾਰੇ ਮੌਕੇ ਹਨ। ਆਰਟਸ ਸਟ੍ਰੀਮ ਦੇ ਵਿਦਿਆਰਥੀ ਬਿਜ਼ਨੈੱਸ ਮੈਨੇਜਰ, ਵਕੀਲ, ਸੰਗੀਤਕ, ਡਾਂਸਰ, ਕਲਾਕਾਰ, ਅਦਾਕਾਰ, ਕਾਰੋਬਾਰੀ, ਅਰਥ ਸ਼ਾਸਤਰੀ, ਅੰਕੜਾ ਵਿਗਿਆਨੀ, ਆਰਕੀਟੈਕਟ, ਫੈਸ਼ਨ ਡਿਜ਼ਾਈਨਰ, ਲੇਖਕ, ਇਤਿਹਾਸਕਾਰ ਅਤੇ ਪੁਰਾਤਤਵ ਵਿਗਿਆਨੀ ਵਜੋਂ ਵੀ ਆਪਣਾ ਕਰੀਅਰ ਸ਼ੁਰੂ ਕਰ ਸਕਦੇ ਹਨ।
ਆਰਟਸ ਸਟ੍ਰੀਮ ਦੇ ਵਿਦਿਆਰਥੀਆਂ ਲਈ ਹੋਰ ਵਿਕਲਪ :
ਆਰਟਸ ਸਟ੍ਰੀਮ ਦੇ ਵਿਦਿਆਰਥੀ ਵੱਖ – ਵੱਖ ਵਿਭਾਗਾਂ ਅਤੇ ਮੰਤਰਾਲਿਆਂ ‘ਚ ਸਰਕਾਰੀ ਨੌਕਰੀਆਂ ‘ਚ ਸ਼ਾਮਲ ਹੋ ਸਕਦੇ ਹਨ।
UPSC ਸਿਵਲ ਸੇਵਾ ਪ੍ਰੀਖਿਆ ਜੋ ਕਿ IAS, IPS, IFS ਅਤੇ ਹੋਰ ਉੱਚ ਪੱਧਰੀ ਨੌਕਰਸ਼ਾਹਾਂ ਲਈ ਯੋਗਤਾ ਪ੍ਰੀਖਿਆ ਹੈ।
ਇਸੇ ਤਰ੍ਹਾਂ ਆਰਟਸ ਸਟ੍ਰੀਮ ਦੇ ਵਿਦਿਆਰਥੀ ਬੈੰਕਿੰਗ ਖੇਤਰ ਭਰਤੀ ਪ੍ਰੀਖਿਆ, ਐੱਸ. ਐੱਸ. ਸੀ. ਕਰਮਚਾਰੀਆਂ ਦੀ ਚੋਣ ਆਯੋਗ ਪ੍ਰੀਖਿਆ ਜਾਂ ਸੂਬਾ ਪੀ.ਸੀ. ਐੱਸ ਪ੍ਰੀਖਿਆਵਾਂ ਨੂੰ ਵੀ ਸਫ਼ਲਤਾ ਹਾਸਲ ਕਰਕੇ ਆਪਣਾ ਕਰੀਅਰ ਸ਼ੁਰੂ ਕਰ ਸਕਦੇ ਹਨ।
ਜਿਵੇੰ ਕਿ ਉੱਪਰ ਦੱਸਿਆ ਗਿਆ ਹੈ ਕਿ ਆਰਟਸ ਸਟ੍ਰੀਮ ਕਿਸੇ ਲਈ ਵੀ ਇਕ ਬਹੁਤ ਵੱਢੀ ਸਫਲਤਾ ਲਿਆ ਸਕਦਾ ਹੈ, ਸਿਰਫ ਲੋੜ ਹੈ ਮਿਹਨਤ ਅਤੇ ਲਗਨ ਦੀ।
ਭਵਿੱਖ ਦੇ ਹੋਰ ਵਿਕਲਪਾਂ/ For more Career Options ਵਾਸਤੇ ਤੁਸੀਂ ਹੋਰ ਵਿਕਲਪ ਇੱਥੇ CLICK ਕਰਕੇ ਵੀ ਦੇਖ ਸਕਦੇ ਹੋ।
Loading Likes...