ਕੀ ਕਾਰਣ ਹੈ ਬਾਬੇ ਦਾ ਢਾਬਾ / ਬਾਬੇ ਕਾ ਢਾਬਾ / Babe Ka Dhaba ਫੇਲ ਹੋਣ ਦਾ? :
ਬਾਬੇ ਦਾ ਢਾਬਾ ਜਾਂ ਬਾਬੇ ਕਾ ਢਾਬਾ ਜਾਂ Babe Ka Dhaba ਰਾਤੋਂ ਰਾਤ ਬਹੁਤ ਮਸ਼ਹੂਰ ਹੋ ਗਿਆ ਸੀ। ਸਾਰੇ news ਚੈਨਲ ਵਾਲੇ ਇਸ ਨੂੰ ਕਵਰ ਕਰਨ ਦੀ ਕੋਸ਼ਿਸ ਵਿਚ ਰਹਿੰਦੇ ਸਨ। ਲੋਕਾਂ ਨੂੰ ਵੀ ਲਗਦਾ ਸੀ ਕਿ ‘ਬਾਬੇ ਦੇ ਢਾਬਾ’ ਦੀ ਮਦਦ ਕਰਨੀ ਚਾਹੀਦੀ ਹੈ। ਜਦੋਂ ਲੋਕਾਂ ਨੇ ਮਦਕ ਕਰਨੀ ਸ਼ੁਰੂ ਕੀਤੀ ਤਾਂ ਕਾਫੀ ਪੈਸੇ ਵੀ ਆਏ ਤੇ ਢਾਬਾ ਰਾਤੋਂ ਰਾਤ ਬਹੁਤ ਮਸ਼ਹੂਰ ਹੋ ਗਿਆ।
ਬਾਬੇ ਦਾ ਢਾਬਾ ਫੇਲ ਹੋਣ ਦਾ ਕਾਰਨ ਕੀ ਰਿਹਾ ?
ਬਾਬਾ ਦਾ ਢਾਬਾ ਵਾਲੇ ਬਾਬੇ ਨੇ ਪੈਸੇ ਆਉਣ ਤੇ ਇਕ Restaurant ਸ਼ੁਰੂ ਕੀਤਾ ਪਰ ਬੰਦ ਹੋ ਗਿਆ ਅਤੇ ਬਾਬਾ ਫੇਰ ਉਸੇ ਹੀ ਹਾਲਾਤ ਵਿਚ ਆ ਗਿਆ, ਜਿੱਥੋਂ ਕਿ ਬਾਬੇ ਨੇ ਆਪਣਾ ਕੰਮ ਸ਼ੁਰੂ ਕੀਤਾ ਸੀ।
ਗੱਲ ਸੀ ਗਲਤ ਪ੍ਰਬੰਧਨ (Missmanagement) ਜਿਸਦੀ ਵਜ੍ਹਾ ਨਾਲ ਸਾਰੇ ਪੈਸੇ ਵਾਪਿਸ ਚਲੇ ਗਏ। ਅਤੇ ਬਾਬਾ ਫੇਰ ਪਹਿਲਾਂ ਵਾਲੀ ਹਲਾਤ ਵਿਚ ਆ ਗਿਆ।
ਕੀਵੇਂ ਸ਼ੁਰੂ ਹੋਇਆ ਸੀ ‘ ਬਾਬਾ ਕਾ ਢਾਬਾ’ ? :
ਗੱਲ ਸ਼ੁਰੂ ਹੁੰਦੀਂ ਹੈ ਕਿ ਇਕ ਵਾਰ ਗੌਰਵ ਜੋ ਕਿ youtube ਤੇ ਵੀਡੀਓ ਬਣਾਉਂਦੇ ਨੇ, ਬਾਬੇ ਦੇ ਢਾਬੇ ਟੇ ਜਾਂਦੇ ਨੇ। ਅਤੇ ਰੋਟੀ ਖਾਣ ਦੇ ਸਮੇ ਵੀਡੀਓ ਬਣਾਉਂਦੇ ਨੇ ਅਤੇ ਫੇਰ ਵੀਡੀਓ Upload ਕਰ ਦਿੱਤੀ ਜਾਂਦੀ ਹੈ।
ਬਾਬੇ ਨੇ ਵੀ ਵੀਡੀਓ ਵਿਚ ਕਿਹਾ ਕਿ ਉਹ ਬਹੁਤ ਗਰੀਬ ਨੇ ਅਤੇ lockdown ਵਿਚ ਗੁਜ਼ਾਰਾ ਨਹੀਂ ਹੁੰਦਾ। ਅਤੇ ਲੋਕਾਂ ਦੇ ਮੰਨ ਤਰਸ ਨਾਲ ਭਰ ਗਏ। ਬਹੁਤ ਲੋਕ ਬਾਬੇ ਦੀ ਮਦਦ ਲਈ ਅੱਗੇ ਵੀ ਆਏ।
ਬਾਬਾ ਜਿਨ੍ਹਾਂ ਦਾ ਨਾਂ ਕਾਂਤਾ ਪ੍ਰਸਾਦ ਅਤੇ ਪਤਨੀ ਦਾ ਨਾਂ ਸੀ ਬਾਦਮੀ ਦੇਵੀ।
ਲੋਕਾਂ ਦੁਵਾਰ ਮਦਦ :
ਗੌਰਵ ਨੇ ਇਕ ਖਾਤਾ ਨੰਬਰ ਵੀ ਦਿੱਤਾ ਸੀ ਕਿ ਜੇ ਕੋਈ ਇਸ ਜੋੜੇ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ। ਹੌਲੀ ਹੌਲੀ ਇਹਨਾਂ ਕੋਲ ਪੈਸੇ ਜੁੜਨੇ ਸ਼ੁਰੂ ਹੋ ਗਏ ਤੇ ਲਗਭਗ 40 ਤੋਂ 50 ਲੱਖ ਰੁਪਏ ਇੱਕਠੇ ਹੋ ਗਏ ਸਨ। ਹੋਰ ਜਾਣਕਾਰੀ ਵਾਸਤੇ Gaurav Vasan ਦਾ ਵੀਡੀਓ https://youtu.be/b-WSTYgFA8k ਤੇ ਜਾ ਕੇ ਦੇਖ ਸਕਦੇ ਹੋ।
ਫੇਰ 15 ਦਸੰਬਰ ਨੂੰ ਬਾਬੇ ਨੇ ਇਕ ਰੇਸਤਰਾਂ ਵੀ ਖੋਲਿਆ। ਪਰ 3 ਮਹੀਨੇ ਵਿਚ ਹੀ ਇਹ ਰੇਸਤਰਾਂ (Restaurant) ਬੰਦ ਹੋ ਗਿਆ।
ਰੇਸਤਰਾਂ (Restaurant) ਬੰਦ ਹੋਣ ਦਾ ਕਾਰਨ :
Location ਠੀਕ ਨਾ ਹੋਣਾ :
ਪਹਿਲੀ ਇਹ ਕਿ location ਠੀਕ ਨਹੀਂ ਸੀ। ਢਾਬੇ ਦੀ ਜਗ੍ਹਾ ਬਿਲਕੁਲ ਅੰਦਰ ਜਾ ਕੇ ਸੀ। ਬਹੁਤ ਅੰਦਰ ਜਾ ਕੇ ਹੀ ਬਾਬੇ ਦਾ ਢਾਬਾ ਆਉਂਦਾ ਸੀ।
ਕਾਊਂਟਰ ਤੇ ਬੈਠਣ ਦਾ ਨੁਕਸਾਨ :
ਦੂਜਾ, ਲੋਕਾਂ ਦੇ ਪੈਸੇ ਦਿੱਤੇ ਸੀ ‘ਬਾਬੇ ਦਾ ਢਾਬਾ’ / ‘Babe Ka Dhaba’ ਨੂੰ, ਅਤੇ ਜੋ ਕਿ ਰੋਟੀਆਂ ਬਣਾ ਰਿਹਾ ਸੀ, ਨਾ ਕਿ ਜੋ ਸਿਰਫ ਕਾਊਂਟਰ ਤੇ ਬੈਠਾ ਸੀ।
ਬਾਬੇ ਨੇ ਆਪ ਰੋਟੀਆਂ ਅਤੇ ਸਬਜ਼ੀਆਂ ਬਣਾਉਣ ਦੀ ਬਜਾਏ 2 ਬੰਦੇ ਰੋਟੀਆਂ ਅਤੇ ਸਬਜ਼ੀਆਂ ਬਣਾਉਣ ਵਾਲੇ ਰੱਖ ਲਏ। ਇਕ ਹੇਲਪਰ ਆਪਣੇ ਵਾਸਤੇ ਵੀ।
ਮਹੀਨੇ ਦੇ ਖਰਚੇ ਦਾ ਵਾਧਾ :
ਹੁਣ ਦੋ ਬੰਦਿਆਂ ਦੀ ਤਨਖਵਾ ਅਤੇ ਬਿਜਲੀ ਦਾ ਖਰਚਾ ਮਿਲਾ ਕੇ ਮਹੀਨੇ ਦਾ ਖਰਚ ਲਗਭਗ 1 ਲੱਖ ਹੋ ਜਾਂਦਾ ਸੀ।
ਪਰ ਬੜੀ ਹੈਰਾਨੀ ਦੀ ਗੱਲ ਇਹ ਕਿ ਬਾਬਾ ਸਿਰਫ ਕੁਰਸੀ ਤੇ ਬੈਠਦਾ ਸੀ ਨਾ ਕਿ ਕੰਮ ਕਰਦਾ ਸੀ। ਲੋਕਾਂ ਦੁਵਾਰ ਕੰਮ ਕਰਨ ਵਾਲੇ ਬਾਬੇ ਦੀ ਮਦਦ ਕੀਤੀ ਗਈ ਸੀ।
ਬਾਬੇ ਦਾ ਵਤੀਰਾ ਪਸੰਦ ਨਾ ਆਉਣਾ :
ਫੇਰ ਬਾਬੇ ਦਾ ਮੀਡਿਆ ਨਾਲ ਗਲ ਕਰਨ ਦਾ ਤਰੀਕਾ ਬਦਲ ਗਿਆ। ਬਾਬਾ ਕਹਿੰਦਾ ਸੀ ਕਿ ਚਲੇ ਜਾਓ, ਮੇਰੇ ਕੋਲ ਸਮਾਂ ਨਹੀਂ ਹੈ।
ਲੋਕਾਂ ਨੂੰ ਬਾਬੇ ਦਾ ਵਤੀਰਾ ਪਸੰਦ ਨਹੀਂ ਆਇਆ।
ਫੇਰ ਦੇਖਦੇ -ਦੇਖਦੇ ਢਾਬਾ ਬੰਦ ਹੋ ਗਿਆ। ਬਾਬੇ ਦੁਵਾਰ ਸਿਰਫ 35 ਹਜ਼ਾਰ ਦਾ ਫਰਨੀਚਰ ਵੇਚ ਦਿੱਤਾ ਗਿਆ।
ਸਭ ਤੋਂ ਗ਼ਲਤ ਇਹ ਗੱਲ ਕਿ ਬਾਬੇ ਨੇ ਬਹੁਤ ਜਲਦੀ ਕੀਤੀ ਉਸ ਵੇਲੇ ਜਦੋਂ ਸਾਰੇ ਰੇਸਤਰਾਂ ਫੇਲ ਹੋ ਰਹੇ ਸਨ। ਉਸ ਵੇਲੇ Lockdown ਦਾ ਸਮਾਂ ਸੀ।
ਕਿਵੇਂ ਬੱਚ ਸਕਦਾ ਸੀ ਬਾਬੇ ਦਾ ਢਾਬਾ / ਬਾਬੇ ਕਾ ਢਾਬਾ / Babe Ka Dhaba :
ਪਹਿਲਾਂ ਵਾਲੀ ਜਗ੍ਹਾ ਤੇ ਹੀ ਕੰਮ ਕਰਨਾ ਚਾਹੀਦਾ ਸੀ। ਅਤੇ ਕਲਾਉਡ ਕਿਚਨ ਤੇ ਕੰਮ ਕਰਨਾ ਚਾਹੀਦਾ ਸੀ।
ਜਦੋਂ ਬਾਬੇ ਦਾ ਨਾਂ ਬਹੁਤ ਮਸ਼ਹੂਰ ਹੋ ਗਿਆ ਸੀ ਉਸੇ ਵੇਲੇ ਇਹਨਾਂ ਨੂੰ ਆਪਣਾ ਕੋਈ ਪ੍ਰੋਡਕਟ ਲਾਂਚ ਕਰਨਾ ਚਾਹੀਦਾ ਸੀ ਕਿਓਂਕਿ ਮਸ਼ਹੂਰੀ ਤਾਂ ਇਹਨਾਂ ਦੀ ਹੋ ਹੀ ਗਈ ਸੀ।
ਸਭ ਤੋਂ ਵੱਡੀ ਗੱਲ ਇਹ ਹੋ ਗਈ ਕਿ ਬਾਬੇ ਨੂੰ ਮਸ਼ਹੂਰੀ ਗੌਰਵ ਦੀ ਵਜ੍ਹਾ ਨਾਲ ਹੀ ਮਿਲੀ ਸੀ ਤੇ ਬਾਬੇ ਨੇ ਗੌਰਵ ਤੇ ਹੀ ਇਲਜ਼ਾਮ ਲਗਾਉਣੇ ਸਗੁਰੁ ਕਰ ਦਿੱਤੇ ਕਿ ਗੌਰਵ ਨੇ ਹੀ ਉਨ੍ਹਾਂ ਦੇ ਪੈਸੇ ਰੱਖੇ ਨੇ।
ਪੈਸੇ ਨੂੰ ਵਧੀਆ ਤਰੀਕੇ ਨਾਲ ਕੀਵੇਂ ਵਰਤਣਾ, ਇਹ ਬਾਬੇ ਨੂੰ ਨਹੀਂ ਪਤਾ ਸੀ । ਇਸੇ ਕਰਕੇ ਬਾਬਾ ਸਾਰੇ ਪੈਸੇ ਗਵਾ ਬੈਠਾ।
ਸਾਰਾ ਕੰਮ ਇਕ ਤਰੀਕੇ ਨਾਲ ਹੋਣਾ ਚਾਹੀਦਾ ਹੈ। ਕਿੱਥੇ ਕੀ ਚਾਹੀਦਾ ਹੈ ਅਤੇ ਕਿੰਨਾ। ਜੇ ਸਾਡੇ ਕੋਲ ਪੈਸੇ ਆ ਵੀ ਜਾਂਦੇ ਨੇ ਤਾਂ ਸਾਨੂੰ ਕਿਸੇ ਭਰੋਸੇਮੰਦ ਸਲਾਹਕਾਰ ਕੋਲੋਂ ਸਲਾਹ ਲੈ ਲੈਣੀ ਚਾਹੀਦੀ ਹੈ।