ਬੱਚੇ ਦੀ ਮਾਲਿਸ਼/ Baby massage

ਬੱਚੇ ਦੀ ਮਾਲਿਸ਼/ Baby massage

ਬੱਚੇ ਦੀ ਮਾਲਿਸ਼ ਕਰਨ ਦੇ ਕਈ ਲਾਭ ਹੁੰਦੇ ਹਨ। ਇਸ ਨਾਲ ਬੱਚੇ ਨੂੰ ਮਾਂ ਦਾ ਦੁਲਾਰ ਮਹਿਸੂਸ ਹੁੰਦਾ ਹੈ ਅਤੇ ਦੋਵਾਂ ਦੇ ਦਰਮਿਆਨ ਇਕ ਮਜ਼ਬੂਤ ਰਿਸ਼ਤਾ ਬਣ ਜਾਂਦਾ ਹੈ। ਮਾਲਿਸ਼ ਨਾਲ ਬੱਚੇ ਨੂੰ ਆਰਾਮ ਵੀ ਮਿਲਦਾ ਹੈ, ਜਿਸ ਨਾਲ ਉਸ ਨੂੰ ਵਧੀਆ ਨੀਂਦ ਆਉਂਦੀ ਹੈ। ਕੁਝ ਅਧਿਐਨਾਂ ਦੀ ਮੰਨੀਏ ਤਾਂ ਬੇਬੀ ਮਸਾਜ ਨਾਲ ਬੱਚੇ ਦਾ ਸਹੀ ਵਿਕਾਸ ਹੋਣ ‘ਚ ਵੀ ਮਦਦ ਮਿਲ ਸਕਦੀ ਹੈ। ਇਸੇ ਲਈ ਅੱਜ ਅਸੀਂ ‘ਬੱਚੇ ਦੀ ਮਾਲਿਸ਼/ Baby massage’ ਵਿਸ਼ੇ ਉੱਤੇ ਚਰਚਾ ਕਰਾਂਗੇ।

ਬਾਜ਼ਾਰ ਵਿਚ ਬੱਚੇ ਦੀ ਮਾਲਿਸ਼ ਲਈ ਕਈ ਤਰ੍ਹਾਂ ਦੇ ਤੇਲ ਮਿਲਦੇ ਹਨ ਪਰ ਇਨ੍ਹਾਂ ਤੇਲਾਂ ਵਿਚ ਕਈ ਤਰ੍ਹਾਂ ਦੇ ਕੈਮੀਕਲਸ ਅਤੇ ਟਾਕਸਿੰਸ ਹੁੰਦੇ ਹਨ। ਇਸ ਲਈ ਬੱਚੇ ਦੀ ਮਾਲਿਸ਼ ਲਈ ਸਹੀ ਤੇਲ ਦੀ ਚੋਣ ਕਰਨਾ ਸਭ ਤੋਂ ਜ਼ਰੂਰੀ ਹੈ, ਜਿਸ ਨਾਲ ਬੱਚੇ ਨੂੰ ਸਹੀ ਤਰ੍ਹਾਂ ਪੋਸ਼ਣ ਮਿਲ ਸਕੇ।ਹੁਣ ਅਸੀਂ ਇਥੇ 5 ਗੁਣਕਾਰੀ ਤੇਲਾਂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ।

ਬਾਦਾਮ ਦਾ ਤੇਲ/ Almond oil :

ਬਾਦਾਮ ਦਾ ਤੇਲ ਬੱਚੇ ਦੀ ਮਾਲਿਸ਼ ਲਈ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ। ਇਸ ਤੇਲ ਨਾਲ ਰੋਜ਼ਾਨਾ ਮਾਲਿਸ਼ ਕਰਨ ਨਾਲ ਬੱਚੇ ਦੀ ਰੰਗਤ ਵਿਚ ਵੀ ਸੁਧਾਰ ਹੁੰਦਾ ਹੈ। ਜਿਹੜੇ ਬੱਚੇ ਦੇ ਸਿਰ ਤੇ ਵਾਲ ਘੱਟ ਹੁੰਦੇ ਹਨ, ਉਨ੍ਹਾਂ ਦੇ ਸਿਰ ਤੇ ਬਾਦਾਮ ਦਾ ਤੇਲ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲ ਜਲਦੀ ਉੱਗਦੇ ਹਨ।ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਵਾਲ ਕਾਲੇ ਅਤੇ ਸੰਘਣੇ ਵੀ ਹੁੰਦੇ ਹਨ। ਬਾਦਾਮ ਦੇ ਤੇਲ ਵਿਚ ਭਰਪੂਰ ਮਾਤਰਾ ਵਿੱਚ ਵਿਟਾਮਿਨ – ਈ ਹੁੰਦਾ ਹੈ। ਜਿਨ੍ਹਾਂ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਉਨ੍ਹਾਂ ਨੂੰ ਵੀ ਬਾਦਾਮ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਲਾਭ ਹੁੰਦਾ ਹੈ।

ਜੈਤੂਨ ਦਾ ਤੇਲ/ Olive oil :

ਬੱਚੇ ਦੀ ਸਿਹਤ ਲਈ ਜੈਤੂਨ ਦਾ ਤੇਲ ਕਾਫੀ ਫਾਇਦੇਮੰਦ ਹੈ। ਜੈਤੂਨ ਦੇ ਤੇਲ ਨਾਲ ਬੱਚੇ ਦੀ ਮਾਲਿਸ਼ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਵਿਚ ਭਰਪੂਰ ਮਾਤਰਾ ਵਿਚ ਐਂਟੀਆਕਸੀਡੈਂਟਸ/ Antioxidants ਹੁੰਦੇ ਹਨ ਜੋ ਬੱਚੇ ਦੇ ਸਰੀਰ ਨੂੰ ਐਕਟਿਵ ਬਣਾਉਣ ਵਿਚ ਕਾਫੀ ਮਦਦ ਕਰਦੇ ਹਨ। ਇਸ ਤੇਲ ਨਾਲ ਰੈਗੂਲਰ ਮਾਲਿਸ਼ ਕਰਨ ਨਾਲ ਬੱਚੇ ਦੇ ਸਰੀਰ ਦਾ ਵਿਕਾਸ ਵਧੀਆ ਤਰੀਕੇ ਨਾਲ ਹੁੰਦਾ ਹੈ।

ਬੱਚਿਆਂ ਦੀ ਸਿਹਤ ਨਾਲ ਸੰਬੰਧਤ ਹੋਰ ਵੀ ਜਾਣਕਾਰੀ ਲਈ 👉ਇੱਥੇ CLICK ਕਰੋ।

ਸਰ੍ਹੋਂ ਦਾ ਤੇਲ/ Mustard oil :

ਉਂਝ ਤਾਂ ਹਰ ਘਰ ਵਿਚ ਬੱਚਿਆਂ ਦੀ ਮਾਲਿਸ਼ ਸਰ੍ਹੋਂ ਦੇ ਤੇਲ ਨਾਲ ਕੀਤੀ ਜਾ ਰਹੀ ਹੈ। ਇਹ ਤੇਲ ਬੱਚਿਆਂ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਤਾਕਤ ਦਿੰਦਾ ਹੈ। ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਬੱਚੇ ਦੇ ਸਰੀਰ ਨੂੰ ਗਰਮਾਹਟ ਮਿਲਦੀ ਹੈ। ਖਾਸ ਕਰ ਕੇ ਸਰਦੀਆਂ ਵਿਚ ਸਰ੍ਹੋਂ ਦਾ ਤੇਲ ਸਰਦੀ ਲੱਗਣ ਤੋਂ ਬਚਾਉਂਦਾ ਹੈ। ਇਹ ਤੇਲ ਬੱਚੇ ਦੇ ਸਿਰ ਤੇ ਲਗਾਉਣ ਨਾਲ ਬੱਚੇ ਦੇ ਵਾਲ ਕਾਲੇ ਅਤੇ ਜਲਦੀ ਆਉਂਦੇ ਹਨ।

ਤਿਲ ਦਾ ਤੇਲ/ sesame oil:

ਤਿਲ ਦੇ ਤੇਲ ਨਾਲ ਬੱਚੇ ਦੀ ਮਾਲਿਸ਼ ਕਰਨਾ ਬੇਹੱਦ ਫਾਇਦੇਮੰਦ ਸਾਬਿਤ ਹੁੰਦਾ ਹੈ। ਇਹ ਤੇਲ ਬੱਚੇ ਦੀ ਸਕਿਨ ਨੂੰ ਪੋਸ਼ਣ ਦੇਣ ਦੇ ਨਾਲ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ। ਤਿਲ ਦੇ ਤੇਲ ਵਿਚ ਵਿਟਾਮਿਨ ਈ, ਵਿਟਾਮਿਨ ਬੀ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿਚ ਹੁੰਦੇ ਹਨ। ਜੋ ਬੱਚੇ ਦੀ ਸਕਿਨ ਦੀ ਰੰਗਤ ਨਿਖਾਰਨ ਵਿਚ ਵੀ ਮਦਦ ਕਰਦੇ ਹਨ। ਤਿਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਇਨਫੈਕਸ਼ਨ ਦਾ ਖਤਰਾ ਨਹੀਂ ਹੁੰਦਾ ਹੈ।

ਨਾਰੀਅਲ ਦਾ ਤੇਲ/ Coconut oil :

ਨਾਰੀਅਲ ਦਾ ਤੇਲ ਬੱਚੇ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੇਲ ਵਿਚ ਐਂਟੀ – ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ, ਜੋ ਬੱਚੇ ਦੀ ਸਰੀਰ ਦੀ ਦਰਦ ਅਤੇ ਅਕੜਾਅ ਨੂੰ ਦੂਰ ਕਰਨ ਵਿਚ ਕਾਫੀ ਮਦਦ ਕਰਦੇ ਹਨ। ਨਾਰੀਅਲ ਦਾ ਤੇਲ ਬੱਚੇ ਦੀ ਸਕਿਨ ਨੂੰ ਪੋਸ਼ਣ ਦਿੰਦਾ ਹੈ। ਨਾਲ ਹੀ ਨਾਰੀਅਲ ਦਾ ਤੇਲ ਇਸਤੇਮਾਲ ਕਰਨ ਨਾਲ ਬੱਚੇ ਦੇ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਵਾਲਾਂ ਤੇ ਲਗਾਉਣ ਨਾਲ ਵਾਲ ਕਾਲੇ ਅਤੇ ਸੰਘਣੇ ਆਉਂਦੇ ਹਨ।

Loading Likes...

Leave a Reply

Your email address will not be published. Required fields are marked *