ਬੱਚਿਆਂ ਦੀ ਮਾਸੂਮੀਅਤ
ਬੱਚਿਆਂ ਦੀ ਮਾਸੂਮੀਅਤ ਦਾ
ਕਿਸੇ ਕੋਲ ਵੀ ਜਵਾਬ ਨਹੀਂ
ਉਹਨਾਂ ਕੋਲ ਵੀ ਕੁੱਝ ਨਹੀਂ ਕਹਿਣ ਨੂੰ
ਨਾ ਉਹ ਸਮਝਾ ਸਕਦੇ ਨੇ ਕਿਸੇ ਨੂੰ।
ਉਹ ਤਾਂ ਬੱਸ ਜ਼ਿੰਦਗੀ ਜਿਉਂਦੇ ਨੇ
ਜਿਸ ਨੂੰ ਲੱਭਦੇ ਹਾਂ ਅਸੀਂ
ਕਈਆਂ ਸਦੀਆਂ ਤੋਂ
ਤੇ ਬੱਚੇ ਕੁੱਝ ਹੀ ਪਲਾਂ ਵਿੱਚ ਜੀ ਲੈਂਦੇ ਨੇ
ਸੱਭ ਕੁੱਝ।
ਤਾਂ ਫਿਰ ਗੁੱਸਾ ਕਾਹਦਾ
ਕਾਹਦਾ ਰੋਸਾ
ਇਹਨਾਂ ਬੱਚਿਆਂ ਤੋਂ
ਉਹ ਤਾਂ ਓਹੀ ਜ਼ਿੰਦਗੀ ਜਿਉਂਦੇ ਨੇ
ਜਿਸਨੂੰ ਅਸੀਂ ਲੱਭਦੇ ਹਾਂ
ਸਦੀਆਂ ਤੋਂ।
Loading Likes...