ਬੱਚਿਆਂ ‘ਚ ਵਿਵਹਾਰਕ ਸਮੱਸਿਆਵਾਂ/ Behavioral problems in children
ਬੱਚੇ ਸ਼ਰਾਰਤਾਂ ਕਰਦੇ ਹੀ ਚੰਗੇ ਲੱਗਦੇ ਹਨ। ਥੋੜ੍ਹਾ – ਬਹੁਤ ਖਿਜਣਾ, ਬਹਿਸ ਕਰਨਾ ਜਾਂ ਚੀਕਣਾ ਸਧਾਰਨ ਗੱਲ ਹੈ ਪਰ ਜੇਕਰ ਇਹ ਵਿਹਾਰ ਰੋਜ਼ਾਨਾ ਬਣ ਜਾਵੇ ਤਾਂ ਚਿੰਤਾ ਦਾ ਵਿਸ਼ਾ ਹੈ। ਇਹਨਾਂ ਗੱਲਾਂ ਦੇ ਮੱਦੇਨਜ਼ਰ ਹੀ ਅੱਜ ਅਸੀਂ ‘ਬੱਚਿਆਂ ‘ਚ ਵਿਵਹਾਰਕ ਸਮੱਸਿਆਵਾਂ/ Behavioral problems in children‘ ਵਿਸ਼ੇ ਤੇ ਚਰਚਾ ਕਰਾਂਗੇ।
ਕਿਵੇਂ ਪਤਾ ਲੱਗੇ ਕਿ ਵਤੀਰਾ ਸਾਧਾਰਨ ਨਹੀਂ ਹੈ ?/ How to know that the behavior is not normal? :
ਜੇਕਰ ਬੱਚੇ ਨੂੰ ਆਪਣੇ ਆਪ ਨੂੰ ਕਾਬੂ ਕਰਨ ਵਿਚ ਮੁਸ਼ਕਲ ਆ ਰਹੀ ਹੋਵੇ। ਜੇਕਰ ਉਹ ਛੋਟੀਆਂ – ਛੋਟੀਆਂ ਗੱਲਾਂ ਤੋਂ ਪ੍ਰੇਸ਼ਾਨ ਹੋ ਜਾਂਦਾ ਹੋਵੇ ਤੇ ਵਾਰ – ਵਾਰ ਆਪਣਾ ਆਪਾ ਗੁਆ ਦਿੰਦਾ ਹੋਵੇ, ਗੁੱਸੇ ਵਿਚ ਆ ਕੇ ਚੀਜ਼ਾਂ ਸੁੱਟਣ ਲੱਗ ਜਾਵੇ, ਜੋਰ – ਜੋਰ ਨਾਲ ਚੀਕਣ ਲੱਗੇ, ਮਾਰ – ਕੁੱਟ ਕਰਨ ਲੱਗ ਜਾਵੇ ਤਾਂ ਉਸ ਦਾ ਉਹ ਵਤੀਰਾ ਸਾਧਾਰਨ ਨਹੀਂ ਹੈ।
ਆਮ ਤੌਰ ਤੇ ਇਕ ਗਾਲੜੀ ਬੱਚਾ ਜੇਕਰ ਚੁੱਪਚਾਪ ਹੋ ਜਾਵੇ ਜਾਂ ਪਲਟ ਕੇ ਜਵਾਬ ਦੇਣ ਲੱਗੇ, ਠੀਕ ਢੰਗ ਨਾਲ ਪੇਸ਼ ਨਾ ਆਵੇ, ਜੇਕਰ ਗੱਲ – ਗੱਲ ਤੇ ਝੂਠ ਬੋਲੇ, ਉਸ ਨੂੰ ਚੀਜ਼ਾਂ ਚੁਰਾਉਣ ਦੀ ਆਦਤ ਹੋ ਜਾਵੇ, ਜੇਕਰ ਉਸ ਦੇ ਇਸ ਵਿਹਾਰ ਨਾਲ ਉਸ ਦੇ ਸਕੂਲ ਦੀ ਪਰਫਾਮੈਂਸ ਤੇ ਅਸਰ ਪਵੇ, ਜੇਕਰ ਬੱਚਾ ਖੁਦ ਨੂੰ ਸੱਟ ਜਾਂ ਨੁਕਸਾਨ ਪਹੁੰਚਾਏ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਦੇ ਬਾਰੇ ਵਿਚ ਸੋਚੇ ਤਾਂ ਇਹ ਸਾਧਾਰਨ ਸਥਿਤੀ ਨਹੀਂ ਹੈ।
ਕਿਵੇਂ ਸੁਧਾਰ ਲਿਆਂਦਾ ਜਾ ਸਕਕਦਾ ਹੈ?/ How can improvements be made? :
ਮਾਮੂਲੀ ਅਸਧਾਰਨ ਵਿਵਹਾਰ ਨੂੰ ਵਿਹਾਰਕ ਥੈਰੇਪੀ ਜਾਂ ਪਾਲਣ – ਪੋਸ਼ਣ ਦੀਆਂ ਸ਼ੈਲੀਆਂ ਦੁਆਰਾ ਠੀਕ ਕੀਤਾ ਜਾ ਸਕਦਾ ਹੈ।
ਬੱਚਿਆਂਦਾ ਪਲਟ ਕੇ ਜਵਾਬ ਦੇਣਾ :
ਪਲਟ ਕੇ ਜਵਾਬ ਦੇਣਾ ਮਾਤਾ – ਪਿਤਾ ਅਤੇ ਬੱਚਿਆਂ ਵਿਚ ਬਹਿਸ ਦੀ ਸਥਿਤੀ ਪੈਦਾ ਕਰ ਦਿੰਦਾ ਹੈ।
ਜੇਕਰ ਤੁਹਾਡਾ ਬੱਚਾ ਪਲਟ ਦੇ ਜਵਾਬ ਦਿੰਦਾ ਹੈ ਜਾਂ ਦੇ ਰਿਹਾ ਹੈ, ਪਰ ਤੁਹਾਡਾ ਕਹਿਣਾ ਮੰਨ ਰਿਹਾ ਹੈ ਤਾਂ ਵਿਵਹਾਰ ਹਾਨੀਕਾਰਕ ਨਹੀਂ ਹੈ, ਪਰ ਤੁਸੀਂ ਉਸ ਦੇ ਵਿਵਹਾਰ ਨੂੰ ਨਜ਼ਰਅੰਦਾਜ਼ ਨਾ ਕਰੋ। ਉਸ ਨੂੰ ਇਹ ਜ਼ਰੂਰ ਸਮਝਾਓ ਕਿ ਗੁੱਸਾ ਆਉਣਾ ਅਸਾਧਾਰਨ ਹੈ ਪਰ ਵੱਡਿਆਂ ਦੇ ਨਾਲ ਅਸੱਭਿਅਕ ਤਰੀਕੇ ਨਾਲ ਪੇਸ਼ ਆਉਣਾ ਬਹੁਤ ਗਲਤ ਗੱਲ ਹੈ।
ਪੰਜਾਬੀ ਵਿੱਚ ਹੋਰ ਪੰਜਾਬੀ POST ਪੜ੍ਹਨ ਲਈ 👉ਇੱਥੇ CLICK ਕਰੋ।
ਬੱਚਿਆਂ ਦਾ ਹਾਨੀਕਾਰਕ ਵਿਵਹਾਰ :
ਜੇਕਰ ਬੱਚਿਆਂ ਦਾ ਵਿਵਹਾਰ ਹੋਰਾਂ ਜਾਂ ਖੁਦ ਦੇ ਪ੍ਰਤੀ ਹਾਨੀਕਾਰਕ ਹੈ, ਤਾਂ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ।
ਬੱਚੇ ਨੂੰ ਪਿਆਰ ਨਾਲ ਸਮਝਾਓ ਕਿ ਜੇਕਰ ਉਹ ਪਲਟ ਕੇ ਜਵਾਬ ਦਿੰਦਾ ਹੈ, ਚੀਕਦਾ ਹੈ ਤਾਂ ਉਸ ਨੂੰ ਉਸ ਦੀ ਪਸੰਦ ਦਾ ਖਿਡੌਣਾ ਜਾਂ ਖਾਣ ਦੀ ਚੀਜ਼ ਨਹੀਂ ਮਿਲੇਗੀ। ਤੁਸੀਂ ਉਸ ਨੂੰ ਉਸ ਦਾ ਮਨਪਸੰਦ ਟੀ.ਵੀ. ਪ੍ਰੋਗਰਾਮ ਦੇਖਣ ਲਈ ਵੀ ਮਨ੍ਹਾ ਕਰ ਸਕਦੇ ਹੋ। ਜੇਕਰ ਉਸ ਦੇ ਵਿਵਹਾਰ ਵਿਚ ਤੁਸੀਂ ਸੁਧਾਰ ਦੇਖਦੇ ਹੋ ਤਾਂ ਬੱਚੇ ਨੂੰ ਉਸ ਦੇ ਲਈ ਹੱਲਾਸ਼ੇਰੀ ਦਿਓ, ਉਸ ਦਾ ਮਨਪਸੰਦ ਖਾਣਾ ਖਿਲਾਓ, ਕੋਈ ਖਿਡੌਣਾ ਵੀ ਗਿਫਟ ਕਰ ਸਕਦੇ ਹੋ।
ਬੱਚਿਆਂ ਦੀ ਅਪਮਾਨਜਨਕ ਭਾਸ਼ਾ :
ਗੁੱਸੇ ਵਿਚ ਆ ਕੇ ਬੱਚੇ ਜੇਕਰ ਗਲਤ ਭਾਸ਼ਾ ਦੀ ਵਰਤੋਂ ਕਰਨ ਲੱਗ ਜਾਣ ਤਾਂ ਉਹ ਚਿੰਤਾ ਦਾ ਵਿਸ਼ਾ ਹੈ। ਬੱਚਿਆਂ ਦੇ ਸਾਹਮਣੇ ਖੁਦ ਗਲਤ, ਭੱਦੀ ਭਾਸ਼ਾ ਦੀ ਵਰਤੋਂ ਨਾ ਕਰੋ। ਅਜਿਹੀ ਭਾਸ਼ਾ ਲਈ ਤੁਹਾਡੀ ਸਹਿਣਸ਼ਕਤੀ ਜ਼ੀਰੋ ਹੋਣੀ ਚਾਹੀਦੀ ਹੈ। ਜੇਕਰ ਤੁਹਾਡਾ ਬੱਚਾ ਗਲਤ ਭਾਸ਼ਾ ਦੀ ਵਰਤੋਂ ਕਰਦਾ ਹੈ ਤਾਂ ਨਤੀਜਿਆਂ ਨਾਲ ਉਸ ਨੂੰ ਜਾਣੂ ਕਰਵਾਓ।
ਬੱਚਿਆਂ ਦਾ ਹਮਲਾਵਰ ਅਤੇ ਹਿੰਸਕ ਵਿਵਹਾਰ :
ਜੇਕਰ ਬੱਚਾ ਗੁੱਸੇ ਵਿਚ ਆ ਕੇ ਹਮਲਾਵਰ ਹੋ ਜਾਂਦਾ ਹੈ ਤਾਂ ਇਹ ਇਕ ਵੱਡੀ ਸਮੱਸਿਆ ਹੈ। ਮਨੋਦਸ਼ਾ ਵਿਕਾਰ (ਮੂਡ ਡਿਸਆਰਡਰ ) , ਮਨੋਵਿਗਿਆਨਕ, ਸਦਮੇ ਅਤੇ ਨਿਰਾਸ਼ਾ ਆਦਿ ਕਾਰਨ ਬੱਚਿਆਂ ਵਿਚ ਹਮਲਾਵਰ ਵਿਵਹਾਰ ਦੀ ਸਮੱਸਿਆ ਆਉਂਦੀ ਹੈ।
ਬੱਚੇ ਦਾ ਆਪਣੇ ਆਪ ਨੂੰ ਕੰਟ੍ਰੋਲ ਕਰਨਾ :
ਆਪਣੇ ਆਪ ਨੂੰ ਕੰਟ੍ਰੋਲ ਕਰਨਾ ਬੱਚਾ ਆਪਣੇ ਮਾਤਾ – ਪਿਤਾ ਤੋਂ ਸਿੱਖਦਾ ਹੈ। ਜੇਕਰ ਬੱਚਾ ਆਪਣਾ ਆਪਾ ਗੁਆ ਕੇ ਹਮਲਾਵਰ ਹੋ ਜਾਂਦਾ ਹੈ ਤਾਂ ਤੁਸੀਂ ਆਪਣਾ ਕੰਟਰੋਲ ਬਣਾਈ ਰੱਖੋ। ਆਪਣੀ ਆਵਾਜ਼ ਉੱਚੀ ਕਰਨ ਦੀ ਬਜਾਏ ਸ਼ਾਂਤ ਰਹਿ ਕੇ ਤੇ ਸਥਿਰਤਾ ਨਾਲ ਆਪਣੇ ਬੱਚੇ ਨੂੰ ਸ਼ਾਂਤ ਹੋਣ ਨੂੰ ਕਹੋ। ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਜਾਣਦੀ /ਜਾਣਦਾ ਹਾਂ ਕਿ ਤੂੰ ਗੁੱਸੇ ਵਿਚ ਏਂ ਪਰ ਮਾਰਨਾ, ਕੁੱਟਣਾ ਜਾਂ ਲੱਤ ਮਾਰਨ ਦੀ ਤੈਨੂੰ ਇਜਾਜ਼ਤ ਨਹੀਂ ਹੈ।
ਬੱਚਿਆਂ ਦਾ ਗੈਰ – ਜ਼ਿੰਮੇਦਾਰੀ ਵਾਲਾ ਵਿਵਹਾਰ :
ਗੈਰ – ਜ਼ਿੰਮੇਦਾਰੀ ਵਾਲਾ ਵਿਵਹਾਰ – ਕੁਝ ਬੱਚੇ ਬੇਹੱਦ ਗੈਰ – ਜ਼ਿੰਮੇਦਾਰ ਕਿਸਮ ਦੇ ਹੁੰਦੇ ਹਨ। ਉਹ ਕਿਸੇ ਵੀ ਕੰਮ ਦੀ ਜ਼ਿੰਮੇਦਾਰੀ ਨਹੀਂ ਲੈਂਦੇ ਹੋਰ ਤਾਂ ਹੋਰ, ਕੋਈ ਗਲਤੀ ਕਰਨ ਤੇ ਸਾਰਾ ਦੋਸ਼ ਆਪਣੇ ਭਰਾ – ਭੈਣ ਜਾਂ ਦੋਸਤਾਂ ਤੇ ਥੋਪ ਦਿੰਦੇ ਹਨ। ਇਸ ਲਈ ਬੱਚੇ ਵਿਚ ਜ਼ਿੰਮੇਦਾਰੀ ਦਾ ਭਾਵ ਪੈਦਾ ਕਰਨ ਲਈ ਉਸ ਨੂੰ ਕੋਈ ਅਜਿਹਾ ਕੰਮ ਦਿਓ, ਜਿਸਦੀ ਜਵਾਬਦੇਹੀ ਉਸ ਨੂੰ ਲੈਣੀ ਪਵੇ।
ਬੱਚਿਆਂ ਵਿਚ ਮਾਨਸਿਕ ਤਨਾਅ ਦੀ ਪਛਾਣ :
Loading Likes...ਕਈ ਵਾਰ ਬੱਚਿਆਂ ਵਿਚ ਮਾਨਸਿਕ ਤਣਾਅ ਦੀ ਪਛਾਣ ਕਰਨਾ ਮੁਸ਼ਕਿਲ ਹੁੰਦਾ ਹੈ। ਇਸ ਦੀ ਪਛਾਣ ਲਈ ਉਨ੍ਹਾਂ ਦੇ ਸੁਭਾਅ ਵਿਚ ਆ ਰਹੇ ਬਦਲਾਅ ਤੇ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ।