ਬਾਲ ਰੋਗ – ਕਾਰਨ ਅਤੇ ਇਲਾਜ/ Pediatric diseases – causes and treatment

ਬਾਲ ਰੋਗ – ਕਾਰਨ ਅਤੇ ਇਲਾਜ/ Pediatric diseases – causes and treatment

ਬੱਚਿਆਂ ਨੂੰ ਕਈ ਤਰ੍ਹਾਂ ਦੇ ਛੋਟੇ ਛੋਟੇ ਰੋਗ ਕਈ ਕਾਰਨਾ ਕਰਕੇ ਹੋ ਜਾਂਦੇ ਹਨ। ਅੱਜ ਅਸੀਂ ਇਸੇ ਵਿਸ਼ੇ ‘ਬਾਲ ਰੋਗ – ਕਾਰਨ ਅਤੇ ਇਲਾਜ/ Pediatric diseases – causes and treatment’ ਉੱਤੇ ਚਰਚਾ ਕਰਾਂਗੇ।

ਅੱਖਾਂ ਦਾ ਚਿਪਕਣਾ ਜਾਂ ਲਾਲ ਹੋਣਾ/ Sticking or redness of the eyes :

ਅੱਖਾਂ ਦੇ ਉੱਪਰ ਇਕ ਪਤਲਾ – ਜਿਹਾ ਕਵਰ ਹੁੰਦਾ ਹੈ, ਜਿਸ ਨੂੰ ਕੰਜਕਟਾਈਵਾ ਕਹਿੰਦੇ ਹਨ। ਇਸ ਵਿਚ ਇਨਫੈਕਸ਼ਨ ਹੋ ਜਾਣ ਨਾਲ ਅੱਖਾਂ ਲਾਲ ਹੋ ਕੇ ਸੁੱਕ ਜਾਂਦੀਆਂ ਹਨ। ਇਹ ਕਿਸੇ ਵੀ ਉਮਰ ਵਰਗ ਦੇ ਬੱਚਿਆਂ ਵਿਚ ਹੋ ਸਕਦਾ ਹੈ। ਉਸੇ ਤਰ੍ਹਾਂ ਅੱਖਾਂ ਦਾ ਚਿਪਕ ਜਾਣਾ, ਜਨਮ ਤੋਂ ਤੁਰੰਤ ਬਾਅਦ ਜ਼ਿਆਦਾ ਦੇਖਣ ਵਿਚ ਆਉਂਦਾ ਹੈ। ਇਸ ਦਾ ਕਾਰਨ ਜਨਮ ਦੇ ਸਮੇਂ ਅੱਖਾਂ ਨਾਲ ਤਰਲ ਪਦਾਰਥਾਂ ਦਾ ਸੰਪਰਕ ਹੋਣਾ ਹੈ।

ਅੱਖਾਂ ਵਿਚ ਇਨਫੈਕਸ਼ਨ ਹੋਣ ਦੀ ਸੂਰਤ ਵਿਚ ਪਹਿਲਾਂ ਇਸ ਗੱਲ ਦੀ ਜਾਂਚ ਕਰ ਲਓ ਕਿ ਬੱਚੇ ਦੀ ਅੱਖ ਵਿਚ ਧੂੜ ਦਾ ਕੋਈ ਕਣ ਜਾਂ ਹੋਰ ਬਾਹਰੀ ਵਸਤੂ ਜਿਵੇਂ ਵਾਲ ਜਾਂ ਕਚਰਾ ਤਾਂ ਨਹੀਂ ਪਿਆ ਹੋਇਆ। ਉਸ ਤੋਂ ਬਾਅਦ ਕਿਸੇ ਵੀ ਪ੍ਰਤੀਜੈਵਿਕ ਦਵਾਈ ਦੇ ਘੋਲ ਜਾਂ ਮਰਹਮ ਨੂੰ ਅੱਖਾਂ ਵਿਚ ਪਾਉਣਾ ਚਾਹੀਦਾ ਹੈ।

ਜੇਕਰ ਅੱਖਾਂ ਦਾ ਰੋਜ਼ ਚਿਪਕਣਾ ਦਿਖਾਈ ਦਿੰਦਾ ਹੋਵੇ ਤਾਂ ਬੱਚੇ ਦੇ ਉੱਠਣ ਤੋਂ ਬਾਅਦ ਅੱਖਾਂ ਨੂੰ ਕੋਸੇ ਪਾਣੀ ਨਾਲ ਧੋਣਾ ਚਾਹੀਦਾ ਹੈ। ਰੂੰ ਦੇ ਸਾਫ ਗੋਲੋ ਨੂੰ ਪਾਣੀ ਵਿੱਚ ਭਿਓਂ ਕੇ, ਅੱਖਾਂ ਨੂੰ ਅੰਦਰੋਂ ਬਾਹਰ ਵੱਲ ਪੂੰਝੋ, ਪੂੰਝਣ ਦੀ ਦਿਸ਼ਾ ਹਮੇਸ਼ਾ ਅੰਦਰ ਤੋਂ ਬਾਹਰ ਵੱਲ ਹੀ ਹੋਣੀ ਚਾਹੀਦੀ ਤਾਂ ਕਿ ਦੂਸੀ ਅੱਖ ਵਿਚ ਇਹ ਇਨਫੈਕਸ਼ਨ ਨਾ ਜਾਏ।

ਉਸੇ ਤਰ੍ਹਾਂ ਜੇਕਰ ਇਕ ਅੱਖ ਹੀ ਚਿਪਕਦੀ ਹੋਵੇ ਤਾਂ ਬੱਚੇ ਨੂੰ ਉਸੇ ਅੱਖ ਵਾਲੇ ਪਾਸੇ ਨੂੰ ਸੌਣ ਲਈ ਕਹਿਣਾ ਚਾਹੀਦਾ ਹੈ ਤਾਂ ਕਿ ਉਸ ਵਿਚੋਂ ਨਿਕਲਿਆ ਪਾਣੀ ਦੂਜੀ ਅੱਖ ਵਿਚ ਨਾ ਜਾ ਸਕੇ।

ਉਕਤ ਉਪਾਵਾਂ ਤੋਂ ਬਾਅਦ ਵੀ ਜੇਕਰ ਤਕਲੀਫ ਬਣੀ ਰਹਿੰਦੀ ਹੈ ਤਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ, ਕਿਉਂਕਿ ਲਾਪ੍ਰਵਾਹੀ ਵਰਤਣ ਤੇ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣ ਦਾ ਡਰ ਰਹਿੰਦਾ ਹੈ।

ਐਕਜਿਮਾ/ eczema :

ਇਹ ਸਕਿਨ ਦੀ ਅਤਿ – ਸੰਵੇਦਨਸ਼ੀਲਤਾ ਦੇ ਕਾਰਨ ਪੈਦਾ ਹੁੰਦਾ ਹੈ, ਜੇਕਰ ਬੱਚੇ ਨੂੰ ਇਹ ਬੀਮਾਰੀ ਜਨਮ ਦੇ ਦੋ – ਤਿੰਨ ਮਹੀਨੇ ਦੇ ਅੰਦਰ ਹੀ ਹੋ ਗਈ ਹੋਵੇ ਤਾਂ ਅਕਸਰ ਇਸ ਦੀ ਵਜ੍ਹਾ ਜੈਨੇਟਿਕ ਹੁੰਦੀ ਹੈ।

ਪਰਿਵਾਰ ਦੇ ਹੋਰ ਮੈਂਬਰਾਂ ਵਿਚ ਕਿਸੇ ਨੂੰ ਐਕਜਿਮਾ, ਦਮਾ ਜਾਂ ਹੇ – ਫੀਵਰ ਵਰਗੀਆਂ ਬੀਮਾਰੀਆਂ ਹੋਣ ਤਾਂ ਬੱਚੇ ਨੂੰ ਵੀ ਇਹ ਬੀਮਾਰੀਆਂ ਹੋ ਸਕਦੀਆਂ ਹਨ।

ਐਕਜਿਮਾ ਦੇ ਲੱਛਣ/ Eczema symptoms :

ਅਜਿਹੇ ਵਿਚ ਕੂਹਣੀ ਅਤੇ ਕੰਨਾਂ ਦੇ ਪਿੱਛੇ ਦੀ ਸਕਿਨ ਖੁਸ਼ਕ ,ਲਾਲ ਅਤੇ ਸਖਤ ਹੋ ਜਾਂਦੀ ਹੈ। ਕਈ ਵਾਰ ਉਸ ਦੀ ਉੱਪਰਲੀ ਪਰਤ ਵੀ ਉਤਰਨ ਲੱਗਦੀ ਹੈ। ਇਹ ਅਵਸਥਾ ਗੱਲ੍ਹਾਂ ਅਤੇ ਛਾਤੀ ਤੇ ਵੀ ਦੇਖੀ ਜਾ ਸਕਦੀ ਹੈ।

ਐਕਜਿਮਾ ਦੇ ਕਾਰਨ/ Causes of eczema :

ਗਾਂ ਦੇ ਦੁੱਧ ਦੀ ਐਲਰਜੀ ਇਸ ਦਾ ਇਕ ਕਾਰਨ ਹੋ ਸਕਦੀ ਹੈ, ਕਿਉਂਕਿ ਬੋਤਲ ਦਾ ਦੁੱਧ ਪੀਣ ਵਾਲੇ ਬੱਚਿਆਂ ਵਿਚ ਇਸ ਦਾ ਪ੍ਰਮਾਣ ਮਾਂ ਦੇ ਦੁੱਧ ਤੇ ਪਲਣ ਵਾਲੇ ਬੱਚਿਆਂ ਦੇ ਅਨੁਪਾਤ ਵਿਚ ਵੱਧ ਹੁੰਦਾ ਹੈ।

ਐਕਜਿਮਾ ਦਾ ਇਲਾਜ/ Treatment of eczema :

ਉਂਝ ਤਾਂ ਐਕਜਿਮਾ ਨੂੰ ਸਮੂਲ ਰੂਪ ਨਾਲ ਦੂਰ ਕਰਨ ਲਈ ਕੋਈ ਇਲਾਜ ਵਿਧੀ ਉਪਲਬਧ ਨਹੀਂ ਹੈ। ਪਰ ਹੇਠਾਂ ਲਿਖੇ ਉਪਾਵਾਂ ਦੁਆਰਾ ਰੋਗ ਦੀ ਤੀਬਰਤਾ ਨੂੰ ਘੱਟ ਕੀਤਾ ਜਾ ਸਕਦਾ ਹੈ ਜਾਂ ਟਾਲਿਆ ਜਾ ਸਕਦਾ ਹੈ।

ਕਿਉਂ ਹੁੰਦੀਂ ਹੈ ਬੱਚਿਆਂ ਵਿਚ ਝੂਠ ਬੋਲਣ ਦੀ ਆਦਤ? 

ਜੇਕਰ ਬੱਚੇ ਨੂੰ ਗਾਂ ਦਾ ਦੁੱਧ ਪਿਆਇਆ ਜਾ ਰਿਹਾ ਹੋਵੇ ਤਾਂ ਉਸ ਨੂੰ ਬੰਦ ਕਰ ਕੇ ਉਸ ਨੂੰ ਬੱਕਰੀ ਜਾ ਮੱਝ ਦਾ ਦੁੱਧ ਜਾਂ ਸੋਇਆਬੀਨ ਦੁੱਧ ਪਿਲਾਉਣਾ ਚਾਹੀਦਾ ਹੈ।

ਜੈਤੂਨ ਦੇ ਤੇਲ ਨੂੰ ਹਲਕਾ ਗਰਮ ਕਰ ਕੇ ਮਾਲਿਸ਼ ਕਰਨ ਨਾਲ ਵੀ ਲਾਭ ਹੁੰਦਾ ਹੈ। ਜੇਕਰ ਜ਼ਿਆਦਾ ਤਕਲੀਫ ਹੋਵੇ ਤਾਂ ਡਾਕਟਰ ਦੇ ਸਲਾਹ ਨਾਲ ਮਰਹਮ ਯੁਕਤ ਦਵਾਈਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਉਸੇ ਤਰ੍ਹਾਂ ਬੱਚੇ ਨੂੰ ਰੋਗ ਯੁਕਤ ਥਾਂ ਤੇ ਖਾਰਿਸ਼ ਕਰਨ ਤੋਂ ਰੋਕਣਾ ਚਾਹੀਦਾ ਹੈ ਇਸ ਲਈ ਉਸ ਦੇ ਨਹੁੰ ਰੈਗੂਲਰ ਕੱਟੋ। ਰਾਤ ਨੂੰ ਸੌਂਦੇ ਸਮੇਂ ਹੱਥਾਂ ਨੂੰ ਰੂੰ ਦੁਆਰਾ ਢੱਕਣਾ ਵੀ ਠੀਕ ਰਹੇਗਾ, ਹਲਕੀ ਨੀਂਦ ਦੀ ਦਵਾਈ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ।

Loading Likes...

Leave a Reply

Your email address will not be published. Required fields are marked *