ਬਵਾਸੀਰ ਦਾ ਘਰੇਲੂ ਇਲਾਜ/ Bawaseer/Piles Da Ghrelu Eilaaz :
ਬਵਾਸੀਰ ਦਾ ਘਰੇਲੂ ਇਲਾਜ/ bawaseer/piles da ghrelu eilaaz ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਕਿ ਬਵਾਸੀਰ ਕਿਉਂ ਹੁੰਦੀਂ ਹੈ ?
ਕਿਸੇ ਬਿਮਾਰੀ ਦੇ ਲੱਗਣ ਦੇ ਕਈ ਕਾਰਨ ਹੋ ਸਕਦੇ ਨੇ। ਜਿਵੇਂ ਕਿ ਸਾਡਾ ਰਹਿਣ ਸਹਿਣ, ਸਾਡਾ ਖਾਣ ਪੀਣ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ।
ਕਿਸੇ ਨੇ ਜਦੋਂ ਕਿਸੇ ਡਾਕਟਰ ਨੂੰ ਪੁੱਛਿਆ ਕਿ ਕੋਈ ਬਿਮਾਰੀ ਕਿਉਂ ਹੁੰਦੀਂ ਹੈ ਤਾਂ ਡਾਕਟਰ ਦਾ ਜਵਾਬ ਸੀ ਕਿ ਕੋਈ ਵੀ ਬਿਮਾਰੀ ਕਿਸੇ ਨੂੰ ਵੀ, ਕਿਸੇ ਉਮਰ ਵਿਚ ਵੀ ਹੋ ਸਕਦੀ ਹੈ।
ਬਵਾਸੀਰ ਵੀ ਅੱਜ ਕੱਲ ਇਕ ਆਮ ਬਿਮਾਰੀ ਹੋ ਗਈ ਹੈ। ਸਮੇ ਰਹਿੰਦੇ ਜੇ ਇਸਦਾ ਇਲਾਜ ਹੋ ਜਾਵੇ ਤਾਂ ਠੀਕ, ਨਹੀਂ ਤਾਂ ਇਹ ਬਹੁਤ ਮੁਸ਼ਕਲਾਂ ਖੜੀਆਂ ਕਰ ਦਿੰਦੀ ਹੈ। ਜਿਸ ਨਾਲ ਕਿ ਉੱਠਣ – ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਪੇਟ ਦਾ ਸਾਫ ਹੋਣਾ :
ਸਾਨੂੰ ਆਪਣਾ ਪੇਟ ਸਾਫ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਬਵਾਸੀਰ ਦਾ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਸਾਡਾ ਪੇਟ ਸਾਫ ਨਹੀਂ ਹੋ ਰਿਹਾ। ਹੋਰ ਵੀ ਬਹੁਤ ਬਿਮਾਰੀਆਂ ਲੱਗਣ ਦਾ ਕਾਰਨ ਸਿਰਫ ਇਹੀ ਹੁੰਦਾ ਹੈ ਕਿ ਸਾਡਾ ਪੇਟ ਸਾਫ ਨਹੀਂ ਹੁੰਦਾ। ਇਸ ਲਈ ਸਾਨੂੰ ਆਪਣੇ ਘਰ ਵਿਚ ਹਮੇਸ਼ਾ ਤ੍ਰਿਫਲਾ ਚੂਰਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਤ੍ਰਿਫਲਾ ਚੂਰਨ ਤਿੰਨ ਚੀਜਾਂ ਆਂਵਲੇ, ਹਰੜ ਅਤੇ ਬਹੇੜਾ ਨਾਲ ਬਣਾਇਆ ਜਾਂਦਾ ਹੈ। ਜੋ ਕਿ ਪੰਸਾਰੀ ਦੀ ਦੁਕਾਨ ਤੋਂ ਅਸਾਨੀ ਨਾਲ ਮਿਲ ਜਾਂਦੇ ਹਨ।
ਜੇ ਤ੍ਰਿਫਲਾ ਚੂਰਨ ਅਸੀਂ ਆਪਣੇ ਘਰ ਨਹੀਂ ਬਣਾ ਸਕਦੇ ਤਾਂ ਇਸਨੂੰ ਕਿਸੇ ਵੀ ਦਵਾਈਆਂ ਦੀ ਦੁਕਾਨ ਤੋਂ ਲਿਆ ਜਾ ਸਕਦਾ ਹੈ। ਇਹ ਬਹੁਤ ਸਾਰੀਆਂ ਕੰਪਨੀਆਂ ਦਾ ਆਉਂਦਾ ਹੈ। ਕਿਸੇ ਵੀ ਕੰਪਨੀ ਦਾ ਇਹ ਖਰੀਦਿਆ ਜਾ ਸਕਦਾ ਹੈ। ਜੇ online ਤ੍ਰਿਫਲਾ ਖਰੀਦਣਾ ਚਾਹੁੰਦੇ ਹੋ ਤਾਂ https://amzn.to/3w42rGK ਤੇ ਵੀ ਖਰੀਦ ਸਕਦੇ ਹੋ।
ਹੁਣ ਅਸੀਂ ਬਵਾਸੀਰ ਦਾ ਘਰੇਲੂ ਇਲਾਜ/ bawaseer/piles da ghrelu eilaaz ਉੱਤੇ ਚਰਚਾ ਕਰਾਂਗੇ :
ਮੂਲੀ ਦਾ ਰਸ ਹੈ ਪੱਕਾ ਇਲਾਜ :
ਤਾਜ਼ੀ ਮੂਲੀ ਲੈ ਕੇ ਉਸਦੇ ਪੱਤੇ ਕੱਟ ਦਿਓ। ਬਾਕੀ ਜੋ ਸਫੇਦ/ ਚਿੱਟਾ ਹਿੱਸਾਹੁੰਦਾ ਹੈ ਉਸਦਾ ਰਸ ਕੱਢ ਲਵੋ।
ਰੋਟੀ ਖਾਣ ਤੋਂ ਅੱਧਾ ਘੰਟੇ ਬਾਅਦ, ਇਕ ਕੱਪ ਮੂਲੀ ਦੇ ਰਸ ਦਾ ਪੀਣਾ ਸ਼ੁਰੂ ਕਰ ਦਿਓ। ਬਵਾਸੀਰ ਜੜ੍ਹੋਂ ਹੀ ਖ਼ਤਮ ਹੋ ਜਾਵੇਗੀ।
ਮਣੱੱਕੇ ਨਾਲ ਬਵਾਸੀਰ ਦਾ ਇਲਾਜ਼ :
ਤਿੰਨ – ਚਾਰ ਮਣੱੱਕੇ ਸਾਰੀ ਰਾਤ ਭਿਗੋ ਕੇ ਰੱਖੋ। ਸਵੇਰੇ ਮਣੱੱਕੇ ਦੇ ਬੀਜ ਕੱਢ ਕੇ, ਬਾਕੀ ਮਣੱੱਕੇ ਖਾ ਲਵੋ ਅਤੇ ਜਿਸ ਵਿਚ ਮਣੱੱਕੇ ਭਿਗੋ ਕੇ ਰੱਖੇ ਸੀ ਉਹ ਪਾਣੀ ਪੀ ਲਵੋ।
ਅੰਗੂਰ ਦਾ ਰੱਸ ਪੀਣ ਨਾਲ ਬਵਾਸੀਰ ਦਾ ਇਲਾਜ਼ :
ਜੇ ਕਾਲੇ ਅੰਗੂਰ ਮਿਲ ਜਾਣ ਤਾਂ ਬਹੁਤ ਵਧੀਆ ਹੈ ਨਹੀਂ ਤਾਂ ਹਰੇ ਅੰਗੂਰਾਂ ਦਾ ਰੱਸ ਪੀਣ ਨਾਲ ਵੀ ਬਵਾਸੀਰ ਠੀਕ ਹੋ ਜਾਂਦੀ ਹੈ। ਸਿਰਫ ਇਕ ਕੱਪ ਹਰ ਰੋਜ਼ ਪੀਣ ਨਾਲ ਬਵਾਸੀਰ ਠੀਕ ਹੋ ਜਾਂਦੀ ਹੈ।
Loading Likes...