ਸੇਬ ਖਾਣ ਦੇ ਫਾਇਦੇ – ਸੇਬ ਫ਼ਲ ਵੀ ਤੇ ਦਵਾਈ ਵੀ

ਸੇਬ ਖਾਣ ਦੇ ਫਾਇਦੇ – ਸੇਬ ਫ਼ਲ ਵੀ ਤੇ ਦਵਾਈ ਵੀ

ਸੇਬ ਵਿਚ ਮੌਜੂਦ ਮੁੱਖ ਤੱਤ :

100 ਗ੍ਰਾਮ ਸੇਬ ਵਿਚ 60 ਗ੍ਰਾਮ ਤੋਂ ਘੱਟ ਕੈਲੋਰੀ ਹੁੰਦੀ ਹੈ। ਕਾਰਬੋਹਾਈਡ੍ਰੇਟ 13 ਗ੍ਰਾਮ, ਫੈਟ .5 ਗ੍ਰਾਮ, ਪ੍ਰੋਟੀਨ ਬਹੁਤ ਘੱਟ ਹੁੰਦੀ ਹੈ। ਜੇਕਰ 100 ਗ੍ਰਾਮ ਸੇਬ ਖਾਧਾ ਜਾਵੇ ਤਾਂ 80 ਫ਼ੀਸਦੀ ਉਸ ਵਿਚ ਪਾਣੀ ਹੀ ਹੁੰਦਾ ਹੈ। 

ਫਾਈਬਰ 2.5 ਗ੍ਰਾਮ ਹੁੰਦਾ ਹੈ

ਵਿਟਾਮਿਨ, ਮਿਨਰਲ ਅਤੇ ਵਿਟਾਮਿਨ ‘ਸੀ’ ਦਾ ਬਹੁਤ ਵਧੀਆ ਸੌਮਾਂ ਮੰਨਿਆ ਜਾਂਦਾ ਹੈ।

ਐਂਟੀਆਕਸੀਡੈਂਟ ਹੁੰਦਾ ਹੈ ਅਤੇ ਆਇਰਨ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ।

ਭਾਵੇਂ ਸੇਬ ਮਿੱਠਾ ਹੁੰਦਾ ਹੈ ਪਰ ਸ਼ੂਗਰ ਦੀ ਬਿਮਾਰੀ ਵਾਲਿਆਂ ਵਾਸਤੇ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ।

ਸੇਬ ਕਿਹੜੀਆਂ – ਕਿਹੜੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ :

ਦਿਲ ਵਾਸਤੇ, ਅਸਥਮਾ ਵਾਸਤੇ ਅਤੇ ਕੈਂਸਰ ਵਰਗੀ ਬਿਮਾਰੀ ਤੋਂ ਦੂਰ ਰੱਖਦਾ ਹੈ।

ਲੂਜ਼ ਮੋਸ਼ਨ ਠੀਕ ਨਾ ਹੋ ਰਿਹਾ ਹੋਵੇ ਤਾਂ ਸੇਬ ਨੂੰ ਉਬਾਲ ਕੇ ਅਤੇ ਬਾਅਦ ਵਿਚ ਉਸ ਉੱਪਰ ਲੂਣ ਪਾ ਕੇ ਮਰੀਜ਼ ਨੂੰ ਦੇਣਾ ਚਾਹੀਦਾ ਹੈ। ਦੋ ਚਾਰ ਘੰਟੇ ਵਿਚ ਲੂਜ਼ ਮੋਸ਼ਨ ਠੀਕ ਹੋ ਜਾਏਗਾ।

ਸੇਬ ਭਾਰ ਘਟਾਉਣ ਦੇ ਵਾਸਤੇ ਬਹੁਤ ਉਪਯੋਗੀ ਹੁੰਦਾ ਹੈ।

ਸੇਬ ਖਾਣ ਨਾਲ ਕਦੇ ਵੀ ਖੂਨ ਦੀ ਕਮੀ ਦੀ ਸ਼ਿਕਾਇਤ ਨਹੀਂ ਹੁੰਦੀ।

ਛਿੱਲਕੇ ਸਮੇਤ ਖਾਣਾ ਜ਼ਿਆਦਾ ਉਪਯੋਗੀ :

ਪਰ ਇਕ ਗੱਲ ਜ਼ਰੂਰ ਜਾਨਣਾ ਚਾਹੀਦਾ ਹੈ ਕਿ ਸੇਬ ਨੂੰ ਛਿੱਲਕੇ ਸਮੇਤ ਖਾਣ ਦੀ ਆਦਤ ਪੈ ਲੈਣੀ ਚਾਹੀਦੀ ਹੈ ਕਿਉਂਕਿ ਛਿੱਲਕੇ ਵਿਚ ਫਾਈਬਰ ਬਹੁਤ ਹੁੰਦਾ ਹੈ।

Loading Likes...

Leave a Reply

Your email address will not be published.