ਰੇਲਵੇ ਵਲੋਂ ਇਕ ਵੱਡੀ ਖੁਸ਼ਖਬਰੀ

ਭਾਰਤੀ ਰੇਲਵੇ ਵਲੋਂ ਖੁਸ਼ਖਬਰੀ :

ਜੇਕਰ ਤੁਸੀਂ ਵੀ ਰੇਲ ਦਾ ਸਫਾਰ ਕਰਦੇ ਹੋ ਤਾਂ ਤੁਹਾਡੇ ਲਈ ਇਕ ਖੁਸ਼ਖਬਰੀ ਹੈ ਕਿ ਕੋਰੋਨਾ ਕਾਲ ਵਿਚ ਸਾਧਾਰਨ ਰੇਲ ਗੱਡੀਆਂ ਨੂੰ ਬੰਦ ਕਰ ਕੇ ਉਹਨਾਂ ਦੀ ਜਗ੍ਹਾ ਨਵੀਆਂ ਸਪੈਸ਼ਲ ਗੱਡੀਆਂ ਚਲਾਈਆਂ ਗਈਆਂ ਸਨ। ਅਤੇ ਇਹਨਾਂ ਦਾ ਪਹਿਲਾਂ ਵਾਲੀਆਂ ਗੱਡੀਆਂ ਨਾਲੋਂ ਕਿਰਾਇਆ ਲਗਭਗ 30 ਫ਼ੀਸਦੀ ਜ਼ਿਆਦਾ ਸੀ। ਪਰ ਹੁਣ ਰੇਲਵੇ ਨੇ ਫਿਰ ਤੋਂ ਪਹਿਲਾਂ ਵਾਲਿਆਂ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ।

ਰੇਲ ਨੇ ਲਗਭਗ 1700 ਗੱਡੀਆਂ ਦੀ ਸੂਚੀ ਤਿਆਰ ਕੀਤੀ ਹੈ ਜੋ ਕਿ ਕੋਵਿਡ ਦੇ ਸਮੇ ਤੋਂ ਬੰਦ ਕੀਤੀਆਂ ਗਈਆਂ ਸਨ।

ਪਰ ਰੇਲਵੇ ਨੇ ਇਹ ਵੀ ਪੱਕਾ ਕੀਤਾ ਹੈ ਕਿ ਭਾਵੇਂ ਗੱਡੀਆਂ ਪਹਿਲਾਂ ਦੀ ਤਰ੍ਹਾਂ ਹੀ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਪਰ ਕੋਰੋਨਾ ਕਾਲ ਵਾਂਗੂੰ ਹੀ ਸਾਰੇ ਦਿਸ਼ਾ ਨਿਰਦੇਸ਼ ਜਾਰੀ ਰਹਿਣਗੇ।

25 ਮਾਰਚ 2020 ਨੂੰ ਅਸਥਾਈ ਤੌਰ ਤੇ ਗੱਡੀਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ।

ਕਿਰਾਏ ਵਿਚ ਵੀ ਕਟੌਤੀ :

ਇਸ ਤਰ੍ਹਾਂ ਇਹ ਪਹਿਲੀ ਵਾਰ ਹੋਇਆ ਸੀ ਕਿ ਗੱਡੀਆਂ ਦੀ ਆਵਾਜਾਈ ਨੂੰ ਰੋਕਿਆ ਗਿਆ ਸੀ। ਤੇ ਕੁਝ ਸਮੇਂ ਬਾਅਦ ਕੁਝ ਗੱਡੀਆਂ ਨੂੰ ਵਿਸ਼ੇਸ਼ ਗੱਡੀਆਂ ਬਣਾ ਕੇ ਸ਼ੁਰੂ ਕੀਤਾ ਗਿਆ ਤੇ ਪਹਿਲਾਂ ਵਾਲੀਆਂ ਗੱਡੀਆਂ ਦੇ ਨਾਮ ਬਦਲ ਕੇ ਚਲਾਇਆ ਗਿਆ ਸੀ। ਅਤੇ ਲਗਭਗ 30 ਫ਼ੀਸਦੀ ਕਿਰਾਇਆ ਵਧਾ ਦਿੱਤਾ ਗਿਆ। ਪਰ ਹੁਣ ਇਸਨੂੰ ਘਟਾ ਕੇ 30 ਫ਼ੀਸਦੀ ਤੋਂ 15 ਫ਼ੀਸਦੀ ਕਰਨ ਦਾ ਫੈਸਲਾ ਲਿਆ ਜਾ ਰਿਹਾ ਹੈ। 

ਇਸਦੇ ਨਾਲ – ਨਾਲ ਸਾਧਾਰਣ ਟਿਕਟ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਸਾਰੀਆਂ ਰਿਆਇਤਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਪਰ ਸਰਕਾਰ ਦਾ ਇਸ ਬਾਰੇ ਨੋਟੀਫਿਕੇਸ਼ਨ ਆਉਣਾ ਬਾਕੀ ਹੈ।

ਪਰ ਹੁਣ ਵੀ ਜਿਵੇੰ ਕੋਵਿਡ ਦੇ ਸਮੇ ਸਿਰਹਾਣਾ ਅਤੇ ਕੰਬਲ ਨਹੀਂ ਦਿਤਾ ਜਾਂਦਾ ਸੀ ਹੁਣ ਵੀ ਨਹੀਂ ਦਿੱਤਾ ਜਾਵੇਗਾ।

ਟਿਕਟ ਰੱਦ ਕਰਵਾਉਣ ਤੇ ਕੋਈ ਪੈਸਾ ਵਾਪਿਸ ਨਹੀਂ :

ਇਕ ਗੱਲ ਹੋਰ ਸੁਰਖੀਆਂ ‘ਚ ਆ ਰਹ ਹੈ ਕਿ ਜੇ ਕੋਈ ਯਾਤਰੀ ਆਪਣੀ ਬੁੱਕ ਕੀਤੀ ਗਈ ਕਨਫ਼ਰਮ ਟਿਕਟ ਨੂੰ ਰੱਦ ਕਰਵਾਉਂਦਾ ਹੈ ਤਾਂ ਉਸਨੂੰ ਕੋਈ ਵੀ ਪੈਸਾ ਵਾਪਿਸ ਨਹੀਂ ਕੀਤਾ ਜਾਵੇਗਾ।

ਬਾਕੀ, ਸਰਕਾਰ ਦਾ ਫੈਸਲਾ ਦੇਖਦੇ ਹਾਂ ਕਿ ਸਰਕਾਰ ਇਸਨੂੰ ਕਿਸ ਤਰ੍ਹਾਂ ਬਦਲ ਕੇ ਰੇਲ ਨੂੰ ਫਿਰ ਤੋਂ ਪਟਰੀ ਤੇ ਲੈ ਕੇ ਆਉਂਦੀ ਹੈ।

Loading Likes...

Leave a Reply

Your email address will not be published. Required fields are marked *