ਘੀਏ ਦੀ ਸਬਜ਼ੀ ਅਤੇ ਜੂਸ ਦੇ ਫ਼ਾਇਦੇ
ਘੀਏ ਦਾ ਜੂਸ ਵਿਚ ਸਾਨੂੰ ਉਹ ਸੱਭ ਕੁੱਝ ਮਿਲਦਾ ਹੈ ਜਿਹੜੇ ਸਾਡੇ ਸ਼ਰੀਰ ਲਈ ਲੋੜੀਂਦੇ ਤੱਤ ਹੁੰਦੇ ਨੇ। ਜਿਵੇੰ : ਸੋਡੀਅਮ, ਮੈਗਨੀਸ਼ੀਅਮ, ਆਯਰਨ ਆਦਿ।
- ਜੇ ਅਸੀਂ 100 ਗ੍ਰਾਮ ਘੀਏ ਦਾ ਜੂਸ ਲੈਂਦੇ ਹਾਂ ਤਾਂ ਇਸ ਵਿਚ 12 ਗ੍ਰਾਮ ਕੈਲੋਰੀ, ਫੈਟ ਲਗਭਗ ਨਾ ਦੇ ਬਰਾਬਰ ਹੁੰਦਾ ਹੈ।
- ਘੀਏ ਦਾ ਜੂਸ ਪੇਸ਼ਾਬ ਦੀ ਇਨਫੈਕਸ਼ਨ ਨੂੰ ਰੋਕਦਾ ਹੈ।
- ਇਸਦਾ ਜੂਸ ਦਿਲ ਮਜ਼ਬੂਤ ਹੁੰਦਾ ਹੈ।
- ਘੀਏ ਦੇ ਜੂਸ ਵਿਚ ਕਰੀਬ – ਕਰੀਬ ਸਾਰੀਆਂ ਵਿਟਾਮਿਨ ਹੁੰਦੀਆਂ ਨੇ।
- ਪੇਟ ਵਿਚ ਜੇ ਗੈਸ ਬਣਦੀ ਹੋਵੇ ਤਾਂ ਘੀਏ ਦਾ ਜੂਸ ਬਹੁਤ ਲਾਭਦਾਇਕ ਹੁੰਦਾ ਹੈ।
- ਘੀਏ ਦਾ ਜੂਸ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
- ਬਲੱਡ ਪਰੈਸ਼ਰ ਨੂੰ ਕੰਟਰੋਲ ਰੱਖਦਾ ਹੈ।
- ਜੇ ਨੀਂਦ ਸਹੀ ਨਾ ਆਉਂਦੀ ਹੋਵੇ ਤਾਂ ਵੀ ਘੀਏ ਦਾ ਜੂਸ ਬਹੁਤ ਫਾਇਦਾ ਕਰਦਾ ਹੈ।
ਜੂਸ ਨਾ ਬਣਾਉਣਾ ਹੋਵੇ ਤਾਂ ਇਸ ਨੂੰ ਕੱਦੂਕੱਸ ਕਰ ਕੇ, ਕੱਦੂਕੱਸ ਕੀਤੇ ਘੀਏ ਨੂੰ ਆਟੇ ਵਿਚ ਮਿਲਾ ਕੇ ਰੋਟੀ ਵੀ ਬਣਾਈ ਜਾ ਸਕਦੀ ਹੈ।
ਘੀਏ ਦਾ ਕੜ੍ਹਾ ਵੀ ਬਣਾ ਕੇ ਖਾਦਾ ਜਾ ਸਕਦਾ ਹੈ।
ਜੇ ਘੀਆ ਕੌੜਾ ਹੋਵੇ ਤਾਂ ਉਸਨੂੰ ਨਹੀਂ ਵਰਤਣਾ ਚਾਹੀਦਾ ਹੈ, ਕੌੜੇ ਘੀਏ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਘੀਆ ਕੱਟਣ ਵੇਲੇ ਇਸ ਨੂੰ ਥੋੜਾ ਜਿਹਾ ਕੱਚਾ ਖਾ ਕੇ ਪਤਾ ਕੀਤਾ ਜਾ ਸਕਦਾ ਹੈ ਕਿ ਇਹ ਕੌੜਾ ਹੈ ਜਾਂ ਨਹੀਂ।
Loading Likes...